ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬ ਚ ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਯੂ.ਟੀ. ਪ੍ਰਸ਼ਾਸਕ ਦੀ ਪ੍ਰਵਾਨਗੀ ਤੋਂ ਬਾਅਦ ਸਾਲ 2023-24 ਲਈ ਆਬਕਾਰੀ ਨੀਤੀ ਜਾਰੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਵਾਰ ਐਕਸਾਈਜ਼ ਡਿਊਟੀ ਨਹੀਂ ਵਧਾਈ ਗਈ ਹੈ। ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਹੁਣ ਸ਼ਰਾਬ ਦੇ ਠੇਕੇ ਸਵੇਰੇ 9 ਵਜੇ ਤੋਂ ਅੱਧੀ ਰਾਤ 12 ਵਜੇ ਤੱਕ ਖੁੱਲ੍ਹੇ ਰਹਿਣਗੇ ਜਦਕਿ ਪਹਿਲਾਂ ਇਹ 11 ਵਜੇ ਤੱਕ ਖੁੱਲ੍ਹੇ ਰਹਿੰਦੇ ਸਨ । ਇਹ ਫੈਸਲਾ ਮੁਹਾਲੀ ਅਤੇ ਪੰਚਕੂਲਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਇਸ ਨੀਤੀ ਤਹਿਤ ਗਊ ਸੈੱਸ ਨੂੰ ਪਹਿਲਾਂ ਨਾਲੋਂ ਵੀ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਦਕਿ ਸਾਫ ਹਵਾ ਅਤੇ ਈ-ਵਾਹਨ ਸੈੱਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਪ੍ਰਤੀ ਬੋਤਲ ਈ-ਵਾਹਨ ਸੈੱਸ ਲਗਭਗ 2 ਤੋਂ 40 ਰੁਪਏ ਵੱਖਰਾ ਹੋਵੇਗਾ, ਜਿਸ ਤੋਂ ਬਾਅਦ ਇਨ੍ਹਾਂ ਦੀਆਂ ਦਰਾਂ ਵਧ ਜਾਣਗੀਆਂ। ਇੰਡੀਅਨ ਮੇਡ ਵਿਦੇਸ਼ੀ, ਦੇਸੀ ਅਤੇ ਦਰਾਮਦ ਵਿਦੇਸ਼ੀ ਸ਼ਰਾਬ ਦੇ ਕੋਟੇ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਸੁਝਾਵਾਂ ਦੇ ਆਧਾਰ ‘ਤੇ ਤਿਮਾਹੀ ਕੋਟੇ ਨੂੰ ਚੁੱਕਣ ਦੀ ਮਾਤਰਾ ਨੂੰ ਸਰਲ ਬਣਾਇਆ ਗਿਆ ਹੈ। ਬਾਜ਼ਾਰ ਵਿੱਚ ਨਿਰਪੱਖ ਕੰਪੀਟਿਸ਼ਨ ਅਤੇ ‘ਈਜ ਆਫ ਡੁਇੰਗ ਬਿਜਨਸ ‘( ਕਾਰੋਬਾਰ ਕਰਨ ) ਵਿੱਚ ਅਸਾਨੀ ਨੂੰ ਉਤਸ਼ਾਹਿਤ ਕਰਨ ਲਈ ਦੇਸੀ ਸ਼ਰਾਬ ਦਾ ਮੁੱਢਲਾ ਕੋਟਾ ਖੁੱਲ੍ਹਾ ਰੱਖਿਆ ਗਿਆ ਹੈ। ਵਿਕਰੇਤਾਵਾਂ ਨੂੰ ਬੋਟਲਿੰਗ ਪਲਾਂਟ ਅਤੇ ਪਸੰਦ ਦੇ ਬ੍ਰਾਂਡ ਅਨੁਸਾਰ ਸਪਲਾਈ ਕੀਤਾ ਜਾਵੇਗਾ।
ਜਿਸ ਤੋਂ ਬਾਅਦ ਹੁਣ ਬ੍ਰਾਂਡ ਦੀ ਮਲਕੀਅਤ ਵਾਲੀਆਂ ਕੰਪਨੀਆਂ ਕਿਸੇ ਵੀ ਲਾਇਸੈਂਸ ਧਾਰਕਾਂ ਨੂੰ ਅਧਿਕਾਰਤ ਪੱਤਰ ਜਾਰੀ ਕਰ ਸਕਣਗੀਆਂ। ਇਸ ਦੇ ਨਾਲ ਹੀ ਸਿਰਫ਼ ਕਸਟਮ ਬਾਂਡਡ ਵੇਅਰਹਾਊਸ ਹੋਣ ਦੀ ਸ਼ਰਤ ਹਟਾ ਦਿੱਤੀ ਗਈ ਹੈ। ਹੁਣ ਇਹ ਗੋਦਾਮ ਦੇਸ਼ ਤੋਂ ਬਾਹਰ ਕਿਤੇ ਵੀ ਸਥਿਤ ਹੋ ਸਕਦੇ ਹਨ। ਇਸ ਆਬਕਾਰੀ ਨੀਤੀ ਵਿੱਚ ਵੀ ਚੰਗੇ ਹੁੰਗਾਰੇ ਦੇ ਮੱਦੇਨਜ਼ਰ ਬਾਰ ਅਤੇ ਰੈਸਟੋਰੈਂਟ ਸਵੇਰੇ 3 ਵਜੇ ਤੱਕ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

