ਬਿਊਰੋ, ਪ੍ਰਾਈਮ ਪੋਸਟ ਪੰਜਾਬ
ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਤੇ ਰਿਸ਼ਵਤ ਲੈਣ ਦੇ ਇਲਜਾਮ ਲੱਗੇ ਹਨ। ਪੁਲਿਸ ਸੂਤਰਾਂ ਦੀ ਮੰਨੀਏ ਕਿ ਇੱਕ ਪ੍ਰਾਪਰਟੀ ਡੀਲਰ ਦੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਭਖਣ ਲੱਗੀ ਹੈ। ਇਸ ਮੁੱਦੇ ਤੇ ਬੀਜੇਪੀ ਆਗੂ ਰਾਜ ਕੁਮਾਰ ਵੇਰਕਾ ਨੇ ਆਪ ਤੇ ਤਿੱਖੇ ਸ਼ਬਦੀ ਹਮਲੇ ਬੋਲੇ ਹਨ ਉਨ੍ਹਾਂ ਕਿਹਾ ਕਿ ਆਪ ਦੇ ਚੁਬਾਰੇ ਦੀਆਂ ਸਾਰੀਆਂ ਇੱਟਾਂ ਗੰਦੀਆਂ ਹਨ ।
ਡਾਕਟਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 80 ਫੀਸਦੀ ਲੋਕਾਂ ਦੇ ਕ੍ਰਿਮਿਨਲ ਰਿਕਾਰਡ ਹਨ। ਆਮ ਆਦਮੀ ਪਾਰਟੀ ਦੇ 80 ਪ੍ਰਸੈਂਟ ਲੋਕਾਂ ਉੱਪਰ ਕ੍ਰਿਮਿਨਲ ਮਾਮਲੇ ਦਰਜ ਹਨ। ਉਨਾਂ ਕਿਹਾ ਸੁਰਿੰਦਰ ਕੰਬੋਜ ਅਤੇ ਗੋਲਡੀ ਕੰਬੋਜ ਦੋਵੇਂ ਹੀ ਲੁੱਟਾਂ ਖੋਹਾਂ, ਡਾਕੇ ਮਾਰਨ ਅਤੇ ਰਿਸ਼ਵਖੋਰੀ ਲਈ ਮਸ਼ਹੂਰ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦਿਆਂ ਡਾਕਟਰ ਵੇਰਕਾ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਛੇਤੀ ਤੋਂ ਛੇਤੀ ਐਕਸ਼ਨ ਲੈਣ ਅਤੇ ਆਪਣੇ ਵਿਧਾਇਕ ਨੂੰ ਬਾਹਰ ਦਾ ਰਸਤਾ ਦਿਖਾਉਣ।

