ਸਵੱਛ ਸਰਵੇਖਣ ਗ੍ਰਾਮੀਣ-2023 ਤਹਿਤ ਪਿੰਡਾਂ ਦੀ ਪੜਤਾਲ ਕਰਨਗੇਪੰਚਾਇਤੀ ਰਾਜ ਦੇ ਅਧਿਕਾਰੀ
ਸੰਜੀਵ ਜਿੰਦਲ ( Prime Post Punjab )
ਮਾਨਸਾ, 19 ਮਈ 2023 : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਸਰਵੇਖਣ ਗ੍ਰਾਮੀਣ-2023 ਅਧੀਨ ਪਿੰਡਾਂ ਦਾ ਸਵੈ ਮੁਲਾਂਕਣ ਕਰਵਾਇਆ ਗਿਆ, ਜਿਸ ਦੀ ਹੁਣ ਜਲ ਸਪਲਾਈ ਵਿਭਾਗ ਅਤੇ ਪੰਚਾਇਤੀ ਰਾਜ ਦੇ ਅਧਿਕਾਰੀਆਂ ਵੱਲੋਂ ਪੜਤਾਲ ਕੀਤੀ ਜਾਣੀ ਹੈ।
ਵਿਭਾਗ ਦੇ ਸੋਸ਼ਲ ਸਟਾਫ ਤੋਂ ਹਰਜਿੰਦਰ ਸਿੰਘ ਸੀ.ਡੀ.ਐਸ. ਅਤੇ ਬੀਨੂ ਰਾਣੀ ਸੀ.ਡੀ.ਐਸ. ਨੇ ਦੱਸਿਆ ਕਿ ਇਸ ਸਬੰਧੀ ਪੰਚਾਇਤੀ ਰਾਜ ਦੇ ਅਧਿਕਾਰੀਆਂ ਅਤੇ ਜਲ ਸਪਲਾਈ ਵਿਭਾਗ ਦੇ ਜੇ.ਈ ਦਾ ਸਿਖਲਾਈ ਸੈਸ਼ਨ ਕਰਵਾਇਆ ਗਿਆ, ਜੋ ਕਿ ਪਿੰਡਾਂ ਵਿਚ ਸਵੱਛ ਸਰਵੇਖਣ ਗ੍ਰਾਮੀਣ-2023 ਤਹਿਤ ਪੜਤਾਲ ਕਰਨਗੇ।ਉਨ੍ਹਾਂ ਦੱਸਿਆ ਕਿ ਆਪਣੇ ਪੱਧਰ ‘ਤੇ ਸਾਫ ਸਫਾਈ ਰੱਖਣ ਵਾਲੇ ਪਿੰਡਾਂ, ਖੁੱਲ੍ਹੇ ਵਿਚ ਸ਼ੌਚ ਮੁਕਤ ਕਰਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ।











