Visitor : Visitor

ਹੁਣ ਲੋਕਾਂ ਨੂੰ ਨਹੀਂ ਲਗਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ, ਪੰਜਾਬ ਸਰਕਾਰ 42 ਸੇਵਾਵਾਂ ਲਈ ਸ਼ੁਰੂ ਕਰੇਗੀ ਡੋਰ ਸਟੈਪ ਡਿਲੀਵਰੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਪੰਜਾਬ ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਲਈ ਨੰਬਰ ਜਾਰੀ ਕੀਤੇ ਜਾਣ ਤੋਂ ਬਾਅਦ, ਲੋਕਾਂ ਨੂੰ ਘਰ ਬੈਠੇ ਇੱਕ ਨੰਬਰ ਤੇ ਕਾਲ ਕਰਨੀ ਪਏਗੀ ਜਿਸ ਰਾਹੀਂ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ 42 ਸਹੂਲਤਾਂ ਬਿਨ੍ਹਾਂ ਦਫ਼ਤਰ ਜਾਏ ਮਿਲਣਗੀਆਂ। ਇਸ ਸਕੀਮ ਤਹਿਤ ਸਰਕਾਰੀ ਕਰਮਚਾਰੀ ਤੁਹਾਡੇ ਘਰ ਆਉਣ ਦਾ ਸਮਾਂ ਪੁੱਛੇਗਾ ਅਤੇ ਤੁਹਾਡੇ ਦੱਸੇ ਸਮੇਂ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਪੰਜਾਬ ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਲਈ ਨੰਬਰ ਜਾਰੀ ਕੀਤੇ ਜਾਣ ਤੋਂ ਬਾਅਦ, ਲੋਕਾਂ ਨੂੰ ਘਰ ਬੈਠੇ ਇੱਕ ਨੰਬਰ ਤੇ ਕਾਲ ਕਰਨੀ ਪਏਗੀ ਜਿਸ ਰਾਹੀਂ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ 42 ਸਹੂਲਤਾਂ ਬਿਨ੍ਹਾਂ ਦਫ਼ਤਰ ਜਾਏ ਮਿਲਣਗੀਆਂ। ਇਸ ਸਕੀਮ ਤਹਿਤ ਸਰਕਾਰੀ ਕਰਮਚਾਰੀ ਤੁਹਾਡੇ ਘਰ ਆਉਣ ਦਾ ਸਮਾਂ ਪੁੱਛੇਗਾ ਅਤੇ ਤੁਹਾਡੇ ਦੱਸੇ ਸਮੇਂ ਤੇ ਤੁਹਾਨੂੰ ਇਹ ਸਰਟੀਫਿਰੇਟ ਬਣਾ ਕੇ ਦੇਵੇਗਾ। ਸਰਕਾਰ ਨੇ ਇਸ ਲਈ 1076 ਨੰਬਰ ਦਾ ਟ੍ਰਾਇਲ ਕਰ ਰਹੀ ਤਾਂ ਜੋ ਜਲਦ ਇਸ ਨੂੰ ਲੋਕਾਂ ਤੱਕ ਇਹ ਸਹੂਲਤ ਪਹੁੰਚਾਈ ਜਾ ਸਕੇ।

ਪੰਜਾਬ ਸਰਕਾਰ ਲੋਕਾਂ ਨੂੰ ਦਫ਼ਤਰਾਂ ਚ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਾਉਣ ਦਾ ਇੰਤਜ਼ਾਮ ਕਰ ਰਹੀ ਹੈ। ਸਰਕਾਰ ਨੇ ਡੋਰ ਸਟੈਪ ਡਿਲੀਵਰੀ ਲਈ ਨੰਬਰ ਜਾਰੀ ਕਰਨ ਜਾ ਰਹੀ ਹੈ। ਇਸ ਤੋਂ ਸਿਰਫ਼ ਇੱਕ ਕਾਲ ਰਾਹੀਂ ਲੋਕ 42 ਸੇਵਾਵਾਂ ਘਰ ਬੈਠੇ ਲੈ ਸਕਣਗੇ। ਜਨਮ ਅਤੇ ਮੌਤ ਦਾ ਸਰਟੀਫਿਕੇਟ ਇੱਕ ਕਾਲ ਰਾਹੀ ਮਿਲ ਜਾਵੇਗਾ। ਨਾਲ ਹੀ ਅਧਿਕਾਰੀ ਜਾਣਕਾਰੀ ਲਈ ਤੁਹਾਡੇ ਤੋਂ ਤੁਹਾਡਾ ਪਤਾ ਅਤੇ ਘਰ ਮੌਜ਼ੂਦ ਹੋਣ ਦਾ ਸਮਾਂ ਲੈ ਕੇ ਤੁਹਾਡੇ ਘਰ ਆਉਣਗੇ। ਉੱਮੀਦ ਹੈ ਕਿ ਇਸ ਨਾਲ ਲੋਕਾਂ ਦੀ ਖੱਜਲ-ਖੁਆਰੀ ਘਟਿਗੀ ਅਤੇ ਸਹੁਲਤਾਂ ਵੀ ਚੰਗੀਆਂ ਹੋਣਗੀਆਂ।

ਜਾਣਕਾਰੀ ਮਿਲੀ ਹੈ ਕਿ ਇਹ ਯੋਜਨਾ ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਰਕਾਰੀ ਦਫ਼ਤਰਾਂ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਦਾ ਮਕਸਦ ਸਰਕਾਰੀ ਦਫ਼ਤਰਾਂ ਚ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਉਣਾ ਹੈ। ਪੰਜਾਬ ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਾਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਮੁੱਖ ਮੰਨਤਵ ਲੋਕਾਂ ਨੂੰ ਛੋਟੀਆਂ-ਛੋਟੀਆਂ ਸੇਵਾਵਾਂ ਲਈ ਆ ਰਹੀਆਂ ਪ੍ਰੇਸ਼ਾਨੀ ਨੂੰ ਦੂਰ ਕਰਨਾ ਹੈ। ਆਮ ਤੌਰ ਤੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ‘ਚ ਛੋਟੇ-ਮੋਟੇ ਕੰਮਾਂ ਲਈ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਲਦ ਸਰਕਾਰ ਕਰੇਗੀ ਨੰਬਰ ਜਾਰੀ

ਦੱਸ ਦਈਏ ਕਿ ਇਹ ਪ੍ਰਾਜੈਕਟ ਪਹਿਲਾਂ ਦਿੱਲੀ ਲਈ ਤਿਆਰ ਕੀਤਾ ਗਿਆ ਸੀ, ਹੁਣ ਪੰਜਾਬ ਸਰਕਾਰ ਦਿੱਲੀ ਸਰਕਾਰ ਦੇ ਮਾਡਲ ਨੂੰ ਅੱਗੇ ਵਧਾਉਣ ਜਾ ਰਹੀ ਹੈ। ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਦਫ਼ਤਰਾਂ ‘ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਸਰਕਾਰ ਇਸ ਲਈ 1076 ਨੰਬਰ ਦਾ ਟ੍ਰਾਇਲ ਕਰ ਰਹੀ ਤਾਂ ਜੋ ਜਲਦ ਇਸ ਨੂੰ ਲੋਕਾਂ ਤੱਕ ਇਹ ਸਹੂਲਤ ਪਹੁੰਚਾਈ ਜਾ ਸਕੇ।

Leave a Reply

Your email address will not be published. Required fields are marked *

Visitor : Visitor