ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਭੀਖੀ ਦਾ ਚੋਣ ਅਜਲਾਸ

ਪੰਜਾਬ
Spread the love

ਬਿਊਰੋ, ਪ੍ਰਾਈਮ ਪੋਸਟ ਪੰਜਾਬ / ਦਵਿੰਦਰ ਕੋਹਲੀ

ਮਾਨਸਾ, 6 ਜੂਨ 2023 : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ ਨੰਬਰ 295 ਬਲਾਕ ਭੀਖੀ ਜਿਲ੍ਹਾਂ ਮਾਨਸਾ ਦੀ ਚੋਣ ਇਜਲਾਸ ਸੈਫਰਨ ਰੈਸਟੋਰੈਂਟ ਵਿਚ ਕੀਤੀ ਗਈ ਏਹ ਚੋਣ ਸੂਬਾ ਮੀਤ ਪ੍ਰਧਾਨ ਡਾ ਜਸਵੀਰ ਸਿੰਘ ਗੁੜੱਦੀ ਤੇ ਜਿਲ੍ਹਾ ਪ੍ਰਧਾਨ ਡਾ ਹਰਦੀਪ ਸਿੰਘ ਬਰ੍ਹੇ ਦੀ ਅਗਵਾਈ ਹੇਠ ਹੋਈ ਜਿਸ ਵਿਚ ਡਾ ਸੁਨੀਲ ਬਾਂਸਲ ਐਮ ਡੀ ਮੈਡੀਸਨ ਵਿਸੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਨੇ ਨਵੇਂ ਚੁਣੇ ਬਲਾਕ ਨੂੰ ਮੁਬਾਰਕਬਾਦ ਦਿੱਤੀ ਤੇ ਸਾਰੇ ਹੀ ਸਾਥੀਆਂ ਦਾ ਧੰਨਵਾਦ ਕੀਤਾ ।

ਸੂਬਾ ਮੀਤ ਪ੍ਰਧਾਨ ਡਾ ਜਸਵੀਰ ਸਿੰਘ ਗੁੜੱਦੀ ਨੇ ਨਵੇਂ ਚੁਣੇ ਬਲਾਕ ਦੀ ਚੋਣ ਕੀਤੀ ਜ਼ਿਲਾਂ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਜੋ ਪਰਮਿੰਦਰ ਸਿੰਘ ਝੋਟਾ ਤੇ ਫਰਜ਼ੀ ਪਰਚਾ ਪਾਇਆ ਹੈ ਓਸ ਨੂੰ ਰੱਦ ਕੀਤਾ ਜਾਵੇ ਤੇ ਪੰਜਾਬ ਸਰਕਾਰ ਦਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਿਰੋਧ ਕਰਦੀ ਹੈ! ਭੀਖੀ ਬਲਾਕ ਦੇ ਨਵੇਂ ਚੁਣੇ ਪ੍ਰਧਾਨ ਡਾ ਗੁਰਤੇਜ ਸਿੰਘ ਕੋਟੜਾ ਬਲਾਕ ਸਕੱਤਰ ਡਾ ਅਮਰੀਕ ਖਾਨ ਬਲਾਕ ਖਜ਼ਾਨਚੀ ਰਾਜ ਖਾਨ ਬਲਾਕ ਪ੍ਰੈਸ ਸਕੱਤਰ ਡਾ ਸੁਖਜਿੰਦਰ ਸਿੰਘ ਰੱਲਾ ਤੇ ਡਾ ਹਰਦੀਪ ਸਿੰਘ ਸਮਾਓਂ ਤੇ ਡਾ ਮਹਾਵੀਰ ਸਿੰਘ ਨੂੰ ਅਗਜ਼ੈਕਟਿਵ ਮੈਬਰ ਚੁਣਿਆ ਗਿਆ ਇਸ ਮੌਕੇ ਡਾ ਬਲਜੀਤ ਸਿੰਘ ਪਰੋਚਾ ਨੇ ਬੋਲਦਿਆਂ ਕਿਹਾ ਕਿ ਅਪਣੇ ਕਲੀਨਿਕਾ ਨੂੰ ਸਾਫ ਸੁਥਰਾ ਰੱਖੋ ਤੇ ਕਿਸੇ ਕਿਸਮ ਦਾ ਡਰਕੇ ਕੰਮ ਕਰਨ ਦੀ ਲੋੜ ਨਹੀਂ ਹੈ ਜਥੇਬੰਦੀ ਹਰੇਕ ਮੈਬਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੇਗੀ ।

ਜ਼ਿਲ੍ਹਾ ਚੈਅਰਮੈਨ ਡਾ ਪਾਲ ਦਾਸ ਗੁੜੱਦੀ ਨੇ ਵੀ ਅਪਣੇ ਬਡਮੁਲੇ ਵਿਚਾਰ ਪੇਸ਼ ਕੀਤੇ ਇਸ ਮੌਕੇ ਡਾ ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ ਡਾ ਗੁਰਪ੍ਰੀਤ ਸਿੰਘ ਖਾੜਕ ਸਿੰਘ ਵਾਲਾ ਬਲਾਕ ਖਜ਼ਾਨਚੀ ਮਾਨਸਾ ਡਾ ਗੁਰਜੰਟ ਸਿੰਘ ਭੀਖੀ ਡਾ ਗੋਰਵ ਡਾ ਜਗਸੀਰ ਸਿੰਘ ਗੋਰਾ ਡਾ ਬਲਜੀਤ ਸਿੰਘ ਮਾਨਸਾ ਹਾਜ਼ਰ ਸਨ ।

Leave a Reply

Your email address will not be published. Required fields are marked *