Visitor : Visitor
,

ਗੈਂਗਵਾਰ ਦੇ ਬਾਅਦ ਜੱਗੂ ਭਗਵਾਨਪੁਰੀਆ ਦਾ ਬਿਆਨ-‘ਲਵਾਂਗੇ ਬਦਲਾ, ਅਸੀਂ ਕਿਸੇ ਤੋਂ ਨਹੀਂ ਡਰਦੇ’

ਬਿਊਰੋ, ਪ੍ਰਾਈਮ ਪੋਸਟ ਪੰਜਾਬ ਤਰਨਤਾਰਨ ਜ਼ਿਲ੍ਹੇ ਦੇ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿਚ ਐਤਵਾਰ ਨੂੰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਵਿਚ ਝੜਪ ਹੋਈ ਸੀ। ਗੈਂਗਵਾਰ ਵਿਚ ਜੱਗੂ ਭਗਵਾਨਪੁਰੀਆ ਗੈਂਗ ਮਨਮੋਹਨ ਮੋਹਨਾ ਤੇ ਮਨਦੀਪ ਤੂਫਾਨ ਦਾ ਕਤਲ ਕਰ ਦਿ4ਤਾ ਗਿਆ ਸੀ। ਦੂਜੇ ਪਾਸੇ ਮਨਪ੍ਰੀਤ ਭਾਊ, ਅਰਸ਼ਦ ਖਾਨ ਤੇ ਕੇਸ਼ਵ ਬਠਿੰਡਾ ਜ਼ਖਮੀ ਹਨ। ਘਟਨਾ ਦੇ ਬਾਅਦ ਪੰਜਾਬ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਤਰਨਤਾਰਨ ਜ਼ਿਲ੍ਹੇ ਦੇ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿਚ ਐਤਵਾਰ ਨੂੰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਵਿਚ ਝੜਪ ਹੋਈ ਸੀ। ਗੈਂਗਵਾਰ ਵਿਚ ਜੱਗੂ ਭਗਵਾਨਪੁਰੀਆ ਗੈਂਗ ਮਨਮੋਹਨ ਮੋਹਨਾ ਤੇ ਮਨਦੀਪ ਤੂਫਾਨ ਦਾ ਕਤਲ ਕਰ ਦਿ4ਤਾ ਗਿਆ ਸੀ। ਦੂਜੇ ਪਾਸੇ ਮਨਪ੍ਰੀਤ ਭਾਊ, ਅਰਸ਼ਦ ਖਾਨ ਤੇ ਕੇਸ਼ਵ ਬਠਿੰਡਾ ਜ਼ਖਮੀ ਹਨ। ਘਟਨਾ ਦੇ ਬਾਅਦ ਪੰਜਾਬ ਦੀ ਜੇਲ੍ਹਾਂ ਵਿਚ ਜੱਗੂ ਤੇ ਲਾਰੈਂਸ ਦੇ ਗੁਰਗਿਆਂ ਨੂੰ ਵੱਖ-ਵੱਖ ਬੈਰਕਾਂ ਵਿਚ ਰੱਖਿਆ ਗਿਆ ਹੈ। ਦੋਵੇਂ ਗਰੁੱਪਾਂ ਵਿਚ ਧਮਕੀ ਦੇਣ ਦਾ ਸਿਲਸਿਲਾ ਜਾਰੀ ਹੈ।

