ਲੁਧਿਆਣਾ ‘ਚ ਤੂਫ਼ਾਨ ਨਾਲ ਮਚੀ ਤਬਾਹੀ : ਸਰਕਾਰੀ ਸਕੂਲ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਲੱਗੀ ਅੱਗ

ਪੰਜਾਬ
Spread the love

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਲੁਧਿਆਣਾ ਜ਼ਿਲ੍ਹੇ ਵਿੱਚ ਬੀਤੇ ਦਿਨ ਆਏ ਤੂਫ਼ਾਨ ਨੇ ਤਬਾਹੀ ਮਚਾ ਦਿੱਤੀ। ਸਾਹਨੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਸਮਾਨੀ ਬਿਜਲੀ ਡਿੱਗ ਗਈ। ਸਕੂਲ ਵਿੱਚ ਬਿਜਲੀ ਡਿੱਗਣ ਕਾਰਨ ਕੁਰਸੀਆਂ, ਟੇਬਲ ਅਤੇ ਐਲ.ਈ.ਡੀ. ਸੜ ਗਈਆਂ। ਤੇਜ਼ ਹਨੇਰੀ ਕਾਰਨ ਸਕੂਲ ਦੇ ਰੋਸ਼ਨਦਾਨ ਵੀ ਡਿੱਗ ਗਏ। ਮੈਦਾਨ ਵਿੱਚ ਖੇਡ ਰਹੇ ਕੁਝ ਲੋਕਾਂ ਨੇ ਸਕੂਲ ਦੇ ਟੇਬਲ ਤੇ ਕੁਰਸੀਆਂ ਨੂੰ ਅੱਗ ਲੱਗੀ ਵੇਖੀ ਤਾਂ ਤੁਰੰਤ ਰੌਲਾ ਪਾਇਆ।

fire broke out at government

ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਬੁਝਾਉਣ ਲਈ ਲੋਕ ਸਕੂਲ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ। ਇਸ ਦੌਰਾਨ ਸਕੂਲ ਵਿੱਚ ਲਗਾਈਆਂ ਗਈਆਂ ਐਲਈਡੀ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਖੁਸ਼ਕਿਸਮਤੀ ਨਾਲ ਹਾਦਸੇ ਸਮੇਂ ਸਕੂਲ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਮੌਕਾ ਵੇਖਣ ਲਈ ਸਕੂਲ ਪ੍ਰਿੰਸੀਪਲ ਮਨਦੀਪ ਕੌਰ ਵੀ ਪੁੱਜੇ। ਇਸ ਨੂੰ ਲੈ ਕੇ ਕਈ ਅਧਿਆਪਕ ਪੁੱਜੇ। ਅਧਿਆਪਕਾਂ ਮੁਤਾਬਕ ਇਸ ਹਾਦਸੇ ਦੀ ਰਿਪੋਰਟ ਬਣਾ ਕੇ ਅਧਿਕਾਰੀਆਂ ਨੂੰ ਭੇਜੀ ਜਾਏਗੀ।

ਇਸ ਦੇ ਨਾਲ ਹੀ ਜਨਕਪੁਰੀ ਇਲਾਕੇ ਵਿੱਚ 3 ਬਿਜਲੀ ਦੇ ਖੰਭੇ ਡਿੱਗ ਗਏ। ਖੰਭੇ ਡਿੱਗਣ ਕਾਰਨ ਕੁਝ ਕਾਰਾਂ ਅਤੇ ਰੇਹੜੀ ਵਾਲਿਆਂ ਨੂੰ ਨੁਕਸਾਨ ਪਹੁੰਚਿਆ। ਮੀਂਹ ਕਾਰਨ ਬਾਜ਼ਾਰ ਖਾਲੀ ਸੀ।

ਰੇਹੜੀ ਵਾਲਾ ਕਿਸੇ ਕੰਮ ਕਿਤੇ ਗਿਆ ਹੋਇਆ ਸੀ, ਜਿਸ ਕਰਕੇ ਉਸ ਦਾ ਬਚਾਅ ਹੋ ਗਿਆ। ਪੋਲ ਡਿੱਗਣ ਨਾਲ ਕਰੀਬ 3 ਤੋਂ 4 ਘੰਟੇ ਜਨਕਪੁਰੀ ਇਲਾਕੇ ਵਿੱਚ ਬਿਜਲੀ ਵੀ ਗੁਲ ਰਹੀ। ਲੋਕਾਂ ਮੁਤਾਬਕ ਤੇਜ਼ ਤੂਫਾਨ ਤੋਂ ਬਾਅਦ ਖੰਭਾ ਪੂਰੀ ਤਰ੍ਹਾਂ ਹੇਠਾਂ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਖੰਭੇ ਲਗਾਏ ਗਏ ਸਨ, ਉਹ ਥਾਂ ਖੋਖਲੀ ਹੋ ਚੁੱਕੀ ਸੀ।

Leave a Reply

Your email address will not be published. Required fields are marked *