ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 21 ਨਵੰਬਰ 2023 : ਪੰਜਾਬ ਸਰਕਾਰ ਨੇ ਪੁਲਿਸ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਕਰਦਿਆਂ ਤਿੰਨ ਪੁਲਿਸ ਕਮਿਸ਼ਨਰਾਂ ਅਤੇ ਕਈ ਸੀਨੀਅਰ ਪੁਲਿਸ ਸੁਪਰਡੈਂਟਾਂ (ਐਸਐਸਪੀਜ਼) ਸਮੇਤ 31 ਆਈਪੀਐਸ/PPS ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਗੁਰਪ੍ਰੀਤ ਸਿੰਘ ਭੁੱਲਰ ਆਈ.ਜੀ.ਪੀ ਰੋਪੜ ਰੇਂਜ ਨੂੰ ਨੌਨਿਹਾਲ ਸਿੰਘ ਦੇ ਥਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਲਗਾਇਆ ਗਿਆ ਹੈ।
ਜਾਰੀ ਹੁਕਮਾਂ ਅਨੁਸਾਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਸੀਨੀਅਰ ਆਈਪੀਐਸ ਅਧਿਕਾਰੀ ਡਾ.ਐਸ.ਭੂਪਤੀ ਦੀ ਥਾਂ ‘ਤੇ ਡੀ.ਆਈ.ਜੀ. ਪ੍ਰਸ਼ਾਸਨ ਪੰਜਾਬ/ਚੰਡੀਗੜ੍ਹ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਦਾ ਤਬਾਦਲਾ ਕਰਕੇ ਮਨਦੀਪ ਸਿੱਧੂ ਦੀ ਥਾਂ ‘ਤੇ ਸੀਪੀ ਲੁਧਿਆਣਾ ਤਾਇਨਾਤ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਦਾ ਤਬਾਦਲਾ ਕਰਕੇ, ਉਨ੍ਹਾਂ ਨੂੰ ਪੰਜਾਬ ਦੇ ਡੀਜੀਪੀ ਨੂੰ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ।
7 ਐਸਐਸਪੀ ਦੇ ਵੀ ਤਬਾਦਲੇ
ਇਸ ਤੋਂ ਇਲਾਵਾ 7 ਸੀਨੀਅਰ ਪੁਲਿਸ ਕਪਤਾਨ (SSP) ਦੇ ਵੀ ਤਬਾਦਲੇ ਕੀਤੇ ਗਏ ਹਨ। ਸੂਬਾ ਸਿੰਘ (ਐਸਐਸਪੀ, ਈਓਡਬਲਯੂ ਵਿਜੀਲੈਂਸ) ਨੂੰ ਏਆਈਜੀ ਪੀਏਪੀ ਜਲੰਧਰ, ਗੁਰਸ਼ਰਨਦੀਪ ਸਿੰਘ (ਐਸਐਸਪੀ ਮਲੇਰਕੋਟਲਾ) ਨੂੰ ਕਮਾਂਡੈਂਟ 36ਵੀਂ ਬੀਐਨ ਪੀਏਪੀ ਬਹਾਦਰਗੜ੍ਹ ਪਟਿਆਲਾ, ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਥਾਂ ਹਰਕਮਲਪ੍ਰੀਤ ਸਿੰਘ (SSP ਪਠਾਨਕੋਟ) ਨੂੰ ਐਸਐਸਪੀ ਮਲੇਰਕੋਟਲਾ ਨਿਯੁਕਤ ਕੀਤਾ ਗਿਆ ਹੈ।
ਸੁਰਿੰਦਰ ਲਾਂਬਾ ਦੀ ਥਾਂ ਸਰਤਾਜ ਸਿੰਘ ਚਾਹਲ (ਐਸਐਸਪੀ ਹੁਸ਼ਿਆਰਪੁਰ) ਨੂੰ SSP ਸੰਗਰੂਰ, ਸਰਤਾਜ ਸਿੰਘ ਚਾਹਲ ਦੀ ਥਾਂ ਸੁਰਿੰਦਰ ਲਾਂਬਾ (ਐਸਐਸਪੀ ਸੰਗਰੂਰ) ਨੂੰ SSP ਹੁਸ਼ਿਆਰਪੁਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗੁਲਨੀਤ ਸਿੰਘ ਖੁਰਾਣਾ (SSP ਬਠਿੰਡਾ) ਨੂੰ ਐਸਐਸਪੀ ਵਿਵੇਕ ਸ਼ੀਲ ਸੋਨੀ ਦੀ ਥਾਂ ਰੋਪੜ, ਜੇ ਐਲਨਚੇਜ਼ੀਅਨ ਦੀ ਥਾਂ ਵਿਵੇਕ ਸ਼ੀਲ ਸੋਨੀ (ਐਸਐਸਪੀ ਰੋਪੜ) ਨੂੰ SSP ਮੋਗਾ ਲਾਇਆ ਗਿਆ ਹੈ। ਇਸੇ ਤਰ੍ਹਾਂ ਜੇ. ਐਲਨਚੇਜ਼ੀਅਨ (SSP ਮੋਗਾ) ਨੂੰ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਪੰਜਾਬ ਐਸ.ਏ.ਐਸ. ਨਗਰ ਵਜੋਂ ਨਿਯੁਕਤ ਕੀਤਾ ਗਿਆ ਹੈ।



