ਬਿਊਰੋ, ਪ੍ਰਾਈਮ ਪੋਸਟ ਪੰਜਾਬ
ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਅੱਜ ਮੰਗਲਵਾਰ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਹੋਏ। ਹਾਲਾਂਕਿ, ਉਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਨਾਮਜ਼ਦ ਅਦਾਲਤ ਨਹੀਂ ਪਹੁੰਚਿਆ ਸੀ। ਉਨ੍ਹਾਂ ਵਲੋਂ ਹਾਜਰੀ ਮੁਆਫੀ ਦੀਆਂ ਅਰਜੀਆਂ ਲਗਾਈਆਂ ਗਈਆਂ ਸਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 14 ਜੂਨ ਨੂੰ ਹੋਵੇਗੀ।
ਦੱਸ ਦੇਈਏ ਕਿ ਫਰੀਦਕੋਟ ਜਿਲ੍ਹੇ ਦੇ ਕਸਬਾ ਬਰਗਾੜੀ ਵਿਚ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ,, ਪਰ ਇਸ ਮਾਮਲੇ ਵਿੱਚ ਇਨਸਾਫ ਲੈਣ ਲਈ ਹੁਣ ਤੱਕ ਸਿੱਖ ਸੰਗਤਾਂ ਧਰਨਾ ਦੇ ਰਹੀਆਂ ਨੇ,, ਪਰ ਹਾਲੇ ਤੱਕ ਸੰਗਤਾਂ ਨੂੰ ਇਨਸਾਫ ਨਹੀਂ ਮਿਲਿਆ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬੀਤੀ ਫਰਵਰੀ ਨੂੰ ਅਦਾਲਤ ਵਿੱਚ ਚਾਰਜਸ਼ੀਟ ਦਾਖਿਲ ਕੀਤੀ ਸੀ, ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਸੀਐੱਮ ਸੁਖਬੀਰ ਤੇ ਉਸ ਸਮੇਂ ਤੇ ਪੰਜਾਬ ਪੁਲਿਸ ਮੁਖੀ, ਆਈਜੀ ਅਤੇ ਡੀਆਈਜੀ ਸਣੇ ਕਈ ਅਧਿਕਾਰੀਆਂ ਨਾਮਜਦ ਕੀਤਾ ਸੀ।
ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਫਰੀਦਕੋਟ ਦੀ ਅਦਾਲਤ ਨੇ ਇਨ੍ਹਾਂ ਸਾਰੇ ਕਥਿਤ ਦੋਸ਼ੀਆਂ ਨੂੰ 23 ਮਾਰਚ ਲਈ ਨੋਟਿਸ ਜਾਰੀ ਕਰ ਦਿੱਤਾ ਸੀ। 23 ਮਾਰਚ ਦੀ ਇਸ ਪੇਸ਼ੀ ਚ ਪ੍ਰਕਾਸ਼ ਸਿੰਘ ਬਾਦਲ ਵੀ ਪੇਸ਼ ਹੋਏ ਸਨ। ਪਰ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਨ੍ਹਾਂ ਦਾ ਨਾਂ ਇਸ ਕੇਸ ਚੋਂ ਹਟਾ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਰੋਸ਼ ਪਰਦਰਸ਼ਨ ਕਰ ਰਹੀਆ ਸੰਗਤਾਂ ਅਤੇ ਪੁਲਿਸ ਵਿਚਾਲੇ ਝੜਪ ਹੋਣ ਦੇ ਕਾਰਨ ਇਹ ਗੋਲੀਕਾਂਡ ਵਾਪਰਿਆ ਸੀ,, ਉਸ ਤੋਂ ਬਾਅਦ ਲੋਕਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਰੋਸ ਵੇਖਣ ਨੂੰ ਮਿਲਿਆ,, ਇਹਨਾਂ ਮਾਮਲਿਆ ਦੀ ਜਾਂਚ ਲਈ ਹੁਣ ਤੱਕ ਜਸਟਿਸ ਜੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਸੀ, ਜਿਸਦੇ ਸਾਹਮਣੇ ਬਰਨਾਲਾ ਜਿਲ੍ਹੇ ਨਾਲ ਸੰਬੰਧਿਤ ਅਜੀਤ ਸਿੰਘ ਨਾਮੀ ਵਿਅਕਤੀ ਨੇ ਪੇਸ਼ ਹੋ ਕੇ ਬਿਆਨ ਦਿੱਤੇ ਸਨ ਕਿ ਕੋਟਕਪੂਰਾ ਵਿਚ ਜਦੋਂ ਗੋਲੀਕਾਂਡ ਵਾਪਰਿਆ ਤਾਂ ਉਹ ਵੀ ਧਰਨੇ ਵਿਚ ਮੌਜੂਦ ਸੀ।ਅਜੀਤ ਸਿੰਘ ਨੇ ਦੱਸਿਆ ਸੀ ਕਿ ਉਸ ਸਮੇਂ ਸਰਕਾਰ ਵੱਲੋਂ ਧਰਨਾ ਦੇ ਰਹੀਆਂ ਸੰਗਤਾਂ ਨਾਲ ਜਬਰੀ ਧੱਕਾ ਕੀਤਾ ਗਿਆ ਸੀ।

