ਬਿਊਰੋ ਪ੍ਰਾਈਮ ਪੋਸਟ ਪੰਜਾਬ
ਫਿਰੋਜ਼ਪੁਰ, 24 ਮਾਰਚ 2023 : ਫਿਰੋਜ਼ਪੁਰ ਵਿਚ ਅੱਜ ਤੜਕਸਾਰ ਹੀ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਹੈ। ਫਿਰੋਜ਼ਪੁਰ ਦੇ ਨੇੜੇ ਪਿੰਡ ਖਾਈ ਫੈਮੇ ਕੇ ਵਿਚ ਭਿਆਨਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ।
ਅਧਿਆਪਕ ਜਲਾਲਾਬਾਦ ਤੋਂ ਤਾਰਨਤਾਰਨ ਜਾ ਰਹੇ ਸਨ। ਸਾਰੇ ਅਧਿਆਪਕ ਬਾਰਡਰ ਖੇਤਰ ਵਿੱਚ ਤੈਨਾਤ ਸਨ, ਇਕ ਗੱਡੀ ਰਾਹੀਂ ਵੱਖ ਵੱਖ ਸਕੂਲਾਂ ਵਿੱਚ ਜਾਂਦੇ ਸਨ।

ਮਿਲੀ ਜਾਣਕਾਰੀ ਮੁਤਾਬਕ ਅਧਿਆਪਕਾਂ ਦੀ ਟ੍ਰੈਕਸ ਗੱਡੀ ਦੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ਵਿਚ 2 ਅਧਿਆਪਕਾਂ ਤੇ ਚਾਲਕ ਦੀ ਮੌਤ ਹੋ ਗਈ। ਚਾਰ ਅਧਿਆਪਕ ਗੰਭੀਰ ਜ਼ਖਮੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

