ਵੱਖ ਵੱਖ ਟਰੇਡਾਂ ਦੇ ਲੋਕਾਂ ਨਾਲ ਹੋ ਰਹੀ ਬੇਇਨਸਾਫੀ ਤੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ ਕਰਾਂਗੇ : ਚੌਹਾਨ
ਸੰਜੀਵ ਜਿੰਦਲ
ਮਾਨਸਾ, 28 ਜੂਨ 2023 : ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਕੱਚੇ ਅਧਿਆਪਕਾਂ ਦੀਆਂ ਤਨਖਾਹਾਂ ਦੇ ਵਾਧੇ ਸਬੰਧੀ ਜਾਰੀ ਬਿਆਨ ਕੇਵਲ ਗੁੰਮਰਾਹਕੁੰਨ ਤੇ ਕੱਚੇ ਅਧਿਆਪਕਾ ਨੂੰ ਕੇਵਲ ਪੱਕੇ ਤੌਰ ਤੇ ਕੱਚੇ ਮੁਲਾਜਮ ਰੱਖਣ ਦੀ ਨੀਤੀ ਜਨਤਕ ਹੋਈ ਹੈ, ਕਿਉਂਕਿ ਨਾ ਕੋਈ ਪੇਅ ਸਕੇਲ, ਨਾ ਸਿਵਲ ਸਰਵਿਸਜ ਰੂਲਜ ,ਨਾ ਮਹਿੰਗਾਈ ਭੱਤਾ, ਨਾ ਮੈਡੀਕਲ ਤੇ ਨਾ ਹੀ ਮੋਬਾਇਲ ਭੱਤਾ ਦੇਣ ਦਾ ਐਲਾਨ ਕੀਤਾ ਹੈ। ਜੀ ਪੀ ਐਫ, ਸੀ ਪੀ ਐਫ, ਨਾ ਕੋਈ ਪੁਰਾਣੀ ਪੈਨਸ਼ਨ ਅਤੇ ਨਾ ਹੀ ਨਵੀਂ ਪੈਨਸ਼ਨ ਸਬੰਧੀ ਯੋਜਨਾ,ਕੇਵਲ ਤਨਖਾਹ ਵਾਧਾ ਕਰਨ ਨਾਲ ਹੱਕ ਨਹੀਂ ਦਿੱਤੇ ਗਏ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਟਰੇਡ ਯੂਨੀਅਨ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ,ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਕ੍ਰਿਸ਼ਨ ਚੌਹਾਨ ਨੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਮੁਲਾਜਮ, ਖੇਤ ਮਜ਼ਦੂਰਾ, ਉਸਾਰੀ ਕਾਮਿਆਂ, ਨਰੇਗਾ ਵਰਕਰਾ ਅਤੇ ਆਰਾ ਵਰਕਰਜ ਯੂਨੀਅਨ ਸਮੇਂਤ ਵੱਖ ਵੱਖ ਜਥੇਬੰਦੀਆਂ ਦੇ ਚੋਣਵੇ ਆਗੂਆ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ।
ਆਗੂਆ ਨੇ ਗੰਭੀਰਤਾ ਨਾਲ ਵਿਚਾਰ ਸਾਂਝੇ ਕਰਦਿਆ ਚਿੰਤਾ ਜਾਹਰ ਕੀਤੀ ਕਿ ਉਸਾਰੀ ਕਾਮਿਆ,ਨਰੇਗਾ ਵਰਕਰਾ,ਆਰਾ ਵਰਕਰਾ ਨਾਲ ਹੋ ਰਹੀ ਬੇਇਨਸਾਫੀ ਤੇ ਇਨਸ਼ਾਫ ਦਿਵਾਉਣ ਲਈ ਹਰ ਸੰਭਵ ਯਤਨ ਜਾਰੀ ਰੱਖੇਗੀ। ਕਿਉਂਕਿ ਲਾਭ ਪਾਤਰੀਆ ਨੂੰ ਕਾਨੂੰਨ ਤਹਿਤ ਮਿਲਣ ਵਾਲੀਆ ਸਹੂਲਤਾਂ ਕਾਪੀਆ ਬਣਾਉਣ ਸਮੇਂ ਹੋ ਰਹੀ ਲੁੱਟ ਨੂੰ ਰੋਕਣ,ਵਜੀਫੇ,ਪੈਨਸ਼ਨਾ,ਨਰੇਗਾ ਵਿੱਚ ਜਾਲੀ ਹਾਜਰੀਆਂ ਨੂੰ ਰੋਕਣ,ਐਕਟ ਅਧੀਨ ਕੰਮ ਲੈਣ,ਮੇਟਾਂ ਦਾ ਰਾਜਨੀਤਿਕ ਕਰਨ ਆਦਿ ਮਸਲਿਆ ਤੇ ਤਿੱਖੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਮੀਟਿੰਗ ਮੋਕੇ ਆਰਾ ਵਰਕਰਾ ਲਈ ਹਫਤਾਵਾਰੀ ਤੇ ਗਜਡ ਛੁੱਟੀਆ ਤੇ ਹੱਕੀ ਮੰਗਾ ਨੂੰ ਲਾਗੂ ਕਰਨ ਸਮੇਂਤ ਉਸਾਰੀ ਕਾਮਿਆ ਨੂੰ ਲੇਬਰ ਸੈੱਡ ਬਣਾਉਣ ਸਬੰਧੀ ਪ੍ਰਸਾਸ਼ਨ ਤੋ ਵਿਸੇਸ਼ ਮੰਗ ਕੀਤੀ ਗਈ।
ਮੀਟਿੰਗ ਮੌਕੇ ਮੁਲਾਜਮ ਆਗੂਆ ਰੂਪ ਸਿੰਘ ਢਿੱਲੋ, ਏਟਕ ਆਗੂ ਕਰਨੈਲ ਸਿੰਘ ਭੀਖੀ, ਰਤਨ ਭੋਲਾ, ਮਨਦੀਪ ਭੋਲਾ, ਮਨਪ੍ਰੀਤ ਸਿੰਘ ਆਰਾ ਯੂਨੀਅਨ,ਸੁਖਦੇਵ ਮਾਨਸਾ,ਲਾਭ ਮੰਢਾਲੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਗੁਰਪ੍ਰੀਤ ਕੋਟਲੱਲੂ , ਲਾਭ ਸਿੰਘ ਆਟੋ ਯੂਨੀਅਨ ,ਨਰੇਗਾ ਆਗੂਆ ਨੇ ਸੰਬੋਧਨ ਕੀਤਾ।

