ਸੰਜੀਵ ਜਿੰਦਲ
ਮਾਨਸਾ, 28 ਅਗਸਤ 2023 : ਜੇਕਰ ਤੁਹਾਡੇ ਮਨ ਵਿੱਚ ਕੰਮ ਕਰਨ ਦੀ ਇੱਛਾ ਹੈ ਤਾਂ ਕੋਈ ਵੀ ਰੋਕ ਨਹੀਂ ਸਕਦਾ। ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਵਿੱਚ ਸਰਪੰਚ ਪੋਹਲੋਜੀਤ ਸਿੰਘ ਦੁਆਰਾ ਕੀਤੇ ਵਿਕਾਸ ਕਾਰਜਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਹਨ। ਇਸ ਸਬੰਧ ਵਿੱਚ ਜਦੋਂ ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਸਾਰੇ ਕੰਮ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੀਤੇ ਹਨ।
ਪਿੰਡ ਦੇ ਸਿਆਣੇ ਬਜ਼ੁਰਗ ਜਿਨ੍ਹਾਂ ਕੋਲ ਆਪਣਾ ਵਿਹਲਾ ਸਮਾਂ ਬਤੀਤ ਕਰਨ ਲਈ ਕੋਈ ਢੁੱਕਵੀਂ ਥਾਂ ਨਹੀਂ ਸੀ, ਤਾਂ ਪਿੰਡ ਦੇ ਸਰਪੰਚ ਨੇ ਨਵੀਂ ਅਤੇ ਵਿਲੱਖਣ ਧਰਮਸ਼ਾਲਾ ਪਿੰਡ ਵਿੱਚ ਤਿਆਰ ਕੀਤੀ ਹੈ ਜਿਸ ਨੂੰ ਦੇਖਣ ਲਈ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਆਉਂਦੇ ਹਨ। ਅੱਜ ਇਸ ਧਰਮਸ਼ਾਲਾ ਵਿੱਚ ਬਜੁਰਗਾਂ ਸੁਖ ਲਈ ਪਿੰਡ ਵਾਸੀਆਂ ਅਤੇ ਸਰਪੰਚ ਨੇ ਧਰਮਸ਼ਾਲਾ ਨੂੰ ਪੱਖੇ ਦਾਨ ਕੀਤੇ। ਜਿਸ ਵਿੱਚ ਸਰਪੰਚ ਪੋਹਲੋਜੀਤ ਸਿੰਘ , ਨਿਰਭੈ ਸਿੰਘ ਧਾਲੀਵਾਲ, ਜੁਗਰਾਜ ਸਿੰਘ ਸਿੱਧੂ, ਜਗਤਾਰ ਸਿੰਘ ਤਾਰੀ ਸਿੱਧੂ, ਬੰਤ ਸਿੰਘ ਉਰਫ ਕਾਕਾ ਪ੍ਰੇਮੀ ਨੇ ਪੱਖੇ ਦਾਨ ਦਿੱਤੇ।

ਇਸ ਤੋਂ ਇਲਾਵਾ ਪਿੰਡ ਵਿੱਚ ਪਾਣੀ ਦੇ ਨਿਕਾਸ ਦਾ ਬਹੁਤ ਮਾੜਾ ਪ੍ਰਬੰਧ ਸੀ ਜਿਸ ਨਾਲ ਬਾਰਿਸ਼ਾਂ ਦੇ ਮੌਸਮ ਵਿਚ ਪਿੰਡ ਵਾਸੀਆਂ ਨੂੰ ਆਉਣ ਜਾਣ ਵਿੱਚ ਦਿੱਕਤ ਆਉਂਦੀ ਸੀ, ਪਰ ਸਰਪੰਚ ਪੋਹਲੋਜੀਤ ਸਿੰਘ ਨੇ ਪਿੰਡ ਦੀਆਂ ਗਲੀਆਂ ਨੂੰ ਜਿੱਥੇ ਲਾਕ ਇੱਟ ਲਗਾ ਕੇ ਪੱਕਾ ਕੀਤਾ ਹੈ ਉਸ ਦੇ ਨਾਲ ਪੂਰੇ ਪਿੰਡ ਵਿੱਚ ਸੀਵਰੇਜ ਦਾ ਪ੍ਰਬੰਧ ਕਰਕੇ ਪਿੰਡ ਵਿਚ ਪਏ ਗੰਦ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ।

ਇਸ ਤੋਂ ਇਲਾਵਾ ਪਿੰਡ ਬਾਜੇਵਾਲਾ ਵਿੱਚ 2 ਸਕੂਲ ਹਨ। ਇੱਕ ਐਲੀਮੈਂਟਰੀ ਅਤੇ ਦੂਸਰਾ ਸੀਨੀਅਰ ਸੈਕੰਡਰੀ ਸਕੂਲ। ਜਿਸ ਵਿੱਚ ਆਸ ਪਾਸ ਦੇ ਪਿੰਡਾਂ ਦੇ ਬੱਚੇ ਵੀ ਪੜ੍ਹਨ ਲਈ ਆਉਂਦੇ ਹਨ। ਇਹਨਾਂ ਸਕੂਲਾਂ ਉਪਰ ਪਿੰਡ ਦੀ ਪੰਚਾਇਤ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਆਧੁਨਿਕ ਬਿਲਡਿੰਗ ਤਿਆਰ ਕੀਤੀ ਗਈ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਤੋਂ ਇਲਾਵਾ ਰਾਵਲ ਸਿੰਘ ਮੈਂਬਰ ਪੰਚਾਇਤ, ਨਿਰਭੈ ਸਿੰਘ ਧਾਲੀਵਾਲ, ਮਿਸਤਰੀ ਤਰਸੇਮ ਸਿੰਘ, ਨਾਨਕ ਸਿੰਘ, ਨਿਰਭੈ ਸਿੰਘ , ਮਹਿੰਦਰ ਸਿੰਘ , ਬੰਤ ਸਿੰਘ ਪ੍ਰੇਮੀ, ਜੁਗਰਾਜ ਸਿੰਘ, ਮਿਸਤਰੀ ਛੋਟੂ ਸਿੰਘ, ਅਸ਼ੋਕ ਕੁਮਾਰ ਰੌਕੀ ਹਾਜ਼ਰ ਸਨ।

