Visitor : Visitor
,

ਕਿਸਾਨ ਇਸ ਦਿਨ ਫਿਰ ਕਰਨਗੇ ਸੜਕਾਂ ਜਾਮ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਜਲੰਧਰ: ਪੰਜਾਬ ਕਿਸਾਨ ਸੰਘਰਸ਼ ਕਮੇਟੀ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਸ਼੍ਰੀ ਹਰਗੋਬਿੰਦਪੁਰ ਵਿੱਚ ਮੀਟਿੰਗ ਹੋਈ। ਇਸ ਦੌਰਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਖਸ਼ੀਸ਼ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਿਨੀਂ ਧਰਨਾ ਦਿੱਤਾ ਸੀ। ਫਿਰ ਖੇਤੀ ਮੰਤਰੀ ਨਾਲ ਗੱਲ ਕੀਤੀ, ਜਿਨ੍ਹਾਂ ਨੇ 16 ਨਵੰਬਰ ਤੱਕ ਦਾ ਸਮਾਂ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਜਲੰਧਰ: ਪੰਜਾਬ ਕਿਸਾਨ ਸੰਘਰਸ਼ ਕਮੇਟੀ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਸ਼੍ਰੀ ਹਰਗੋਬਿੰਦਪੁਰ ਵਿੱਚ ਮੀਟਿੰਗ ਹੋਈ। ਇਸ ਦੌਰਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਖਸ਼ੀਸ਼ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਿਨੀਂ ਧਰਨਾ ਦਿੱਤਾ ਸੀ। ਫਿਰ ਖੇਤੀ ਮੰਤਰੀ ਨਾਲ ਗੱਲ ਕੀਤੀ, ਜਿਨ੍ਹਾਂ ਨੇ 16 ਨਵੰਬਰ ਤੱਕ ਦਾ ਸਮਾਂ ਮੰਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਜਲੰਧਰ ‘ਚ 4 ਦਿਨ ਤੱਕ ਧਰਨਾ ਦਿੱਤਾ, ਜਿਸ ਤੋਂ ਬਾਅਦ ਸੀ.ਐੱਮ. ਮਾਨ ਨਾਲ ਮੀਟਿੰਗ ਕੀਤੀ।

ਇਸ ਦੌਰਾਨ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਸੈਸ਼ਨ ਸ਼ੁਰੂ ਹੁੰਦੇ ਹੀ ਕਿਸਾਨਾਂ ਦੇ ਗੰਨੇ ਦੇ ਰੇਟ ਪੂਰੇ ਭਾਰਤ ਨਾਲੋਂ ਵੱਧ ਹੋ ਜਾਣਗੇ, ਜੋ ਕਿ ਅਜੇ ਤੱਕ ਨਹੀਂ ਹੋਇਆ। ਕਿਸਾਨ ਸੰਘਰਸ਼ ਕਮੇਟੀ ਦੇ ਮੁਖੀ ਨੇ ਅੱਗੇ ਕਿਹਾ ਕਿ ਸੀ.ਐਮ. ਮਾਨ ਨੇ ਇਹ ਐਲਾਨ 28 ਨਵੰਬਰ ਨੂੰ ਕਰਨਾ ਸੀ, ਜੋ ਉਨ੍ਹਾਂ ਨੇ ਨਹੀਂ ਕੀਤਾ। ਇਸ ਕਾਰਨ ਮਾਝੇ ਅਤੇ ਦੁਆਬੇ ਦੇ ਸਮੂਹ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ 2 ਦਸੰਬਰ ਨੂੰ ਜਲੰਧਰ, ਮੁਕੇਰੀਆ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੀਆਂ ਸਾਰੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ।

ਇੰਨਾ ਹੀ ਨਹੀਂ 2 ਦਸੰਬਰ ਨੂੰ ਜਦੋਂ ਸੀ.ਐਮ ਮਾਨ ਅਤੇ ਕੇਜਰੀਵਾਲਗੁਰਦਾਸਪੁਰ ‘ਚ ਬੱਸ ਸਟੈਂਡ ਦਾ ਉਦਘਾਟਨ ਕਰਨ ਆਉਣਗੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਅਤੇ ਰੇਲਵੇ ਟਰੈਕ ਜਾਮ ਕੀਤੇ ਜਾਣਗੇ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਗੰਨੇ ਦਾ ਰੇਟ 450 ਰੁਪਏ, ਗੰਨਾ ਮਿੱਲ ਭਾਅ ਅਤੇ ਗੰਨੇ ਦੇ ਮੁਆਵਜ਼ੇ ਦਾ ਹੱਲ ਨਹੀਂ ਕਰਦੀ।

Leave a Reply

Your email address will not be published. Required fields are marked *

Visitor : Visitor