ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 30 ਅਕਤੂਬਰ 2023 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੱਜੀ ਸਕਿਊਰਿਟੀ ਵਿੱਚ ਤੈਨਾਤ ਮੁਲਾਜ਼ਮ ਦੀ ਅਚਾਨਕ ਮੌਤ ਹੋ ਗਈ ਹੈ। ਅਵਤਾਰ ਸਿੰਘ ਦੀ 2017 ਤੋਂ ਭਗਵੰਤ ਮਾਨ ਦੀ ਸੁਰੱਖਿਆ ਵਿੱਚ ਤੈਨਾਤ ਸਨ। ਅਵਤਾਰ ਸਿੰਘ ਮੌਤ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ, ‘ਮੇਰੇ ਨਾਲ 2017 ਤੋਂ ਛੋਟੇ ਭਰਾ ਵਾਂਗ ਸਕਿਉਰਟੀ ਵਿੱਚ ਫਰਜ਼ ਨਿਭਾਉਣ ਵਾਲੇ ਅਵਤਾਰ ਸਿੰਘ ਵਾਲੀਬਾਲ ਦੇ ਬਹੁਤ ਸ਼ਾਨਦਾਰ ਖਿਡਾਰੀ ਸਨ। ਅਵਤਾਰ ਸਿੰਘ ਅਚਾਨਕ ਸੰਸਾਰ ਤੋਂ ਵਿਦਾ ਹੋ ਗਏ। ਪਰਿਵਾਰ ਦੇ ਨਾਲ ਨਾਲ ਮੇਰੇ ਲਈ ਵੀ ਨਿੱਜੀ ਸਦਮਾ ਹੈ, ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ।

