ਬਿਊਰੋ, ਪ੍ਰਾਈਮ ਪੋਸਟ ਪੰਜਾਬ
ਬਠਿੰਡਾ, 3 ਅਗਸਤ 2023 : ਬਠਿੰਡਾ ਦੇ ਪਿੰਡ ਧੁਨੀਕੇ ਤੋਂ ਕਾਲਝਰਾਨੀ ਨੂੰ ਜਾਂਦੀ ਲਿੰਕ ਸੜਕ ‘ਤੇ ਲੁਟੇਰਿਆਂ ਨੇ ਹਮਲਾ ਕਰਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਹੱਥ ਵੱਢ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਕਸਬਾ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਕਾਲਝਰਾਨੀ ਤੋਂ ਧੁਨੀਕਿਆਂ ਨੂੰ ਜਾਂਦੀ ਲਿੰਕ ਸੜਕ ‘ਤੇ ਠੇਕੇਦਾਰ ਨਾਲ ਤਾਇਨਾਤ ਪੁਲਿਸ ਮੁਲਾਜਮ ‘ਤੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਰਾਬ ਠੇਕੇਦਾਰ ਦੇ ਨਾਲ ਤਾਇਨਾਤ ਅਤੇ ਇਸ ਘਟਨਾ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਪੁਲਿਸ ਕਰਮਚਾਰੀ ਕਿੱਕਰ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਦਫ਼ਤਰ ਤੋਂ ਕਾਲਝਰਾਨੀ ਵਾਲੀ ਸਾਈਡ ਆ ਰਹੇ ਸੀ ਤਾਂ ਸੜਕ ਕਿਨਾਰੇ ਇੱਕ ਨੌਜਵਾਨ ਬੈਠਾ ਰੋ ਰਿਹਾ ਸੀ।ਪੁੱਛਣ ‘ਤੇ ਉਸਨੇ ਦੱਸਿਆ ਕਿ ਮੇਰੇ ਤੋਂ ਕਾਰ ਸਵਾਰ ਲੁਟੇਰੇ ਮੇਰਾ ਕੀਮਤੀ ਸਮਾਨ ਲੁੱਟ ਕੇ ਕਾਲਝਰਾਨੀ ਵਾਲੇ ਸਾਈਡ ਗਏ ਹਨ ਜਦ ਅਸੀਂ ਆਪਣੀ ਗੱਡੀ ਪਿੱਛੇ ਲਾ ਕੇ ਲੁਟੇਰਿਆਂ ਦੀ ਗੱਡੀ ਦੇ ਅੱਗੇ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਤੇਜਧਾਰ ਹਥਿਆਰਾਂ ਨਾਲ ਪੁਲਸ ਮੁਲਾਜ਼ਮ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪਹਿਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।

ਇਸ ਘਟਨਾ ਦਾ ਪਤਾ ਚੱਲਦੇ ਹੀ ਡੀ.ਐਸ.ਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਪ੍ਰਾਈਵੇਟ ਹਸਪਤਾਲ ਪਹੁੰਚੇ ਉਹਨਾਂ ਦੱਸਿਆ ਕਰਮਚਾਰੀ ਦੀ ਸਰਜਰੀ ਥੋੜ੍ਹੀ ਦੇਰ ਤੱਕ ਡਾਕਟਰਜ਼ ਵਲੋਂ ਕੀਤੀ ਜਾਵੇਗੀ। ਫਿਲਹਾਲ ਜ਼ਖਮੀ ਪੁਲਿਸ ਕਰਮਚਾਰੀ ਕਿੱਕਰ ਸਿੰਘ ਦੀ ਹਾਲਤ ਸਥਿਰ ਹੈ।ਜਖਮੀ ਪੁਲਿਸ ਕਰਮਚਾਰੀ ਕਿੱਕਰ ਸਿੰਘ ਦੀ ਪਤਨੀ ਮਨਵੀਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਘਰ ਫੋਨ ਆਇਆ ਸੀ ਕਿ ਤੁਸੀਂ ਜਲਦੀ ਗੇਟ ‘ਤੇ ਆ ਜਾਓ ਜਦੋਂ ਉਹ ਗੇਟ ‘ਤੇ ਆਏ ਤਾਂ ਗੱਡੀ ਵਿੱਚ ਉਸ ਦਾ ਪਤੀ ਕਿੱਕਰ ਸਿੰਘ ਗੰਭੀਰ ਹਾਲਤ ਵਿੱਚ ਪਿਆ ਸੀ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲਿਆਉਂਦਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ‘ਤੇ ਹਮਲਾ ਕਰਨ ਤੋਂ ਬਾਅਦ ਲੁਟੇਰੇ ਕਾਰ ਛੱਡ ਕੇ ਖੇਤਾਂ ‘ਚ ਭੱਜ ਗਏ ਸਨ।ਇਸ ਤੋਂ ਬਾਅਦ ਪਿੰਡ ਵਾਸੀਆ ਨੇ ਲੁਟੇਰਿਆਂ ਨੂੰ ਕਾਬੂ ਕਰਕੇ ਥਾਣਾ ਨੰਦਗੜ੍ਹ ਦੀ ਪੁਲਿਸ ਹਵਾਲੇ ਕਰ ਦਿੱਤਾ। ਲੁਟੇਰਿਆਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ।

