ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮੋਹਾਲੀ, 26 ਮਈ 2023 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ ਵਿੱਚ ਵਿਦਿਆਰਥੀ ਪੰਜਾਬੀ ਵਿੱਚੋਂ ਪਛੜ ਗਏ ਹਨ। ਮੁੱਖ ਵਿਸ਼ਿਆਂ ਵਿਚੋਂ ਪੰਜਾਬੀ ਦੀ ਪਾਸ ਪ੍ਰਤੀਸ਼ਤਤਾ ਸਭ ਤੋਂ ਘੱਟ ਰਹੀ ਹੈ।
2,81,267 ਵਿਦਿਆਰਥੀਆਂ ਨੇ ਪੰਜਾਬੀ ਦੀ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 2,79,002 ਵਿਦਿਆਰਥੀ ਪਾਸ ਹੋਏ ਜਿਸ ਦੀ ਪਾਸ ਫੀਸਦੀ 99.19 ਬਣਦੀ ਹੈ, ਜੋ ਕਿ ਬਾਕੀ ਸਾਰੇ ਮੇਨ ਵਿਸ਼ਿਆਂ ਨਾਲੋਂ ਘੱਟ ਹੈ। ਅੰਗਰੇਜ਼ੀ ਵਿਚੋਂ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 99.22 ਰਹੀ, ਹਿੰਦੀ ਵਿਚੋਂ 99.62 ਫੀਸਦੀ , ਗਣਿਤ ਵਿਚੋਂ 99.74 ਫੀਸਦੀ, ਸਾਇੰਸ ਵਿਚੋਂ 99.24 ਫੀਸਦੀ, ਸਮਾਜਿਕ ਸਿੱਖਿਆ 97.37 ਫੀਸਦੀ ਵਿਦਿਆਰਥੀ ਪਾਸ ਹੋਏ।


