Visitor : Visitor

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ

ਮਾਨਸਾ ਜ਼ਿਲ੍ਹੇ ਦੀ 12ਵੀਂ ਦੇ ਨਤੀਜੇ ਵਿੱਚ ਝੰਡੀ, ਸੁਜਾਨ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ ਬਿਊਰੋ, ਪ੍ਰਾਈਮ ਪੋਸਟ ਪੰਜਾਬ  ਮੋਹਾਲੀ, 24 ਮਈ 2023 :  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ  ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਇਸ…

ਮਾਨਸਾ ਜ਼ਿਲ੍ਹੇ ਦੀ 12ਵੀਂ ਦੇ ਨਤੀਜੇ ਵਿੱਚ ਝੰਡੀ, ਸੁਜਾਨ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਮੋਹਾਲੀ, 24 ਮਈ 2023 :  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ  ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪ੍ਰੀਖਿਆਵਾਂ ਕੰਟਰੋਲਰ ਜਨਕ ਰਾਜ ਵੀ ਹਾਜ਼ਰ ਸਨ। 12ਵੀਂ ਦੇ ਐਲਾਨੇ ਗਏ ਨਤੀਜੇ ਵਿੱਚ ਮਾਨਸਾ ਜ਼ਿਲ੍ਹੇ ਦੀ ਵਿਦਿਆਰਥਣ ਸੁਜਾਨ ਕੌਰ ਵੱਲੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਗਿਆ ਹੈ।

12ਵੀਂ ਕਲਾਸ ਦੇ ਕੁਲ 296709 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ਵਿੱਚੋ਼ 274378 ਵਿਦਿਆਰਥੀ ਪਾਸ ਹੋਏ, ਜਿਸ ਦੀ ਪਾਸ ਪ੍ਰਤੀਸ਼ਤਤਾ 92.47 ਰਹੀ। 12ਵੀਂ ਦੇ ਨਤੀਜੇ ਵਿੱਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਜ਼ਿਆਦਾ ਰਹੀ। 134816 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਜਿਸ ਵਿੱਚੋਂ 128266 ਪਾਸ  ਹੋਈਆਂ ਜਿਸ ਦੀ ਪਾਸ ਫੀਸਦੀ 95.14 ਬਣਦੀ ਹੈ, ਜਦੋਂ ਕਿ 161889 ਲੜਕਿਆਂ ਵਿਚੋਂ 146108 ਪਾਸ ਹੋਏ ਜਿਸ ਦੀ ਪਾਸ ਪ੍ਰਤੀਸ਼ਤਤਾ 90.25 ਹੈ। 4 ਥਰਡ ਜੈਂਡਰ ਨੇ ਪ੍ਰੀਖਿਆ ਦਿੱਤੀ ਜਿਸ ਦਾ ਨਤੀਜਾ 100 ਫੀਸਦੀ ਰਿਹਾ।

Leave a Reply

Your email address will not be published. Required fields are marked *

Visitor : Visitor