Visitor : Visitor
,

ਇਨਸਾਨੀਅਤ ਹੋਈ  ਸ਼ਰਮਸਾਰ : 4 ਵਿਅਕਤੀਆਂ ਨੇ ਵੱਛੀ  ਨਾਲ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਕਤਲ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਕਪੂਰਥਲਾ : ਥਾਣਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਕੁਲਾਰਾ ‘ਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 4 ਲੋਕਾਂ ਵੱਲੋਂ ਸਾਢੇ 3 ਮਹੀਨੇ ਦੀ ਵੱਛੀ ਨਾਲ ਬਲਾਤਕਾਰ ਅਤੇ ਵੱਛੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਮੋਠਾਂਵਾਲ ਥਾਣੇ ਦੀ ਟੀਮ ਨੇ ਵੱਛੀ ਦੇ ਮਾਲਕ ਦੀ ਸ਼ਿਕਾਇਤ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਕਪੂਰਥਲਾ : ਥਾਣਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਕੁਲਾਰਾ ‘ਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 4 ਲੋਕਾਂ ਵੱਲੋਂ ਸਾਢੇ 3 ਮਹੀਨੇ ਦੀ ਵੱਛੀ ਨਾਲ ਬਲਾਤਕਾਰ ਅਤੇ ਵੱਛੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਮੋਠਾਂਵਾਲ ਥਾਣੇ ਦੀ ਟੀਮ ਨੇ ਵੱਛੀ ਦੇ ਮਾਲਕ ਦੀ ਸ਼ਿਕਾਇਤ ‘ਤੇ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਦੇ ਨਾਲ ਹੀ ਹਿੰਦੂ ਸੰਗਠਨਾਂ ਨੇ ਵੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਗੱਲ ਦੀ ਪੁਸ਼ਟੀ ਮੋਠਾਂਵਾਲ ਚੌਕੀ ਦੇ ਇੰਚਾਰਜ ਦਵਿੰਦਰਪਾਲ ਸ਼ਰਮਾ ਨੇ ਵੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਨਰਾਇਣ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਕੁਲਾਰ ਨਕੋਦਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ 11 ਵਜੇ ਉਹ ਆਪਣੇ ਪਸ਼ੂਆਂ ਦੀ ਹਵੇਲੀ ਵਿੱਚ ਗਿਆ ਤਾਂ ਦੇਖਿਆ ਕਿ ਉਸ ਦੀ ਸਾਢੇ 3 ਮਹੀਨੇ ਦੀ ਲਾਲ ਰੰਗ ਦੀ ਵੱਛੀ ਉੱਥੇ ਮੌਜੂਦ ਨਹੀਂ ਸੀ, ਥਾਂ-ਥਾਂ ਭਾਲ ਕੀਤੀ ਪਰ ਨਹੀਂ ਮਿਲੀ । ਸ਼ਾਮ 6 ਵਜੇ ਦੇ ਕਰੀਬ ਕਿਸੇ ਨੇ ਦੱਸਿਆ ਕਿ ਸੀਤਾ ਪੁੱਤਰ ਪ੍ਰਮੋਦ ਰਿਸ਼ੀਦੇਵ, ਰਾਮ ਰਿਸ਼ੀਦੇਵ ਵਾਸੀ ਲਾਡੂਗੜ੍ਹ ਪਿੰਡ ਤੇਤਰਾਹੀ ਜ਼ਿਲ੍ਹਾ ਪੂਨੀਆ ਬਿਹਾਰ ਅਤੇ ਅਰਵਿੰਦ ਕੁਮਾਰ ਪੁੱਤਰ ਸੁਨੀਲ ਰਿਸ਼ੀਦੇਵ ਵਾਸੀ ਲਾਡੂਗੜ੍ਹ ਪਿੰਡ ਤਿਤਰਾਹੀ ਦਿਨ ਦੇ ਕਰੀਬ 11 ਵਜੇ ਵੱਛੀ ਨੂੰ ਘਸੀਟ ਕੇ ਲੈ ਜਾ ਰਹੇ ਸਨ। ਅਤੇ ਉਨ੍ਹਾਂ ਦੇ ਪਿੱਛੇ ਰਾਜੋ ਰਿਸ਼ੀ, ਵਾਸੀ ਹਰੀਮੁੜੀ, ਜ਼ਿਲ੍ਹਾ ਪੂਰਨੀਆ ਬਿਹਾਰ ਅਤੇ ਕਲਸੀ ਰਿਸ਼ੀ, ਵਾਸੀ ਤਟਾੜੀ ਪਿੰਡ, ਲੱਡੂਗੜ੍ਹ, ਜ਼ਿਲ੍ਹਾ ਪੂਰਨੀਆ, ਬਿਹਾਰ ਵੀ ਉਸ ਨੂੰ ਪਿੱਛੇ ਤੋਂ ਧੱਕਾ ਦੇ ਰਹੇ ਸਨ। ਉਸ ਨੇ ਆਪਣੇ ਭਰਾ ਦੀ ਹਵੇਲੀ ਵਿਚ ਜਾ ਕੇ ਪੁੱਛਗਿੱਛ ਕੀਤੀ, ਪਰ ਉਪਰੋਕਤ ਚਾਰੇ ਉਥੇ ਮੌਜੂਦ ਨਹੀਂ ਸਨ।

ਸ਼ਾਮ ਸਾਢੇ ਛੇ ਵਜੇ ਦੇ ਕਰੀਬ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਮੋਠਾਂਵਾਲ ਚੌਂਕੀ ਇਲਾਕੇ ਵਿੱਚ ਲੱਗੀ  ਮੋਟਰ ਤੇ ਤੁਹਾਡੀ ਗਾਂ ਦੀ  ਵੱਛੀ  ਮਰੀ ਪਈ ਹੈ। ਜਦੋਂ ਉਹ ਪਹੁੰਚਿਆ ਤਾਂ ਦੇਖਿਆ ਕਿ ਸਾਹੀਵਾਲ  ਗਾਂ ਦੀ ਵੱਛੀ ਮਰੀ ਪਈ ਸੀ ਅਤੇ ਉਸ ਦਾ ਜਿਨਸੀ ਸ਼ੋਸ਼ਣ (ਬਲਾਤਕਾਰ) ਕੀਤਾ ਗਿਆ ਹੈ ਤੇ ਬਾਅਦ ਵਿੱਚ ਉਸਨੂੰ ਮਾਰ ਦਿੱਤਾ l  ਮੋਠਾਂਵਾਲ ਚੌਕੀ ਦੇ ਇੰਚਾਰਜ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਰੇ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor