ਦਵਿੰਦਰ ਕੋਹਲੀ ( Prime Post Punjab)
ਮਾਨਸਾ, 3 ਜੂਨ 2023 : ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ IPS ਵੱਲੋ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਮਾਣਯੋਗ ਪ੍ਰਿਤਪਾਲ ਸਿੰਘ PPS ਉਪ ਕਪਤਾਨ ਪੁਲਿਸ ਬੁਢਲਾਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਮੁਖੀ ਸੁਖਜੀਤ ਸਿੰਘ ਥਾਣਾ ਸਿਟੀ ਬੁਢਲਾਡਾ ਨੂੰ ਇਤਲਾਹ ਮਿਲੀ ਕਿ ਰਾਮਪਾਲ ਪੁੱਤਰ ਰਾਮ ਦਿਆਲ ਅਤੇ ਰਾਮ ਦਿਆਲ ਪੁੱਤਰ ਚਾਂਦੀ ਰਾਮ ਵਾਸੀ ਕੁਲਾਣਾ ਰੋਡ ਬੁਢਲਾਡਾ ਵੱਲੋਂ ਆਪਣੇ ਰਿਹਾਇਸ਼ੀ ਮਕਾਨ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਗਾਂਜਾ ਰੱਖਿਆ ਹੋਇਆ ਹੈ ਜਿਸਤੇ ਥਾਣਾ ਮੁਖੀ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਰਾਮ ਦਿਆਲ ਉਕਤ ਦੇ ਘਰ ਰੇਡ ਕਰਕੇ ਰਾਮ ਦਿਆਲ ਕਾਬੂ ਕਰਕੇ ਹਸਬ ਕਾਇਦਾ ਘਰ ਦੇ ਚੈਕਿੰਗ ਦੌਰਾਨ 5 ਗੱਟੇ ਬੋਰਾ ਪਲਾਸਟਿਕ ਹਰ ਗੱਟੇ ਵਿਚ 30/30 ਕਿਲੋਗ੍ਰਾਮ ਗਾਂਜਾ ਕੁੱਲ 150 ਕਿਲੋਗ੍ਰਾਮ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਕੀਤਾ ।
ਰਾਮ ਦਿਆਲ ਵੱਲੋਂ ਉਸਦਾ ਲੜਕਾ ਰਾਮ ਫਲ ਉਨ੍ਹਾਂ ਦੇ ਰਿਸ਼ਤੇਦਾਰ ਸੁਰਿੰਦਰ ਸਿੰਘ ਪੁੱਤਰ ਹਰੀ ਦਾਸ ਵਾਸੀ ਮੋਮਨਪੁਰ (ਹਰਿਆਣਾ) ਅਤੇ ਰਾਮਧਾਰੀ ਪੁੱਤਰ ਗੁਰ ਧਾਰੀ ਵਾਸੀ ਢੇਰ (ਹਰਿਆਣਾ) ਪਾਸੋ ਖਰੀਦ ਕਰਕੇ ਲਿਆਂਦ ਸੀ ਜੋ ਬਰਾਮਦ ਹੋਇਆ 150 ਕਿੱਲੋਗਰਾਮ ਨਸ਼ੀਲਾ ਪਦਾਰਥ ਗਾਂਜਾ ਅੱਗੇ ਵੇਚਣਾ ਸੀ । ਜਿਸ ਤੇ ਥਾਣਾ ਮੁਖੀ ਸੁਖਜੀਤ ਸਿੰਘ ਥਾਣਾ ਸਿਟੀ ਬੁਢਲਾਡਾ ਵੱਲੋਂ ਰਾਮਫਲ ਪੁੱਤਰ ਰਾਮ ਦਿਆਲ ਅਤੇ ਰਾਮਦਾਲ ਪੁੱਤਰ ਚਾਂਦੀ ਰਾਮ ਵਾਸੀ ਕੁਲਾਣਾ ਰੋਡ ਬੁਢਲਾਡਾ, ਸੁਰਿੰਦਰ ਸਿੰਘ ਪੁੱਤਰ ਹਰੀ ਦਾਸ ਵਾਸੀ ਮੋਮਨਪੁਰ (ਹਰਿਆਣਾ) ਅਤੇ ਰਾਮਧਾਰੀ ਪੁੱਤਰ ਗੁਰਧਾਰੀ ਵਾਸੀ ਢੇਰ (ਹਰਿਆਣਾ) ਦੇ ਖਿਲਾਫ ਮੁ. ਨੰ 70 ਮਿਤੀ 02.06.2023 ਅ/ਧ 20(c), 29/61/85 ਥਾਣਾ ਸਿਟੀ ਬੁਢਲਾਡਾ ਦਰਜ ਰਜਿਸਟਰ ਕਰਾਇਆ, ਮੁਕੱਦਮਾ ਦੇ ਦੋਸ਼ੀ ਰਾਮ ਦਿਆਲ ਉਕਤ ਨੂੰ ਗ੍ਰਿਫਤਾਰ ਕੀਤਾ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਛਾਪਾਮਾਰੀ ਕੀਤੀ ਜਾ ਰਹੀ ਹੈ। ਬਰਾਮਦ ਹੋਏ ਨਸ਼ੀਲੇ ਪਦਾਰਥ ਦੀ ਕੀਮਤ ਕਰੀਬ 15 ਲੱਖ ਰੁਪਏ ਦੱਸੀ ਜਾ ਰਹੀ ਹੈ ਇਸ ਸਬੰਧੀ ਥਾਣਾ ਸਿਟੀ ਹਾਂਸੀ ਜਿਲ੍ਹਾ ਹਿਸਾਰ (ਹਰਿਆਣਾ) ਵਿੱਖੇ ਵੀ ਕਾਰਵਾਈ ਹੋਈ ਹੈ ।

