Visitor : Visitor
,

ਜਲੰਧਰ : ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਵਪਾਰੀ ਤੋਂ 4 ਲੱਖ ਰੁਪਏ ਲੁੱਟੇ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਜਲੰਧਰ : ਜਲੰਧਰ ਮਹਾਨਗਰ ਦੇ ਭੀੜ-ਭੜੱਕੇ ਵਾਲੇ ਇਲਾਕੇ ਕੰਪਨੀ ਬਾਗ ਚੌਕ ਸਥਿਤ ਇਲਾਹਾਬਾਦ ਬੈਂਕ ਵਿੱਚ ਨੌਸਰਬਾਜ਼ ਨੇ ਦਿਨ ਦਿਹਾੜੇ ਇੱਕ ਬਜ਼ੁਰਗ ਵਪਾਰੀ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ। ਘਟਨਾ ਸਵੇਰੇ 10:30 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੇਠ ਹੁਕਮਚੰਦ ਕਾਲੋਨੀ ਦਾ ਰਹਿਣ ਵਾਲਾ ਵਿਜੇ ਕੁਮਾਰ ਚੋਪੜਾ (80) ਪੈਸੇ ਜਮ੍ਹਾ ਕਰਵਾਉਣ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਜਲੰਧਰ : ਜਲੰਧਰ ਮਹਾਨਗਰ ਦੇ ਭੀੜ-ਭੜੱਕੇ ਵਾਲੇ ਇਲਾਕੇ ਕੰਪਨੀ ਬਾਗ ਚੌਕ ਸਥਿਤ ਇਲਾਹਾਬਾਦ ਬੈਂਕ ਵਿੱਚ ਨੌਸਰਬਾਜ਼ ਨੇ ਦਿਨ ਦਿਹਾੜੇ ਇੱਕ ਬਜ਼ੁਰਗ ਵਪਾਰੀ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ। ਘਟਨਾ ਸਵੇਰੇ 10:30 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੇਠ ਹੁਕਮਚੰਦ ਕਾਲੋਨੀ ਦਾ ਰਹਿਣ ਵਾਲਾ ਵਿਜੇ ਕੁਮਾਰ ਚੋਪੜਾ (80) ਪੈਸੇ ਜਮ੍ਹਾ ਕਰਵਾਉਣ ਲਈ ਇਲਾਹਾਬਾਦ ਬੈਂਕ ਪਹੁੰਚਿਆ ਸੀ। ਵਿਜੇ ਚੋਪੜਾ ਦੀ ਫਗਵਾੜਾ ਗੇਟ ਵਿਖੇ ਰਾਜਨ ਇਲੈਕਟ੍ਰੀਕਲਜ਼ ਦੇ ਨਾਮ  ਦੀ ਦੁਕਾਨ ਹੈ ਅਤੇ ਉਹ ਉਕਤ ਵਸੂਲੀ ਲੈ ਕੇ ਬੈਂਕ ਆਇਆ ਸੀ।

80 ਸਾਲਾ ਰਾਜਨ ਚੋਪੜਾ ਪੈਸੇ ਜਮ੍ਹਾ ਕਰਵਾਉਣ  ਕੰਪਨੀ ਬਾਗ ਚੌਕ ਸਥਿਤ ਇਲਾਹਾਬਾਦ ਬੈਂਕ ਪਹੁੰਚੇ l ਜਦੋਂ ਉਹ ਬੈਂਕ ਦੇ ਅੰਦਰ ਪਹੁੰਚਿਆ ਤਾਂ ਉੱਥੇ ਭੀੜ ਸੀ, ਜਿਸ ਤੋਂ ਬਾਅਦ ਇਕ ਨੌਜਵਾਨ ਉਸ ਕੋਲ ਆਇਆ ਅਤੇ ਕਿਹਾ ਕਿ ਤੁਹਾਡਾ ਫਾਰਮ ਗਲਤ ਤਰੀਕੇ ਨਾਲ ਭਰਿਆ ਗਿਆ ਹੈ। ਮੈਂ ਇਸ ਬੈਂਕ ਦਾ ਕਰਮਚਾਰੀ ਹਾਂ, ਆਪਣਾ ਫਾਰਮ ਦੁਬਾਰਾ ਭਰੋ। ਨੌਜਵਾਨ ਇਕ ਹੋਰ ਫਾਰਮ ਲੈ ਕੇ ਆਇਆ ਅਤੇ ਕਿਹਾ ਕਿ ਪੈਸੇ ਮੇਰੇ ਹਵਾਲੇ ਕਰ ਦਿਓ ਅਤੇ ਫਾਰਮ ਭਰੋ, ਫਿਰ ਜਮ੍ਹਾ ਕਰਵਾ ਦੇਵਾਂਗੇ। ਜਿਵੇਂ ਹੀ ਉਸਨੇ ਫਾਰਮ ਭਰਨਾ ਸ਼ੁਰੂ ਕੀਤਾ ਅਤੇ ਫਾਰਮ ਦਾ ਅੱਧਾ ਹੀ ਭਰਿਆ ਹੋਇਆ ਸੀ ਤਾਂ ਉਸਨੇ ਦੇਖਿਆ ਕਿ ਉਕਤ ਨੌਜਵਾਨ ਗਾਇਬ ਸੀ, ਜਿਸ ਨੂੰ ਉਸਨੇ 4 ਲੱਖ ਰੁਪਏ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਦਿੱਤੇ ਸਨ।

ਉਸ ਨੇ ਤੁਰੰਤ ਬੈਂਕ ਮੈਨੇਜਰ ਨੂੰ ਸੂਚਿਤ ਕੀਤਾ। ਇਸ ਦੌਰਾਨ ਗੇਟ ‘ਤੇ ਕੋਈ ਸੁਰੱਖਿਆ ਗਾਰਡ ਨਹੀਂ ਸੀ, ਜਿਸ ਦੌਰਾਨ ਨੌਸਰਬਾਜ਼ ਬਜ਼ੁਰਗ ਵਪਾਰੀ ਦੇ ਪੈਸੇ ਲੈ ਕੇ ਭੱਜ ਗਿਆ। ਜਿਸ ਤੋਂ ਬਾਅਦ ਕਾਰੋਬਾਰੀ ਅਤੇ ਬੈਂਕ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਬੈਂਕ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਵਿਜੇ ਕੁਮਾਰ ਚੋਪੜਾ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਬੈਂਕ ਵਿੱਚ ਲੈਣ-ਦੇਣ ਕਰਦਾ ਆ ਰਿਹਾ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਲੁਟੇਰਾ ਉਸ ਦੀ ਕਮਾਈ ਬੈਂਕ ਚੋਂ ਹੀ ਉਡਾ ਲੈ ਗਿਆ।

Leave a Reply

Your email address will not be published. Required fields are marked *

Visitor : Visitor