ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਪਿੰਡ ਕਿਸ਼ਨਗੜ੍ਹ ਵਿੱਚ ਧੀ ਨਾਲ ਹੋਏ ਝਗੜੇ ਦੌਰਾਨ ਚਾਕੂ ਵੱਜਣ ਕਰਕੇ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਮੇਈ ਲਾਲ ਵਜੋਂ ਹੋਈ ਹੈ। ਦੂਜੇ ਪਾਸੇ, ਸੂਚਨਾ ਮਿਲਦੇ ਹੀ ਆਈ.ਟੀ ਪਾਰਕ ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹੱਤਿਆ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਬੇਟੀ ਆਸ਼ਾ (19) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਧੀ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਘਟਨਾ ਦੇ ਸਮੇਂ ਆਸ਼ਾ ਘਰ ‘ਚ ਪਿਆਜ਼ ਕੱਟ ਰਹੀ ਸੀ। ਇਸ ਦੌਰਾਨ ਪਿਤਾ ਸ਼ਰਾਬੀ ਹੋ ਕੇ ਘਰ ਆਇਆ ਅਤੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਤਕਰਾਰ ਇਸ ਹੱਦ ਤੱਕ ਵਧ ਗਈ ਕਿ ਪਿਤਾ ਸੁਮੇਈ ਲਾਲ ਨੂੰ ਲੱਗਾ ਕਿ ਆਸ਼ਾ ਚਾਕੂ ਨਾਲ ਹਮਲਾ ਕਰਨ ਵਾਲੀ ਹੈ। ਦੋਵਾਂ ਵਿਚਕਾਰ ਝਗੜਾ ਹੋ ਗਿਆ ਅਤੇ ਆਸ਼ਾ ਦੇ ਹੱਥ ਵਿੱਚ ਚਾਕੂ ਸੁਮੇਈ ਦੀ ਛਾਤੀ ਵਿੱਚ ਜਾ ਵੱਜਿਆ। ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕ ਸੁਮੇਲ ਨੂੰ ਸਥਾਨਕ ਡਾਕਟਰ ਕੋਲ ਲੈ ਗਏ, ਜਿੱਥੇ ਉਸ ਦੀ ਹਾਲਤ ਵਿਗੜ ਰਹੀ ਸੀ। ਉਸਨੂੰ ਜੀ.ਐਮ.ਐਸ. ਐਚ.16 ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਦੇ ਆਧਾਰ ‘ਤੇ ਆਈ.ਟੀ. ਪਾਰਕ ਥਾਣੇ ਦੀ ਪੁਲਿਸ ਨੇ ਆਸ਼ਾ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

