ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ : ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਹੀ ਚਿੰਤਾਜਨਕ ਹੈ। ਬਦਮਾਸ਼ ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਅੰਜਾਮ ਦੇ ਰਹੇ ਹਨ । ਇਸੇ ਤਰ੍ਹਾਂ ਜੰਡਿਆਲਾ ਗੁਰੁ ਵਿਖੇ ਇੱਕ ਸੈਲੂਨ ਵਿੱਚ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਰਵੀ ਨਾਮ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫਿਲਹਾਲ ਗੋਲੀਆਂ ਮਾਰਨ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। SSP ਦਿਹਾਤੀ ਖੁਦ ਮੌਕੇ ‘ਤੇ ਪੁੱਜੇ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਮਾਮਲਾ ਜੰਡਿਆਲਾ ਗੁਰੂ ਦੇ ਸ਼ੇਖਪੁਰਾ ਇਲਾਕੇ ਦਾ ਹੈ ਜਿੱਥੇ ਇੱਕ 25 ਸਾਲ ਦੇ ਨੌਜਵਾਨ ਜਿਸ ਦਾ ਨਾਮ ਰਵੀ ਹੈ ਉਹ ਇੱਕ ਸੈਲੂਨ ‘ਤੇ ਬੈਠਾ ਹੋਈਆ ਸੀ ‘ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ 8 ਤੋਂ 10 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਜਿਸ ਦੇ ਚਲਦੇ ਰਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੋ ਬੱਚਿਆ ਦਾ ਪਿਤਾ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਤਨੀ ਤੇ ਮਾਂ ਦੋਵੇਂ ਰੱਖੜੀ ਬੰਨ੍ਹਣ ਦੇ ਲਈ ਗਈਆਂ ਸਨ।
10 ਦਿਨਾਂ ਵਿੱਚ ਦੂਜੀ ਘਟਨਾ
ਰਵੀ ਨੂੰ ਗੋਲੀਆਂ ਕਿਊਂ ਮਾਰਿਆ ਗਈਆਂ ਫਿਲਹਾਲ ਇਸ ਦੇ ਕਾਰਨ ਬਾਰੇ ਪਤਾ ਨਹੀਂ ਚਲ ਸਕਿਆ। ਉੱਥੇ ਹੀ ਜੰਡਿਆਲੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਏ ਦਿਨ ਜੰਡਿਆਲੇ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਇੱਕ ਬਾਬਾ ਨਾਮ ਦੇ ਨੌਜਵਾਨ ਨੂੰ ਉਸ ਦੇ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਇਹ ਘਟਨਾ ਹੋਈ ਉਸ ਤੋਂ ਥੋੜ੍ਹੀ ਦੂਰੀ ‘ਤੇ ਹੀ ਕੈਬਿਨੇਟ ਮੰਤਰੀ ਦਾ ਘਰ ਹੈ। ਉਹਨਾਂ ਕਿਹਾ ਜੰਡਿਆਲੇ ਦੇ ਵਿੱਚ ਸੁਰੱਖਿਆ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ।
ਸੀਸੀਟੀਵੀ ਦੀ ਜਾਂਚ ਕਰ ਰਹੀ ਪੁਲਿਸ
ਇਸ ਵਾਰਦਾਤ ਤੋਂ ਬਾਅਦ ਐਸ.ਐਸ.ਪੀ ਦਿਹਾਤੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਉਹ ਪਹਿਲਾਂ ਹੀ ਸੈਲੂਨ ਦੇ ਅੰਦਰ ਮਜੂਦ ਸਨ। ਮ੍ਰਿਤਕ ਨੌਜਵਾਨ ਬਾਅਦ ਵਿੱਚ ਉਸ ਦੁਕਾਨ ਵਿੱਚ ਦਾਖ਼ਲ ਹੂੰਦਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਸ ਨੂੰ ਫੋਨ ਕਰਕੇ ਬੁਲਾਇਆ ਗਿਆ ਹੋਵੇ। ਇਹ ਸਭ ਜਾਂਚ ਦਾ ਵਿਸ਼ਾ ਹੈ ਜਲਦ ਹੀ ਅਸੀਂ ਦੋਸ਼ੀਆਂ ਨੂੰ ਕਾਬੂ ਕਰ ਲਵਾਂਗੇ।

