Visitor : Visitor

ਕੈਨੇਡਾ ਵਾਲਾ ਭਤੀਜਾ ਬਣ ਕੇ ਲੱਖਾਂ ਰੁਪਏ ਦੀ ਮਾਰੀ ਠੱਗੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਜਲੰਧਰ, 28 ਜੁਲਾਈ 2023  : ਭਾਰਤ ਵਿਚ ਬੈਠੇ ਨੌਸਰਬਾਜ਼ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਵਿਅਕਤੀ ਨੂੰ ਉਸ ਦਾ ਭਤੀਜਾ ਦੱਸਿਆ। ਫੋਨ ਸੁਣਨ ਵਾਲੇ ਬਜ਼ੁਰਗ ਨੂੰ ਭਰੋਸੇ ਵਿਚ ਲੈ ਕੇ ਫੋਨ ਕਰਨ ਵਾਲੇ ਵਿਅਕਤੀ ਨੇ ਪੇ੍ਰਸ਼ਾਨੀ ਦੇ ਬਾਰੇ ਵਿਚ ਜਾਣੂ ਕਰਾਇਆ ਅਤੇ ਅਲੱਗ ਅਲੱਗ ਬੈਂਕ ਖਾਤਿਆਂ ਵਿਚ ਢਾਈ ਲੱਖ ਰੁਪਏ ਟਰਾਂਸਫਰ ਕਰਵਾ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

 ਜਲੰਧਰ, 28 ਜੁਲਾਈ 2023  : ਭਾਰਤ ਵਿਚ ਬੈਠੇ ਨੌਸਰਬਾਜ਼ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਵਿਅਕਤੀ ਨੂੰ ਉਸ ਦਾ ਭਤੀਜਾ ਦੱਸਿਆ। ਫੋਨ ਸੁਣਨ ਵਾਲੇ ਬਜ਼ੁਰਗ ਨੂੰ ਭਰੋਸੇ ਵਿਚ ਲੈ ਕੇ ਫੋਨ ਕਰਨ ਵਾਲੇ ਵਿਅਕਤੀ ਨੇ ਪੇ੍ਰਸ਼ਾਨੀ ਦੇ ਬਾਰੇ ਵਿਚ ਜਾਣੂ ਕਰਾਇਆ ਅਤੇ ਅਲੱਗ ਅਲੱਗ ਬੈਂਕ ਖਾਤਿਆਂ ਵਿਚ ਢਾਈ ਲੱਖ ਰੁਪਏ ਟਰਾਂਸਫਰ ਕਰਵਾ ਲਏ। ਜਦੋਂ ਵਿਅਕਤੀ ਨੇ ਇਸ ਦੀ ਜਾਣਕਾਰੀ ਪਰਿਵਾਰ ਦੇ ਲੋਕਾਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਨੂੰ ਖੁਦ ਦੇ ਨਾਲ ਹੋਈ ਧੋਖਾਧੜੀ ਦਾ ਪਤਾ ਚਲਿਆ ਤਾਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।

ਪੁਲਿਸ ਵਲੋਂ ਤਕਨੀਕੀ ਵਿਭਾਗ ਦੇ ਅਫਸਰਾਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਮੁਲਜ਼ਮ ਪਾਏ ਗਏ ਬਿਹਾਰ ਦੇ ਜ਼ਿਲ੍ਹਾ ਚੰਪਾਰਣ ਦੀ ਅੰਗੂਰੀ ਦੇਵੀ, ਭੋਪਾਲ ਦੇ ਪੰਕਜ ਕੁਸ਼ਵਾਹਾ ਅਤੇ ਅਨਮੋਲ ਕੁਮਾਰ ਮਿਸ਼ਰਾ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ। ਜਲੰਧਰ ਬਾਈਪਾਸ ਤੋਂ ਅਮਨ ਨਗਰ ਦੀ ਇੰਦੂ ਬਾਲਾ ਨੇ ਦੱਸਿਆ ਕਿ 27 ਜੂਨ ਨੂੰ ਉਸ ਦੇ ਪਿਤਾ ਜੋਗਿੰਦਰ ਪਾਲ ਨੂੰ ਫੋਨ ’ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ। ਫੋਨ ਕਾਲ ਕਰਨ ਵਾਲੇ ਨੇ ਖੁਦ ਨੂੰ ਕੈਨੇਡਾ ਵਿਚ ਰਹਿਣ ਵਾਲਾ ਭਤੀਜਾ ਦੱਸਿਆ। ਉਸ ਦੇ ਪਿਤਾ ਜੋਗਿੰਦਰ ਪਾਲ ਨਾਲ ਗੱਲਬਾਤ ਕੀਤੀ ਅਤੇ ਢਾਈ ਲੱਖ ਰੁਪਏ ਮੰਗੇ । ਉਸ ਦੇ ਪਿਤਾ ਨੇ ਵੀ ਤਿੰਨ ਅਲੱਗ ਅਲੱਗ ਬੈਂਕ ਖਾਤਿਆਂ ਵਿਚ ਢਾਈ ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਮਾਮਲੇ ਦੀ ਜਾਂਚ ਕਰ ਰਹੇ ਅਫਸਰਾਂ ਨੇ ਦੱਸਿਆ ਕਿ ਤਿੰਨੋਂ ਸ਼ਾਤਿਰ ਮੁਲਜ਼ਮਾਂ ਨੇ ਠੱਗੀ ਨੂੰ ਅੰਜਾਮ ਦਿੱਤਾ ਹੈ। ਜਿਸ ਅਕਾਊਂਟ ਵਿਚ ਪੈਸੇ ਟਰਾਂਸਫਰ ਕੀਤੇ ਗਏ ਹਨ। ਉਸ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *

Visitor : Visitor