ਵਣ ਕਾਮਿਆ ਨੇ ਨਾਅਰੇਬਾਜੀ ਕਰਦਿਆ ਡਵੀਜਨ ਵਿੱਚ ਪੱਕਾ ਵਣ ਮੰਡਲ ਅਫਸਰ ਲਾਉਣ ਦੀ ਕੀਤੀ ਮੰਗ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 10 ਜੁਲਾਈ 2023 : ਵਣ ਮੰਡਲ ਦਫਤਰ ਮਾਨਸਾ ਵਿਖੇ ਵੱਡੀ ਗਿਣਤੀ ਵਿੱਚ ਜੰਗਲਾਤ ਵਰਕਰਾਂ ਨੇ ਇਕੱਤਰ ਹੋਕੇ ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ (ਏਟਕ) ਤੇ ਜੰਗਲਾਤ ਵਿਭਾਗ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜੀ ਕਰਦਿਆ ਮੰਗ ਕੀਤੀ ਕਿ ਵਣ ਵਿਭਾਗ ਡਵੀਜਨ ਮਾਨਸਾ ਵਿੱਖੇ ਪੱਕਾ ਵਣ ਮੰਡਲ ਅਫਸਰ ਤਾਇਨਾਤ ਕੀਤਾ ਜਾਵੇ ਤਾਂ ਜੋ ਵਿਭਾਗ ਸੁਚਾਰੂ ਢੰਗ ਨਾਲ ਚੱਲ ਸਕੇ ਤੇ ਵਰਕਰਾਂ ਦੀਆਂ ਕਈ ਮਹੀਨਿਆ ਦੀਆਂ ਰੁਕੀਆ ਤਨਖਾਹਾਂ ਜਾਰੀ ਹੋ ਸਕਣ ।
ਇਸ ਮੌਕੇ ਤੇ ਪ੍ਰਦਰਸਨਕਾਰੀਆਂ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਚੋਣਾਂ ਤੋ ਪਹਿਲਾਂ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਗਰੰਟੀ ਦਿੱਤੀ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਤੇ ਹੋਰਡਿੰਗਾਂ ਰਾਹੀ ਖੂਬ ਪ੍ਰਚਾਰ ਕਰ ਰਹੇ ਹਨ ਕਿ ਕੱਚੇ ਕਾਮੇ ਪੱਕੇ ਕਰ ਦਿੱਤੇ ਹਨ , ਪਰੰਤੂ ਹਕੀਕਤ ਪੰਜਾਬ ਸਰਕਾਰ ਨੇ ਇੱਕ ਜੰਗਲਾਤ ਕਾਮਾ ਪੱਕਾ ਨਹੀ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਗਰੰਟੀ ਮੁਤਾਬਕ ਜਲਦੀ ਪੱਕੇ ਕਰੇ ਤੇ ਰਿਵਾਇਤੀ ਪਾਰਟੀਆਂ ਵਾਗ ਸਿਰਫ ਪ੍ਰਾਪੇਗੰਡੇ ਬਲਬੂਤੇ ਢੰਗ ਨਾ ਸਾਰੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਜੰਗਲਾਤ ਵਿਭਾਗ ਕਰਮਚਾਰੀ ਯੂਨੀਅਨ ਦੇ ਆਗੂ ਘੋਕਾਦਾਸ ਰੱਲਾ , ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਏਟਕ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ , ਜਿਲ੍ਹਾ ਸਕੱਤਰ ਸਾਥੀ ਨਿਰਮਲ ਸਿੰਘ ਬੱਪੀਆਣਾ , ਗੁਰਜੰਟ ਕੋਟਧਰਮੂ , ਰਾਜਾ ਸਿੰਘ ਦੂਲੋਵਾਲ , ਅਜੈਬ ਭੈਣੀਬਾਘਾ , ਬਚਿੱਤਰ ਰੱਲਾ , ਗੁਰਜਿੰਦਰ ਜੋਗਾ , ਸਤਨਾਮ ਸਿੰਘ ਬੋਹਾ , ਮੱਖਣ ਸਿੰਘ ਰਾਮਾਨੰਦੀ ਤੇ ਹਰਭਜਨ ਸੇਰਖਾਵਾਲਾ ਆਦਿ ਵੀ ਹਾਜਰ ਸਨ ।

