Visitor : Visitor
,

52 ਸਾਲਾ ਔਰਤ ਦੇ ਪਿਆਰ ‘ਚ ਪਾਗਲ ਪਿਤਾ ਨੇ ਕੀਤਾ 5 ਸਾਲਾ ਬੱਚੀ ਦਾ ਕਤਲ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਖੰਨਾ : ਪੰਜਾਬ ਦੇ ਖੰਨਾ ‘ਚ ਇਕ ਵਿਅਕਤੀ ਨੇ 52 ਸਾਲਾ ਔਰਤ ਨਾਲ ਪਿਆਰ ਹੋਣ ਕਾਰਨ ਆਪਣੀ 5 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਵਿਅਕਤੀ ਦਾ ਨਾਂ ਗੁਰਪ੍ਰੀਤ ਸਿੰਘ ਹੈ। ਉਹ ਮਾਛੀਵਾੜਾ ਸਾਹਿਬ ਦੇ ਪਿੰਡ ਰੋਹਲੇ ਦਾ ਵਸਨੀਕ ਹੈ। ਇਹ ਜਾਣਕਾਰੀ ਖੰਨਾ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਖੰਨਾ : ਪੰਜਾਬ ਦੇ ਖੰਨਾ ‘ਚ ਇਕ ਵਿਅਕਤੀ ਨੇ 52 ਸਾਲਾ ਔਰਤ ਨਾਲ ਪਿਆਰ ਹੋਣ ਕਾਰਨ ਆਪਣੀ 5 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਵਿਅਕਤੀ ਦਾ ਨਾਂ ਗੁਰਪ੍ਰੀਤ ਸਿੰਘ ਹੈ। ਉਹ ਮਾਛੀਵਾੜਾ ਸਾਹਿਬ ਦੇ ਪਿੰਡ ਰੋਹਲੇ ਦਾ ਵਸਨੀਕ ਹੈ।

ਇਹ ਜਾਣਕਾਰੀ ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਸ ਦੀ ਪਤਨੀ ਗੁਰਜੀਤ ਕੌਰ (47) ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਇਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਇਸ ਕਾਰਨ ਗੁਰਪ੍ਰੀਤ ਸਿੰਘ ਦੇ ਆਪਣੀ ਸਾਲੀ ਨਾਲ ਸਬੰਧ ਸਨ। ਗੁਰਪ੍ਰੀਤ ਸਿੰਘ ਅਤੇ ਉਸਦੀ ਸਾਲੀ ਸੁਖਵਿੰਦਰ ਕੌਰ ਨੇ ਮਿਲ ਕੇ ਗੁਰਪ੍ਰੀਤ ਸਿੰਘ ਦੀ ਪਤਨੀ ਅਤੇ ਬੇਟੀ ਨੂੰ ਇਲਾਜ ਕਰਵਾਉਣ ਦੇ ਬਹਾਨੇ ਨਹਿਰ ਵਿੱਚ ਸੁੱਟ ਕੇ ਕਤਲ ਕਰਨ ਦੀ ਸਾਜ਼ਿਸ਼ ਰਚੀ।

ਬੀਤੀ 12 ਮਾਰਚ ਦੀ ਸਵੇਰ ਗੁਰਪ੍ਰੀਤ ਸਿੰਘ ਆਪਣੀ ਪਤਨੀ, ਪੁੱਤਰ ਅਤੇ ਧੀ ਨਾਲ ਨਾਰੀਅਲ ਪਾਣੀ ਵਿੱਚ ਵਹਾਉਣ ਦੇ ਬਹਾਨੇ ਨਹਿਰ ਕਿਨਾਰੇ ਗਿਆ ਸੀ। ਉਥੇ ਗੁਰਪ੍ਰੀਤ ਦੀ ਪਤਨੀ ਨੇ ਨਾਰੀਅਲ ਸੁੱਟਦੇ ਹੋਏ ਉਨ੍ਹਾਂ ਦੀ ਪੰਜ ਸਾਲ ਦੀ ਬੇਟੀ ਦਾ ਹੱਥ ਫੜ ਲਿਆ। ਇਸ ਦੌਰਾਨ ਗੁਰਪ੍ਰੀਤ ਸਿੰਘ ਨੇ ਉਸ ਦੀ ਪਤਨੀ ਅਤੇ ਬੇਟੀ ਨੂੰ ਧੱਕਾ ਮਾਰ ਦਿੱਤਾ। ਇਸ ‘ਚ ਪਤਨੀ ਤਾਂ ਵਾਲ-ਵਾਲ ਬਚ ਗਈ ਪਰ ਬੱਚਾ ਨਹਿਰ ‘ਚ ਰੁੜ੍ਹ ਗਿਆ। ਪਤਨੀ ਨੇ ਗੁਰਪ੍ਰੀਤ ਨੂੰ ਧੱਕਾ ਦੇ ਕੇ ਆਪਣੇ ਆਪ ਨੂੰ ਬਚਾਇਆ।

ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਦੇ ਛੋਟੇ ਭਰਾ ਗੁਰਚਰਨ ਸਿੰਘ ਨੇ ਮਾਛੀਵਾੜਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿੱਚ ਕਿਹਾ ਗਿਆ ਕਿ ਉਸਦਾ ਵੱਡਾ ਭਰਾ ਗੁਰਪ੍ਰੀਤ ਸਿੰਘ ਤਾਂਤਰਿਕਾਂ ਦੇ ਚੁੰਗਲ ਵਿੱਚ ਹੈ। ਉਹ ਕਹਿ ਰਿਹਾ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਮਾਂ ਨਾ ਮਰੇ ਤਾਂ ਕਿਸੇ ਦੀ ਬਲੀ ਦੇਣੀ ਪਵੇ। 12 ਮਾਰਚ ਦੀ ਸਵੇਰ ਨੂੰ ਭਰਾ ਆਪਣੀ ਪਤਨੀ ਗੁਰਜੀਤ ਕੌਰ ਅਤੇ ਦੋਵੇਂ ਬੱਚਿਆਂ ਨਾਲ ਇਹ ਕਹਿ ਕੇ ਬਾਹਰ ਨਿਕਲਿਆ ਕਿ ਉਹ ਨਹਿਰ ਵਿੱਚ ਨਾਰੀਅਲ ਸੁੱਟਣ ਜਾ ਰਹੇ ਹਨ। ਕਰੀਬ ਤਿੰਨ ਘੰਟੇ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਉਸ ਦੇ ਨਾਲ ਉਸ ਦੀ ਪਤਨੀ ਅਤੇ ਇਕ ਬੱਚਾ ਨਹੀਂ ਸੀ। ਗੁਰਚਰਨ ਸਿੰਘ ਨੇ ਸ਼ੱਕ ਦੇ ਆਧਾਰ ‘ਤੇ ਥਾਣਾ ਮਾਛੀਵਾੜਾ ‘ਚ ਸ਼ਿਕਾਇਤ ਦਰਜ ਕਰਵਾਈ।

ਐਸਐਸਪੀ ਨੇ ਦੱਸਿਆ ਕਿ ਪੁਲੀਸ ਨੇ ਮੋਬਾਈਲ ਫੋਨ ਦੀ ਮਦਦ ਨਾਲ ਮਾਮਲੇ ਨੂੰ ਟਰੇਸ ਕਰ ਲਿਆ ਹੈ। ਮੋਬਾਈਲ ਤੋਂ ਪਤਾ ਲੱਗਾ ਕਿ ਮੁਲਜ਼ਮ ਆਪਣੀ ਸਾਲੀ ਸੁਖਵਿੰਦਰ ਕੌਰ ਨਾਲ ਘੰਟਿਆਂ ਬੱਧੀ ਗੱਲ ਕਰਦਾ ਸੀ। ਪੁਲੀਸ ਨੇ ਜਦੋਂ ਮੁਲਜ਼ਮ ਗੁਰਪ੍ਰੀਤ ਸਿੰਘ ਅਤੇ ਸੁਖਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਨੇ ਹੀ ਪਤਨੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਐਸਐਸਪੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਦੀ ਸਾਲੀ ਸੁਖਵਿੰਦਰ ਕੌਰ ਜਿਸ ਨਾਲ ਪ੍ਰੇਮ ਸਬੰਧ ਸਨ, ਦੀ ਉਮਰ ਕਰੀਬ 52 ਸਾਲ ਹੈ। ਉਸਦੇ ਬੱਚੇ ਵਿਆਹੇ ਹੋਏ ਹਨ।

Leave a Reply

Your email address will not be published. Required fields are marked *

Visitor : Visitor