ਸੰਜੀਵ ਜਿੰਦਲ
ਮਾਨਸਾ, 5 ਜੁਲਾਈ 2023 : ਗੁਰਚਰਨ ਸਿੰਘ ਮੰਦਰਾਂ (ਰਿਟਾ: ਇੰਸ:) ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜਿਲ੍ਹਾ ਮਾਨਸਾ
ਨੇ ਦੱਸਿਆ ਕਿ ਪੁਲਿਸ ਪੈਨਸ਼ਨਰਜ ਐਸੀਸੀਏਸ਼ਨ ਜਿਲਾ ਮਾਨਸਾ ਦੇ ਦਫਤਰ ਦਾ ਨਵੀਨੀਕਰਨ ਕੀਤਾ ਗਿਆ ਹੈ। ਜਿਸਦਾ ਉਦਘਾਟਨ ਡਾ: ਨਾਨਕ ਸਿੰਘ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਕੀਤਾ ਗਿਆ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।
ਇਸ ਉਦਘਾਟਨ ਮੌਕੇ ਸੰਜੀਵ ਗੋਇਲ ਡੀਐਸਪੀ (ਸ:ਡ) ਮਾਨਸਾ, ਲਵਪ੍ਰੀਤ ਸਿੰਘ ਡੀਐਸਪੀ (ਡੀ) ਮਾਨਸਾ ਅਤੇ ਐਸਆਈ ਦਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਵੀ ਹਾਜ਼ਰ ਹੋਏ। ਇਸ ਮੌਕੇ SSP ਮਾਨਸਾ ਨੇ ਕਿਹਾ ਕਿ ਰਿਟਾਇਰਡ ਪੁਲਿਸ ਮੁਲਾਜਮ ਵੀ ਮਹਿਕਮਾ ਪੁਲਿਸ ਦਾ ਇੱਕ ਅੰਗ ਹਨ। ਇਸ ਲਈ ਰਿਟਾਇਰਡ ਅਧਿਕਾਰੀਆਂ/ਕਰਮਚਾਰੀਆਂ ਨੂੰ ਮਹਿਕਮਾ ਪੁਲਿਸ ਨਾਲ ਸਬੰਧਤ ਜਾਂ ਕੋਈ ਘਰੇਲੂ/ਪਰਿਵਾਰਕ ਸਮੱਸਿਆਂ ਆਉਦੀ ਹੈ ਤਾਂ ਉਹ ਕਿਸੇ ਵੀ ਸਮੇਂ ਉਹਨਾਂ ਦੇ ਧਿਆਨ ਵਿੱਚ ਲਿਆ ਸਕਦੇ ਹਨ, ਜਿਹਨਾਂ ਵੱਲੋਂ ਉਹਨਾਂ ਦੀ ਸਮੱਸਿਆਂ ਦਾ ਬਣਦਾ ਯੋਗ ਹੱਲ ਕੀਤਾ ਜਾਵੇਗਾ।

SSP ਮਾਨਸਾ ਵੱਲੋਂ ਕਰਾਈਮ ਨੂੰ ਕੰਟਰੋਲ ਕਰਨ ਅਤੇ ਨਸ਼ਿਆਂ ਦੀ ਨਾ-ਮੁਰਾਦ ਬਿਮਾਰੀ ਨੂੰ ਠੱਲ ਪਾਉਣ ਲਈ ਪੈਨਸ਼ਨਰਜ ਪਾਸੋਂ ਸਹਿਯੋਗ ਮੰਗਿਆ ਗਿਆ। ਅਖੀਰ ਵਿੱਚ ਗੁਰਚਰਨ ਸਿੰਘ ਮੰਦਰਾਂ (ਰਿਟਾ: ਇੰਸ:) ਪ੍ਰਧਾਨ ਪੁਲਿਸ ਪੈਨਸਨਰਜ ਐਸੋਸੀਏਸ਼ਨ ਜਿਲਾ ਮਾਨਸਾ ਸਮੇਤ ਸਟਾਫ ਵੱਲੋਂ SSP ਮਾਨਸਾ ਅਤੇ ਆਏ ਹੋਏ ਸੀਨੀਅਰ ਅਫਸਰਾਨ ਦਾ ਧੰਨਵਾਦ ਕੀਤਾ ਗਿਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਸ਼ੋਕ ਮੋਹਣ ਰਿਟਾ. ਡੀਐਸਪੀ ਵਾਈਸ ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਪੰਜਾਬ, ਸੁਖਵਿੰਦਰ ਸਿੰਘ ਰਿਟਾ. DSP ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸਨ ਜਿਲਾ ਪਟਿਆਲਾ, ਚੂਹੜ ਸਿੰਘ ਰਿਟਾ. DSP ਸਾਬਕਾ ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜਿਲਾ ਮਾਨਸਾ, ਮੱਘਰ ਸਿੰਘ ਰਿਟਾ. DSP ਮੈਂਬਰ ਜਿਲ੍ਹਾ ਮਾਨਸਾ, ਸੁਖਦੇਵ ਸਿੰਘ ਕੁੱਤੀਵਾਲ ਰਿਟਾ. ਇੰਸ: ਮੁੱਖ ਸਲਾਹਕਾਰ ਮਾਨਸਾ, ਰਾਜਿੰਦਰ ਸਿੰਘ ਜਵਾਹਰਕੇ ਰਿਟਾ. ਇੰਸ: ਮੁੱਖ ਸਰਪ਼੍ਰਸਤ ਜਿਲ੍ਹਾ ਮਾਨਸਾ, ਰਾਮ ਸਿੰਘ ਅੱਕਾਂਵਾਲੀ ਰਿਟਾ. ਥਾਣੇ: ਜਿਲ੍ਹਾ ਮਾਨਸਾ, ਦਰਸ਼ਨ ਕੁਮਾਰ ਗੇਹਲੇ ਰਿਟਾ. ਥਾਣੇ: ਵਾਈਸ ਪ੍ਰਧਾਨ ਮਾਨਸਾ ਸਮੇਤ 200 ਦੇ ਕਰੀਬ ਰਿਟਾਇਰਡ ਪੁਲਿਸ ਕਰਮਚਾਰੀ ਹਾਜ਼ਰ ਸਨ।

