12 ਕਿਲੋਗ੍ਰਾਂਮ ਅਫੀਮ ਸਮੇਤ ਕਰੇਟਾ ਕਾਰ ਬਰਾਮਦ
ਸੰਜੀਵ ਜਿੰਦਲ
ਮਾਨਸਾ , 21 ਅਕਤੂਬਰ 2023 : ਸ੍ਰੀ ਬਾਲ ਕ੍ਰਿਸ਼ਨ ਪੀ.ਪੀ.ਐਸ ਐਸ.ਪੀ(ਡੀ) ਮਾਨਸਾ ਜੀ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ।
ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ, ਆਈ.ਪੀ.ਐਸ, ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਾ: ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੀ ਨਿਗਰਾਨੀ ਹੇਠ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ।ਨਸ਼ਿਆਂ ਵਿਰੁੱਧ ਵਿੱਢੀ ਇਸ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪ੍ਰਿਤਪਾਲ ਸਿੰਘ ਪੀ.ਪੀ.ਐਸ ਡੀ.ਐਸ.ਪੀ (ਸ:ਡ) ਸਰਦੂਲਗੜ੍ਹ ਦੀ ਨਿਗਰਾਨੀ ਹੇਠ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਇੰਸ:ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ੍ਹ, ਹੋਲਦਾਰ ਪ੍ਰਿੰਸਦੀਪ ਸਿੰਘ 1079/ਮਾਨਸਾ,ਸਿਪਾਹੀ ਜੰਗੀਰ ਚੰਦ 1352/ਮਾਨਸਾ,ਸਿਪਾਹੀ ਰਵਿੰਦਰ ਕੁਮਾਰ 640/ਮਾਨਸਾ ਅਤੇ ਸਿਪਾਹੀ ਕੁਲਜੀਤ ਸਿੰਘ 429/ਮਾਨਸਾ ਵੱਲੋਂ ਮੇਨ ਸੜਕ ਰਤੀਆ ਸਰਦੂਲਗੜ੍ਹ ਤੋਂ ਲਿੰਕ ਰੋਡ ਖੈਰਾ ਕਲ੍ਹਾਂ ਪਰ ਬਲਰਾਜ ਕਾਲਜ ਸਰਦੂਲਗੜ੍ਹ ਤੋਂ 200 ਮੀਟਰ ਅੱਗੇ ਮੋੜ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਖੈਰਾਂ ਕਲ੍ਹਾਂ ਦੀ ਤਰਫੋਂ ਇੱਕ ਕਰੇਟਾ ਕਾਰ ਨੰਬਰੀ PB-61-D-5996 ਆਉਦੀ ਦਿਖਾਈ ਦਿੱਤੀ ਜਿਸਨੂੰ ਇੰਸਪੈਕਟਰ ਬਿਕਰਮਜੀਤ ਸਿੰਘ ਵੱਲੋਂ ਰੁਕਣ ਦਾ ਇਸਾਰਾ ਕੀਤਾ ਗਿਆ ਤਾਂ ਕਾਰ ਚਾਲਕ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਨੂੰ ਇੱਕ ਦਮ ਪਿੱਛੇ ਵੱਲ ਨੂੰ ਮੋੜਨ ਲੱਗਾ ਤਾਂ ਕਾਰ ਅਚਾਨਕ ਬੰਦ ਹੋ ਗਈ ਤੇ ਕਾਰ ਚਾਲਕ ਇੱਕ ਦਮ ਗੱਡੀ ਦੀ ਤਾਕੀ ਖੋਲ ਕੇ ਭੱਜਣ ਦੀ ਕੋਸਿਸ ਕਰਨ ਲੱਗਾ ਜਿਸ ਨੂੰ ਪੁਲਿਸ ਪਾਰਟੀ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਵਿਕਰਮ ਸਿੰਘ ਉਰਫ ਮੀਨਾ ਪੁੱਤਰ ਹਨੂੰਮਾਨ ਸਹਾਏ ਮੀਨਾ ਵਾਸੀ ਲਾਲਪੁਰਾ ਜਿਲ੍ਹਾ ਅਲਬਰ (ਰਾਜਸਥਾਨ) ਦੱਸਿਆ ਜਿਸ ਦੀ ਕਬਜਾ ਵਿਚਲੀ ਕਾਰ ਦੀ ਕਾਨੂੰਨ ਅਨੁਸਾਰ ਤਲਾਸੀ ਕਰਨ ਤੇ ਕਾਰ ਵਿੱਚੋਂ ਅਫੀਮ ਬਰਾਮਦ ਹੋਈ ਜਿਸ ਦਾ ਵਜਨ ਕਰਨ ਪਰ ਸਮੇਤ ਡੱਬਾ ਪਲਾਸਟਿਕ ਕੁੱਲ ਅਫੀਮ 12 ਕਿਲੋਗ੍ਰਾਂਮ ਹੋਈ ।ਜਿਸ ਤੇ ਉਸ ਵਿਰੁੱਧ ਮੁਕੱਦਮਾ ਨੰਬਰ 222 ਮਿਤੀ 20-10-23 ਅ/ਧ 18 ਸੀ,25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਰਦੂਲਗੜ੍ਹ ਦਰਜ ਰਜਿਸਟਰ ਕਰਵਾ ਕੇ ਕਰੇਟਾ ਕਾਰ ਸਮੇਤ ਅਫੀਮ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਕਥਿਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ,ਜਿਸ ਪਾਸੋਂ ਨਸ਼ੇ ਦੇ ਸੁਦਾਗਰਾਂ ਬਾਰੇ ਹੋਰ ਵੀ ਅਹਿਮ ਸੁਰਾਗ ਲਗਣ ਦੀ ਸੰਭਾਵਨਾ ਹੈ।ਜਿਸ ਦੇੇ ਫਾਰਵਰਡ ਅਤੇ ਬੈਕਵਰਡ ਲੰਿਕਾਂ ਦਾ ਪਤਾ ਲਗਾ ਕਰ ਹੋਰ ਵਿਅਕਤੀਆਂ ਨੂੰ ਨਾਮਜਦ ਕਰਕੇ ਮੁਕੱਦਮਾ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।ਨਸ਼ੀਲੇ ਪਦਾਰਥਾ ਦਾ ਧੰਦਾ ਕਰਨ ਵਾਲਿਆ ਖਿਲਾਫ ਇਸੇ ਤਰ੍ਹਾਂ ਹੀ ਕਾਰਵਾਈ ਜਾਰੀ ਰਹੇਗੀ।

