ਬਿਊਰੋ ਪ੍ਰਾਈਮ ਪੋਸਟ ਪੰਜਾਬ
ਜਲੰਧਰ ਦੇ ਅਵਤਾਰ ਨਗਰ ਤੋਂ ਐਤਵਾਰ ਰਾਤ ਨੂੰ ਇੱਕ ਵੱਡੀ ਅਤੇ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ਨੂੰ ਅੱਗ ਲੱਗਣ ਕਾਰਨ ਪੂਰਾ ਪਰਿਵਾਰ ਬੁਰੀ ਤਰ੍ਹਾਂ ਸੜ ਗਿਆ। ਇਸ ਵਿੱਚ ਪਰਿਵਾਰ ਦੇ ਸੱਤ ਮੈਂਬਰਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦੋਂਕਿ ਸੱਤਵੇਂ ਬਜ਼ੁਰਗ ਮੈਂਬਰ ਦੀ ਹਾਲਤ ਠੀਕ ਹੈ। 15 ਸਾਲਾ ਲੜਕੀ ਅਤੇ 12 ਸਾਲਾ ਲੜਕੇ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜ਼ਿੰਦਾ ਸੜ ਕੇ ਮੌਤ ਹੋ ਗਈ ਸੀ, ਜਦਕਿ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਇਲਾਕੇ ਦਾ ਮਾਹੌਲ ਗਮਗੀਨ ਹੋ ਗਿਆ। ਅਵਤਾਰ ਨਗਰ ਵਾਸੀ ਅਕਸ਼ੈ ਕੁਮਾਰ ਨੇ ਦੱਸਿਆ ਕਿ ਗਲੀ ਨੰਬਰ 12 ਦੇ ਰਹਿਣ ਵਾਲੇ ਘਈ ਪਰਿਵਾਰ ਯਸ਼ਪਾਲ ਸਿੰਘ ਜੋ ਕਿ ਭਾਜਪਾ ਆਗੂ ਦਾ ਭਰਾ ਹੈ, ਦੀ ਰਸੋਈ ‘ਚ ਪਏ ਸਿਲੰਡਰ ‘ਚੋਂ ਗੈਸ ਲੀਕ ਹੋ ਗਈ, ਜਿਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ |
ਪਰਿਵਾਰ ਨੂੰ ਘਰ ‘ਚ ਅੱਗ ਲੱਗਣ ਦਾ ਪਤਾ ਵੀ ਨਹੀਂ ਲੱਗਾ, ਜਦੋਂ ਬਾਹਰ ਦੇਖਿਆ ਤਾਂ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪਰਿਵਾਰਕ ਮੈਂਬਰਾਂ ਨੂੰ ਅੱਗ ਤੋਂ ਬਚਾਇਆ ਅਤੇ ਹਸਪਤਾਲ ਪਹੁੰਚਾਇਆ ਪਰ ਸਾਰਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਅੱਗ ਲੱਗਣ ਕਾਰਨ ਜਿੱਥੇ ਹਫੜਾ-ਦਫੜੀ ਮੱਚ ਗਈ, ਉੱਥੇ ਹੀ ਘਰ ਵਿੱਚ ਰਹਿੰਦੇ ਦੋ ਮਾਸੂਮ ਬੱਚਿਆਂ, ਜਿਨ੍ਹਾਂ ਦੀ ਉਮਰ ਕਰੀਬ 12-15 ਸਾਲ ਸੀ, ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨ ਹੋਰ ਮੈਂਬਰਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

