ਸੰਜੀਵ ਜਿੰਦਲ ( Prime Post Punjab )
ਮਾਨਸਾ, 11 ਅਪ੍ਰੈਲ 2023 : ਭਾਜਪਾ ਕਿਸਾਨਾ ਦੀ ਹਿਤਾਇਸੀ ਪਾਰਟੀ ਸੀ, ਹੈ ਤੇ ਹਮੇਸਾ ਰਹੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਪੋਕਸ ਪਰਸਨ ਕਿਸਾਨ ਮੋਰਚਾ ਪੰਜਾਬ ਜਗਜੀਤ ਸਿੰਘ ਮਿਲਖਾ ਨੇ ਕੀਤਾ ।
ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹਨ ਜਿਹਨਾ ਨੇ ਕਿਸਾਨਾ ਦੇ ਨਾਮ ਤੇ ਰਾਜਨੀਤੀ ਕਰਕੇ ਸਰਕਾਰ ਬਣਾਈ ਤੇ ਹੁਣ ਜਦੋਂ ਬੇਮੌਸਮੀ ਬਰਸਾਤ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ,ਤੇ ਕਿਸਾਨਾ ਨੂੰ ਕਣਕ ਦੀ ਫਸਲ ਵੇਚਣ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਸੰਬੰਧੀ ਅਜੇ ਤੱਕ ਕੇਂਦਰ ਸਰਕਾਰ ਨਾਲ ਸੰਪਰਕ ਨਹੀਂ ਕੀਤਾ,ਨਾ ਹੀ ਕਿਸੇ ਕੇਂਦਰੀ ਮੰਤਰੀ ਤੱਕ ਨੂੰ ਮਿਲੇ ਤੇ ਸਾਡੇ ਪੰਜਾਬ ਦੇ ਕਿਸਾਨਾ ਨੂੰ ਵਕਤ ਪੈਣ ਤੇ ਰੱਬ ਆਸਰੇ ਤੇ ਛੱਡ ਦਿੱਤਾ l ਪਰ ਕਿਸਾਨਾ ਦੀ ਚਿੰਤਾ ਕਰਨ ਵਾਲੀ ਪਾਰਟੀ ,ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਖਾਸ ਤੌਰ ਤੇ ਸਾਡੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹਨ ਤੇ ਉਹਨਾਂ ਪਹਿਲਾ ਵੀ ਦੱਸਿਆ ਸੀ ਕਿ ਕੇਂਦਰ ਸਰਕਾਰ ਕਿਸਾਨਾ ਦੀ ਕਣਕ ਦਾ ਇੱਕ ਇੱਕ ਦਾਣਾ ਖ਼ਰੀਦੇਂਗੀ ਤੇ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਸਾਡੇ ਕਿਸਾਨਾ ਦੀ ਕਣਕ ਦੀ ਫਸਲ ਦੀ ਖਰੀਦ ਸਮੇਂ ਸੁੰਗੜੇ ਹੋਏ ਕਣਕ ਦੇ ਦਾਣੇ ਤੇ ਜੋ ਪਹਿਲਾ 6% ਤੱਕ ਛੋਟ ਸੀ ਉਸਨੂੰ ਵਧਾ ਕੇ 18% ਤੱਕ ਕਰ ਦਿੱਤੀ ਹੈ ।ਇਸ ਲਈ ਅਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਸਮੁੱਚੀ ਭਾਰਤ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਨ।
ਉਹਨਾਂ ਕਿਹਾ ਕਿ ਸਾਡੇ ਲਈ ਸਾਡਾ ਅੰਨਦਾਤਾ ਕਿਸਾਨ ਸਭ ਤੋਂ ਉੱਪਰ ਹੈ ਅਸੀ ਕਿਸਾਨਾ ਦੇ ਨਾਮ ਤੇ ਰਾਜਨੀਤੀ ਨਹੀਂ ਕਰਦੇ,ਅਸੀ ਤਾਂ ਸਾਡੇ ਕਿਸਾਨਾ ਨੂੰ ਖੁਸ਼ਹਾਲ ਬਣਾਉਣਾ ਲਈ ਤਤਪਰ ਹਾਂ।
ਉਹਨਾਂ ਨੇ ਕਿਹਾ ਕਿ ਕੁੰਭਕਰਨੀ ਨੀਂਦ ਸੁੱਤੀ ਹੋਈ ਭਗਵੰਤ ਮਾਨ ਸਰਕਾਰ ਜਾਗੇ ਸਾਡੇ ਕਿਸਾਨਾ ਦੀ ਬਾਂਹ ਫੜੇ ਤੇ ਕਿਸਾਨਾ ਨੂੰ ਪੰਜਾਹ ਹਜ਼ਾਰ ਰੁਪਏ ਪ੍ਰਤੀ ਕਿੱਲਾ ਤੇ ਖੇਤ ਮਜ਼ਦੂਰਾਂ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਤੁਰੰਤ ਅਦਾ ਕਰੇ ਤੇ ਆਪਣੇ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਕਿਸਾਨਾ ਦਾ ਸਾਰਾ ਕਰਜ਼ਾ ਤੁਰੰਤ ਮੁਆਫ਼ ਕਰੇ ।ਉਹਨਾ ਕਿਹਾ ਕਿ ਪੰਜਾਬ ਦੇ ਜਿਨ੍ਹਾਂ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਸੁਰੂ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਹਨ ਉੱਥੇ ਤੁਰੰਤ ਖਰੀਦ ਸੁਰੂ ਕਰਵਾਈ ਜਾਵੇ ਨਹੀ ਤਾਂ ਪੰਜਾਬ ਭਾਜਪਾ ਕਿਸਾਨ ਮੋਰਚਾ ਪਰਦਰਸ਼ਨ ਕਰਨ ਤੋਂ ਗੁਰੇਜ਼ ਨਹੀ ਕਰੇਗਾ ।

