ਸੰਜੀਵ ਜਿੰਦਲ
ਮਾਨਸਾ, 28 ਜੂਨ 2023 : ਮੁੱਖ ਮੰਤਰੀ ਭਗਵੰਤ ਮਾਨ ਨੇ PSPCL ਤੇ PSTCL ਪਟਿਆਲਾ ਦੇ ਡਾਇਰੈਕਟਰਾਂ ਦੀ ਨਿਯੁਕਤੀ ਕੀਤੀ ਹੈ।
ਚੌਧਰੀ ਨੇਮ ਚੰਦ ਪੁੱਤਰ ਦੀਪ ਚੰਦ ਵਾਸੀ ਸਰਦੂਲਗੜ੍ਹ ਨੂੰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ।

ਚੌਧਰੀ ਨੇਮ ਚੰਦ ਦੀ ਇਸ ਨਿਯੁਕਤੀ ਤੇ ਹਲਕਾ ਸਰਦੂਲਗੜ੍ਹ ਦੇ ਆਪ ਸਮਰਥਕਾਂ ਵਿੱਚ ਖੁਸ਼ੀ ਦਾ ਮਹੌਲ ਛਾ ਗਿਆ l ਕਿਸ ਖੁਸ਼ੀ ਵਿੱਚ ਹਲਕਾ ਸਰਦੂਲਗੜ੍ਹ ਦੇ ਪਿੰਡ ਬਾਜੇਵਾਲਾ ਵਿਖੇ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।
ਇਸ ਮੌਕੇ ਗੁਰਮੇਲ ਸਿੰਘ ਮਿੱਠੂ ਖਾਲਸਾ, ਨਛੱਤਰ ਸਿੰਘ ਖਾਲਸਾ, ਮਿੱਠੂ ਸਿੰਘ, ਸ਼ਿੰਦਰ ਸਿੰਘ, ਜੰਟਾ ਸਿੰਘ, ਕਮਲ ਹਾਜ਼ਰ ਸਨ l

