ਸੰਜੀਵ ਜਿੰਦਲ
ਸਰਦੂਲਗੜ੍ਹ, 4 ਅਪ੍ਰੈਲ 2023 : ਸਰਦੂਲਗੜ੍ਹ ਦੇ ਬੱਸ ਅੱਡੇ ’ਚ ਖੜ੍ਹੀ ਪੀਆਰਟੀਸੀ ਦੀ ਬੱਸ ’ਚੋਂ ਲੰਘੀ ਰਾਤ ਡਰਾਈਵਰ ਦੀ ਲਾਸ਼ ਮਿਲੀ ਹੈ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਮਲਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਖਿਆਲਾ ਕਲਾਂ ਵਜੋਂ ਹੋਈ ਹੈ ਤੇ ਉਹ ਪੀਆਰਟੀਸੀ ਦੇ ਬਰਨਾਲਾ ਡਿੱਪੂ ’ਤੇ ਡੇਲੀਵੇਜ ’ਤੇ ਡਰਾਈਵਰ ਵਜੋਂ ਤਾਇਨਾਤ ਸੀ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਪਤਾ ਲੱਗਾ ਕਿ ਬੱਸ ਵਿੱਚ ਡਰਾਈਵਰ ਦੀ ਲਾਸ਼ ਲਟਕ ਰਹੀ ਹੈ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਭੇਜ ਦਿੱਤੀ ਹੈ। ਮ੍ਰਿਤਕ ਦੇ ਪਿਤਾ ਕੇਵਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਖਿਆਲਾ ਕਲਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਧਾਰਾ 306 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