ਗੈਂਗਵਾਰ ਦੇ ਬਾਅਦ ਜੱਗੂ ਗਵਾਨਪੁਰੀਆ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਪੋਸਟ ਵਾਇਰਲ ਹੋ ਰਹੀ ਹੈ। ਇਸ ਵਿਚ ਮਨਦੀਪ ਤੂਫਾਨ ਦੀ ਹੱਤਿਆ ਵਿਚ ਸਾਨੂੰ ਬਹੁਤ ਦੁੱਖ ਹੋਇਆ ਹੈ ਜਿਸ ਨੇ ਵੀ ਇਹ ਗਲਤੀ ਕੀਤੀ, ਉਸ ਨੂੰ ਜਲਦ ਹੀ ਇਸ ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਨੇ ਵੀ ਮਿਲ ਕੇ ਸਾਡੇ ਭਰਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਹੈ, ਭਾਵੇਂ ਉਹ ਆਪਣਾ ਹੋਵੇ ਜਾਂ ਦੂਜਾ… ਅਸੀਂ ਕਿਸੇ ਤੋਂ ਨਹੀਂ ਡਰਦੇ, ਉਹ ਕੋਈ ਵੀ ਹੋਵੇ। ਅਸੀਂ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਹੱਤਿਆ ਨਾਲ ਲਵਾਂਗੇ। ਪੋਸਟ ਵਿਚ ਅੱਗੇ ਲਿਖਿਆ ਹੈ ਕਿ ਮੈਂ ਇਹ ਵੀ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਰੂਪਾ ਤੇ ਮਨੂੰ ਸਾਡੇ ਭਰਾ ਸਨ ਤੇ ਜਿਨ੍ਹਾਂ ਨੂੰ ਅਸੀਂ ਕਦੇ ਭਰਾ ਕਹਿੰਦੇ ਸਨ, ਜੋ ਕਹਿ ਰਹੇ ਹਨ ਕਿ ਜੱਗੂ ਨੇ ਇਨ੍ਹਾਂ ਦੀ ਮੁਖਬਰੀ ਕੀਤੀ ਹੈ… ਉੁਹ ਇਕ ਵੀ ਸਬੂਤ ਦੇ ਦੇਵੇ… ਅਜਿਹੀ ਘਟੀਆ ਹਰਕਤ ਅਸੀਂ ਨਾ ਹੀ ਕਦੇ ਕੀਤੀ ਹੈ ਤੇ ਨਾ ਹੀ ਕਰਾਂਗੇ… ਨਾ ਹੀ ਵਾਹਿਗੁਰੂ ਸਾਡੇ ਤੋਂ ਆਉਣ ਵਾਲੇ ਸਮੇਂ ਵਿਚ ਕਰਵਾਓ।

ਗੋਇੰਦਵਾਲ ਸਾਹਿਬ ਜੇਲ੍ਹ ਕਾਂਡ ਦੀ ਜ਼ਿੰਮੇਵਾਰੀ ਗੈਂਗਸਟ ਗੋਲਡੀ ਬਰਾੜ ਨੇ ਲਈ ਹੈ। ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਲਿਖਿਆ ਕਿ ਜੇਲ੍ਹ ਵਿਚ ਮਾਰੇ ਗਏ ਦੂਜੇ ਗੈਂਗ ਦੇ ਮੈਂਬਰਾਂ ਨੇ ਜੱਗੂ ਭਗਵਾਨਪੁਰੀਆ ਦੇ ਕਹਿਣ ‘ਤੇ ਦੋ ਦਿਨ ਪਹਿਲਾਂ ਸਾਡੇ ਭਰਾ ਮਨਪ੍ਰੀਤ ਭਾਊ ਢਪਈ ਨਾਲ ਮਾਰਕੁੱਟ ਕੀਤੀ ਸੀ। ਅੱਜ ਸਾਡੇ ਭਰਾਵਾਂ ਨੇ ਇਕ ਪਾਸੇ ਹੋ ਕੇ ਉਨ੍ਹਾਂ ਨੂੰ ਮਾਰ ਦਿੱਤਾ। ਜੱਗੂ ਨੇ ਸਾਡੇ ਭਰਾ ਰੂਪਾ ਤੇ ਮਨੂੰ ਦਾ ਟ੍ਰੈਪ ਕਰਵਾ ਕੇ ਐਨਕਾਊਂਟਰ ਕਰਵਾਇਆ ਸੀ। ਜੱਗੂ ਸਾਡੇ ਗਰੁੱਪ ਦੀਆਂ ਅੰਦਰ ਦੀਆਂ ਗੱਲਾਂ ਲਈ ਲੀਕ ਕਰ ਦਿੰਦਾ ਸੀ। ਜੱਗੂ ਡਬਲ ਕ੍ਰਾਸ ਕਰਕੇ ਪੂਰੇ ਗਰੁੱਪ ਬਾਰੇ ਪੁਲਿਸ ਨੂੰ ਦੱਸ ਰਿਹਾ… ਜੋ ਵੀ ਜੱਗੂ ਦਾ ਸਮਰਥਨ ਕਰੇਗਾ, ਉਸ ਨਾਲ ਵੀ ਅਜਿਹਾ ਹੀ ਹੋਵੇਗਾ।

Leave a Reply

Your email address will not be published. Required fields are marked *

Visitor : Visitor