ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 7 ਮਈ 2023 : ਸਾਈਕਲ ਕਲੱਬਾਂ ਦੇ ਸਹਿਯੋਗ ਨਾਲ ਇਲਾਕੇ ਦੇ ਪ੍ਰਸਿੱਧ ਡਾ. ਜਨਕ ਰਾਜ ਸਿੰਗਲਾ ਵੱਲੋਂ ਆਪਣੇ ਪਿਤਾ ਵੈਦ ਸ਼੍ਰੀ ਰਾਮ ਕਰਨ ਸਿੰਗਲਾ ਦੀ ਯਾਦ ਵਿੱਚ ਮਾਨਸਾ ਤੋਂ ਅਕਲੀਆ ਤੱਕ ਸਾਈਕਲ ਰਾਇਡ ਕਾਰਵਾਈ ਗਈ। ਜਿਸ ਵਿੱਚ ਈਕੋ ਵ੍ਹੀਲਰ ਸਾਈਕਲ ਕਲੱਬ ਦੇ 50 ਤੋੰ ਵੱਧ ਸਾਇਕਲਿਸਟਾਂ, ਸੰਜੀਵ ਪਿੰਕਾ ਦੀ ਅਗਵਾਈ ਵਿੱਚ ਮਾਨਸਾ ਸਾਈਕਲ ਗਰੁੱਪ ਦੇ 20 ਦੇ ਕਰੀਬ ਸਾਈਕਲਿਸਟ, ਜਿਸ ਵਿੱਚ ਦੋ ਲੇਡੀਜ਼ ਮੈਂਬਰ ਹੇਮਾ ਗੁਪਤਾ ਤੇ ਮੀਨਾ ਸੇਠੀ ਨੇ ਭਾਗ ਲਿਆ। ਇਸ ਤੋਂ ਇਲਾਵਾ ਡਾ. ਵਿਨੋਦ ਮਿੱਤਲ ਦੀ ਅਗਵਾਈ ਵਿੱਚ 7 ਸਾਈਕਲਿਸਟਾਂ ਅਤੇ 5 ਸਾਈਕਲਿਸਟਾਂ ਨੇ ਜੋਗਾ ਪਿੰਡ ਤੋਂ ਭਾਗ ਲਿਆ। ਇਸ ਤਰ੍ਹਾਂ ਅੱਜ ਦੀ ਇਸ ਯਾਦਗਾਰੀ ਰਾਇਡ ਵਿੱਚ 80 ਤੋਂ ਵੱਧ ਸਾਈਕਲਿਸਟਾਂ ਨੇ ਭਾਗ ਲਿਆ। ਇਸ ਰਾਈਡ ਨੂੰ ਲਾਲਾ ਕੇਸ਼ੋ ਰਾਮ ਅਤੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਹਰੀ ਝੰਡੀ ਦੇ ਕੇ ਰਾਵਾਨਾ ਕੀਤਾ।

ਇਹ ਰਾਈਡ ਜਨਕ ਨਰਸਿੰਗ ਹੋਮ ਤੋਂ ਸ਼ੁਰੂ ਹੋ ਕੇ ਬਾਰਾ ਹੱਟਾ ਚੌਂਕ, ਚੁਗਲੀ ਘਰ, ਮੂਸਾ ਚੁੰਗੀ, ਤਿੰਨ ਕੋਣੀ, ਕੈਂਚੀਆਂ ਹੁੰਦੇ ਹੋਏ ਪਿੰਡ ਅਕਲੀਆ ਪਹੁੰਚੀ। ਜਿੱਥੇ ਬਾਬਾ ਬਸੰਤ ਦਾਸ, ਸਰਪੰਚ ਭਗਵਾਨ ਸਿੰਘ, ਮਾਸਟਰ ਗੁਰਚਰਨ ਸਿੰਘ, ਪਿਆਰਾ ਲਾਲ ਸਿੰਗਲਾ, ਸੁਖਵਿੰਦਰ ਕੁਮਾਰ, ਪੰਡਤ ਵਿਜੇ ਕੁਮਾਰ, ਰਾਜਿੰਦਰ ਕੁਮਾਰ ਸੋਹਣਾ, ਮੱਖਣ ਹਲਵਾਈ, ਗੋਪਾਲ ਅਕਲੀਆ, ਪੱਤਰਕਾਰ ਸੁਖਵੰਤ ਸਿੰਘ, ਬਲਜੀਤ ਸਿੰਘ, ਮਾਲਵਾ ਸਪੋਰਟਸ ਕਲੱਬ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆ ਨੇ ਪਹੁੰਚ ਕੇ ਸਾਈਕਲਿਸਟਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਫੁੱਲ ਵਰਸਾਏ। ਪਿੰਡ ਦੇ ਡੇਰਾ ਘੜੂਆ ਵਿਖੇ ਸਾਰੇ ਸਾਈਕਲਿਸਟ ਨਤਮਸਤਕ ਹੋਏ। ਫਿਰ ਪੂਰੇ ਪਿੰਡ ਦਾ ਚੱਕਰ ਡਾ. ਤੇਜਿੰਦਰ ਪਾਲ ਸਿੰਘ ਰੇਖੀ ਦੀ ਅਗਵਾਈ ਵਿੱਚ ਲਗਾਇਆ ਗਿਆ ਅਤੇ ਲੋਕਾਂ ਨੂੰ ਸਾਈਕਲ ਚਲਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ।

ਪਿੰਡ ਦੇ ਮੋਹਤਵਰਾਂ ਅਤੇ ਨੌਜਵਾਨ ਪੀੜ੍ਹੀ ਨੇ ਥਾਂ ਥਾਂ ਤੇ ਅੱਗੇ ਹੋ ਕੇ ਸਾਈਕਲਿਸਟਾਂ ਦਾ ਸਵਾਗਤ ਕੀਤਾ, ਜਿਨ੍ਹਾਂ ਵੱਲੋਂ ਲੱਸੀ, ਦੁੱਧ ਆਦਿ ਵਿਰਾਸਤੀ ਲੰਗਰ ਦਾ ਇੰਤਜ਼ਾਮ ਕੀਤਾ ਹੋਇਆ ਸੀ। ਇਸ ਮੌਕੇ ਤੇ ਬੋਲਦਿਆਂ ਈਕੋ ਵ੍ਹੀਲਰ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸਾਨੂੰ ਆਪਣੇ ਵਿਰਸੇ ਅਤੇ ਬਜ਼ੁਰਗਾਂ ਨੂੰ ਨਹੀ ਭੁੱਲਣਾ ਚਾਹੀਦਾ। ਸਾਡੇ ਬਜ਼ੁਰਗ ਸਾਡਾ ਸਰਮਾਇਆ ਹਨ। ਸਾਨੂੰ ਆਪਣੇ ਮਾਤਾ ਪਿਤਾ ਦੀ ਸੁਚੱਜੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਅਤੇ ਵਿਛੁੜ ਚੁੱਕੇ ਮਾਪਿਆ ਨੂੰ ਸਮੇ ਸਮੇ ਸਿਰ ਯਾਦ ਕਰਕੇ ਜੀਵਨ ਜਿਊਣ ਦੀ ਸੇਧ ਲੈਣੀ ਚਾਹੀਦੀ ਹੈ।
ਵਾਪਸੀ ਤੇ ਅਰਵਿੰਦ ਨਗਰ ਕੋਲ ਆ ਕੇ ਇਹ ਰਾਈਡ ਸਮਾਪਤ ਹੋਈ। ਜਿੱਥੇ ਡਾ. ਜਨਕ ਰਾਜ ਸਿੰਗਲਾ ਵੱਲੋਂ ਸਾਰੇ ਹੀ ਸਤਿਕਾਰਤ ਸਾਈਕਲਿਸਟਾਂ ਦਾ ਸਵਾਗਤ ਕੀਤਾ ਅਤੇ ਪਰਿਵਾਰ ਵੱਲੋੰ ਸਾਈਕਲਿਸਟਾਂ ਲਈ ਨਾਸ਼ਤੇ ਦਾ ਪ੍ਰਬੰਧ ਉਚੇਚੇ ਤੌਰ ਤੇ ਕੀਤਾ ਗਿਆ।

