ਬਿਊਰੋ, ਪ੍ਰਾਈਮ ਪੋਸਟ ਪੰਜਾਬ
ਬਠਿੰਡਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁੱਤਰ ਹੋਣ ਦੀ ਖੁਸ਼ੀ ਵਿਚ ਪਾਰਟੀ ਕਰਨ ਗਿਆ ਨੌਜਵਾਨ ਆਪਣੇ 4 ਦੋਸਤਾਂ ਸਣੇ ਨਹਿਰ ਵਿਚ ਰੁੜ੍ਹ ਗਿਆ। ਤਿੰਨ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ 2 ਅਜੇ ਵੀ ਲਾਪਤਾ ਹੈ।

NDRF ਦੀਆਂ ਟੀਮਾਂ ਵੱਲੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ।ਮਿਲੀ ਜਾਣਕਾਰੀ ਮੁਤਾਬਕ ਘਰ ਵਿਚ ਮੁੰਡਾ ਹੋਣ ਦੀ ਖੁਸ਼ੀ ਵਿਚ ਨੌਜਵਾਨ ਆਪਣੇ 4 ਦੋਸਤਾਂ ਨੂੰ ਲੈ ਕੇ ਪਾਰਟੀ ਕਰਨ ਲਈ ਗਿਆ ਹੋਇਆ ਸੀ। ਦੋਸਤ ਜਦੋਂ ਪਾਰਟੀ ਕਰਕੇ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਨੇ ਨਹਿਰ ਨਹਾਉਣ ਦੀ ਯੋਜਨਾ ਬਣਾਈ ਗਈ। ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਪਾਣੀ ਵਿਚ ਰੁੜ੍ਹ ਗਏ, ਜਿਨ੍ਹਾਂ ਦੀ ਬਚਾਅ ਟੀਮ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਲਾਪਤਾ ਨੌਜਵਾਨਾਂ ਦੀ ਪਛਾਣ ਅਜੀਤ (24 ਸਾਲ) ਤੇ ਰਿਸ਼ੂ (16 ਸਾਲ) ਵਜੋਂ ਹੋਈ ਹੈ, ਇਨ੍ਹਾਂ ਵਿਚੋਂ ਇਕ ਲਾਪਤਾ ਨੌਜਵਾਨ ਅਜੀਤ ਹੀ ਘਰ ਮੁੰਡਾ ਹੋਣ ਦੀ ਖੁਸ਼ੀ ਵਿਚ ਆਪਣੇ ਦੋਸਤਾਂ ਨੂੰ ਪਾਰਟੀ ਕਰਾਉਣ ਲਈ ਲੈ ਕੇ ਗਿਆ ਸੀ ਤੇ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ।

