ਬਿਊਰੋ, ਪ੍ਰਾਈਮ ਪੋਸਟ ਪੰਜਾਬ / ਦਵਿੰਦਰ ਕੋਹਲੀ
ਬੁਢਲਾਡਾ, 21 ਜੂਨ 2023 : ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਅਖਾੜਾ ਗਤਕਾ ਪਾਰਟੀ ਵਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਗਤਕਾ ਖੇਡ ਕੇ ਯੋਗਾ ਦਿਵਸ ਮਨਾਇਆ ਗਿਆ।
ਮਾਸਟਰ ਕੁਲਵੰਤ ਸਿੰਘ ਅਤੇ ਬਲਵਿੰਦਰ ਸਿੰਘ ਮੰਡੇਰ ਨੇ ਦੱਸਿਆ ਕਿ ਇਸ ਮੌਕੇ ਗਤਕਾ ਪਾਰਟੀ ਦੇ ਆਗੂ ਗੁਰਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਵਿਰਦੀ ਦੀ ਅਗਵਾਈ ਵਿੱਚ ਬੱਚਿਆਂ ਨੇ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਬਖਸ਼ੇ ਸ਼ਸਤਰਾਂ ਨਾਲ ਗਤਕੇ ਦੇ ਜੌਹਰ ਦਿਖਾਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗਿਆਨ ਸਿੰਘ ਗਿੱਲ, ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ, ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ,ਸੋਹਣ ਸਿੰਘ, ਜਗਮੋਹਣ ਸਿੰਘ, ਨੱਥਾ ਸਿੰਘ, ਸੁੱਖਵਿੰਦਰ ਸਿੰਘ ਹਸਨਪੁਰ, ਜਥੇਦਾਰ ਬਲਬੀਰ ਸਿੰਘ ਬਛੁਆਣਾ, ਅਰਵਿੰਦਰ ਸਿੰਘ ਅਨੇਜਾ, ਸਰੂਪ ਸਿੰਘ ਆਦਿ ਹਾਜ਼ਰ ਸਨ।

