ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਦੀ ਮੰਗਣੀ ਅੱਜ ਹੈ। ਮੀਤ ਹੇਅਰ ਆਪਣੇ ਜੀਵਨ ਦਾ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਦੀ ਮੰਗਣੀ ਭਲਕੇ ਮੇਰਠ ਵਿਚ ਹੋਵੇਗੀ ਤੇ 7 ਨਵੰਬਰ ਨੂੰ ਵਿਆਹ ਹੋਵੇਗਾ।
ਮੀਤ ਹੇਅਰ ਦੀ ਮੰਗੇਤਰ ਦਾ ਨਾਮ ਡਾ. ਗੁਰਵੀਨ ਕੌਰ ਹੈ। ਮਿਲੀ ਜਾਣਕਾਰੀ ਅਨੁਸਾਰ ਮੀਤ ਹੇਅਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਮੰਤਰੀ ਮੀਤ ਹੇਅਰ ਦੀ ਹੋਣ ਵਾਲੀ ਪਤਨੀ ਗੁਰਵੀਨ ਕੌਰ ਪੇਸ਼ੇ ਤੋਂ ਡਾਕਟਰ ਹੈ।

ਦੱਸ ਦਈਏ ਕਿ ਮੀਤ ਹੇਅਰ ਦੀ ਮਹਿੰਦੀ ਅਤੇ ਜਾਗੋ 4 ਨਵੰਬਰ ਨੂੰ ਹੈ ਤੇ 7 ਨਵੰਬਰ ਦਾ ਵਿਆਹ ਹੈ। ਮੰਤਰੀ ਦੇ ਵਿਆਹ ਵਾਲੇ ਦਿਨ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਵਿਆਹ ‘ਚ ਰੰਗ ਬੰਨਣਗੇ। ਵਿਆਹ ਚੰਡੀਗੜ੍ਹ ਦੇ Forest Hill ਵਿਚ ਹੋਵੇਗਾ ਅਤੇ 8 ਤਰੀਕ ਨੂੰ ਰਿਸੈਪਸ਼ਨ ਹੋਵੇਗੀ। ਦੱਸ ਦਈਏ ਕਿ ਵਿਆਹ ਤੋਂ ਬਾਅਦ ਦੋ ਰਿਸੈਪਸ਼ਨ ਹੋਣਗੀਆਂ ਇਕ 8 ਤਾਰੀਕ ਅਤੇ ਇਕ 11 ਨਵੰਬਰ ਨੂੰ ਤੇ 11 ਨਵੰਬਰ ਨੂੰ ਰਿਸੈਪਸ਼ਨ ਵਿਚ ਰਣਜੀਤ ਬਾਵਾ ਰੰਗ ਬੰਨਣਗੇ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਉੱਤੇ ਮੰਤਰੀ ਮੀਤ ਹੇਅਰ ਦੀ ਤਸਵੀਰ ਸਾਂਝੀ ਕਰਦੇ ਹੋਏ ਉਹਨਾਂ ਨੂੰ ਵਧਾਈ ਵੀ ਦਿੱਤੀ ਸੀ।

