ਕਿਰਗਿਸਤਾਨ ‘ਚ ਹੋਈ ਏਸ਼ੀਆ ਚੈਂਪੀਅਨਸ਼ਿਪ ਵਿੱਚ ਜਿਲ੍ਹਾ ਮਾਨਸਾ ਦੇ ਪਹਿਲਵਾਨ ਸਾਹਿਲ ਨੇ ਜਿੱਤਿਆ ਤਾਂਬੇ ਦਾ ਤਗਮਾ

ਪੰਜਾਬ
Spread the love

ਡਿਪਟੀ ਕਮਿਸ਼ਨਰ ਨੇ ਖਿਡਾਰੀ ਦੀ ਹੌਂਸਲਾ ਅਫਜ਼ਾਈ ਕਰਦਿਆਂ ਕੀਤਾ ਸਨਮਾਨਿਤ

ਸੰਜੀਵ ਜਿੰਦਲ (Prime Post Punjab)

ਮਾਨਸਾ, 28 ਜੂਨ 2023 :ਕਿਰਗਿਸਤਾਨ ਵਿਖੇ ਹੋੋਈ ਏਸ਼ੀਆ ਚੈਂਪੀਅਨਸ਼ਿਪ ਵਿਚ ਦਸਮੇਸ਼ ਕੁਸ਼ਤੀ ਕੋਚਿੰਗ ਸੈਂਟਰ ਪਿੰਡ ਰਮਦਿੱਤੇਵਾਲਾ ਦੇ ਪਹਿਲਵਾਨ ਸਾਹਿਲ ਨੇ ਤਾਂਬੇ ਦਾ ਤਗਮਾ ਜਿੱਤਿਆ। ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਜ਼ਿਲ੍ਹਾ ਮਾਨਸਾ ਦਾ ਨਾਮ ਚਮਕਾਉਣ ਵਾਲੇ ਪਹਿਲਵਾਨ ਸਾਹਿਲ ਦਾ ਸਨਮਾਨ ਕੀਤਾ।

ਡਿਪਟੀ ਕਮਿਸ਼ਨਰ ਨੇ ਕੁਸ਼ਤੀ ਖਿਡਾਰੀ ਸਾਹਿਲ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਭਵਿੱਖ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।

ਇਸ ਮੌਕੇ ਸਾਹਿਲ ਦੇ ਕੋੋਚ ਸ੍ਰੀ ਸ਼ਾਹਬਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੇ ਅਖਾੜੇ ਵਿਚ 35 ਤੋਂ 40 ਪਹਿਲਵਾਨ ਰੋੋਜ਼ਾਨਾ ਸਵੇਰੇ ਸਾਮ ਸਿਖਲਾਈ ਲੈ ਰਹੇ ਹਨ, ਜਿੰਨ੍ਹਾਂ ਵਿਚੋੋਂ ਤਿੰਨ ਪਹਿਲਵਾਨਾ ਨੇ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਮੈਡਲ ਹਾਸਲ ਕੀਤੇ ਹਨ।

ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਸਿੰਘ ਮਾਨ, ਮਨਪ੍ਰੀਤ ਸਿੰਘ ਖੇਡ ਵਿਭਾਗ ਮਾਨਸਾ, ਕੈਪਟਨ ਗੁਲਜ਼ਾਰ ਸਿੰਘ ਬਾਸਕਿਟਬਾਲ ਕੋੋਚ,  ਸੰਗਰਾਮਜੀਤ ਸਿੰਘ ਫੁੱਟਬਾਲ ਕੋੋਚ, ਅੰਮ੍ਰਿਤਪਾਲ ਸਿੰਘ ਅਥਲੈਟਿਕਸ ਕੋੋਚ, ਗੁਰਪ੍ਰੀਤ ਸਿੰਘ ਵਾਲੀਬਾਲ ਕੋੋਚ ਹਾਜਰ ਸਨ।

Leave a Reply

Your email address will not be published. Required fields are marked *