Visitor : Visitor

ਨਗਰ ਪੰਚਾਇਤ ਚੋਣਾਂ ਲਈ 16 ਅਕਤੂਬਰ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ

ਅਧਿਕਾਰੀ ਨਿਰਧਾਰਿਤ ਪ੍ਰੋਫਾਰਮੇ ’ਚ ਵਾਰਡ ਵਾਈਜ਼ ਵੋਟਾਂ ਦੀ ਪੜਤਾਲ ਕਰਵਾ ਕੇ 31 ਅਗਸਤ ਤੱਕ ਸੂਚੀ ਭੇਜਣੀ ਯਕੀਨੀ ਬਣਾਉਣ ਸੰਜੀਵ ਜਿੰਦਲ ਮਾਨਸਾ, 16 ਅਗਸਤ 2023 :ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਸ਼੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਨਵੰਬਰ 2023 ਵਿੱਚ ਹੋਣ ਵਾਲੀਆਂ ਨਗਰ ਪੰਚਾਇਤ ਭੀਖੀ ਅਤੇ ਸਰਦੂਲਗੜ੍ਹ ਦੀਆਂ ਚੋਣਾਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ…

ਅਧਿਕਾਰੀ ਨਿਰਧਾਰਿਤ ਪ੍ਰੋਫਾਰਮੇ ’ਚ ਵਾਰਡ ਵਾਈਜ਼ ਵੋਟਾਂ ਦੀ ਪੜਤਾਲ ਕਰਵਾ ਕੇ 31 ਅਗਸਤ ਤੱਕ ਸੂਚੀ ਭੇਜਣੀ ਯਕੀਨੀ ਬਣਾਉਣ

ਸੰਜੀਵ ਜਿੰਦਲ

ਮਾਨਸਾ, 16 ਅਗਸਤ 2023 :ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਸ਼੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਨਵੰਬਰ 2023 ਵਿੱਚ ਹੋਣ ਵਾਲੀਆਂ ਨਗਰ ਪੰਚਾਇਤ ਭੀਖੀ ਅਤੇ ਸਰਦੂਲਗੜ੍ਹ ਦੀਆਂ ਚੋਣਾਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਸ਼ਡਿਊਲ ਜਾਰੀ ਕੀਤਾ ਗਿਆ ਹੈ।
    

ਉਨ੍ਹਾਂ ਦੱਸਿਆ ਕਿ ਦਿੱਤੇ ਗਏ ਸ਼ਡਿਊਲ ਅਨੁਸਾਰ 14 ਸਤੰਬਰ 2023 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ 15 ਸਤੰਬਰ ਨੂੰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ। ਇਸ ਉਪਰੰਤ 22 ਸਤੰਬਰ ਨੂੰ ਇਤਰਾਜ ਪ੍ਰਾਪਤ ਕੀਤੇ ਜਾਣਗੇ ਅਤੇ 06 ਅਕਤੂਬਰ ਤੱਕ ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ 16 ਅਕਤੂਬਰ ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
    

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਹ ਵੋਟਰ ਸੂਚੀਆਂ ਯੋਗਤਾ ਮਿਤੀ 01 ਜਨਵਰੀ 2023 ਨੂੰ ਅਧਾਰ ਮੰਨ ਕੇ ਵਿਧਾਨ ਸਭਾ ਦੀ ਤਿਆਰ ਵੋਟਰ ਸੂਚੀ ਵਿੱਚੋਂ ਤਿਆਰ ਕੀਤੀ ਜਾਣੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀ ਨਗਰ ਪੰਚਾਇਤ ਦੀ ਵਾਰਡ ਵਾਈਜ਼ ਵੋਟਾਂ ਦੀ ਪੜਤਾਲ ਕਰਵਾ ਕੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਐਕਸਲ ਸ਼ੀਟ ਵਿੱਚ ਭਰ ਕੇ ਸਮੇਤ ਸੀ.ਡੀ. 31 ਅਗਸਤ 2023 ਤੱਕ ਭੇਜੀ ਜਾਵੇ, ਤਾਂ ਜੋ ਆਡਿਟਿੰਗ ਅਤੇ ਪ੍ਰਿੰਟਿੰਗ ਕਰਵਾ ਕੇ ਵੋਟਰ ਸੂਚੀ ਮੁੱਢਲੀ ਪ੍ਰਕਾਸ਼ਨਾ ਕਰਨ ਲਈ ਤਿਆਰ ਕੀਤੀ ਜਾ ਸਕੇ।

Leave a Reply

Your email address will not be published. Required fields are marked *

Visitor : Visitor