ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 24 ਫਰਵਰੀ 2023 : ਅੱਜ ਆਈਪੀਐਸ, ਕਪਤਾਨ ਪੁਲਿਸ (ਸਥਾਨਕ) ਮਾਨਸਾ ਡਾ: ਜੋਤੀ ਯਾਦਵ, ਨੇ ਜਾਣਕਾਰੀ ਦਿੰਦੇ ਕਰਦੇ ਹੋਏ ਦੱਸਿਆ ਹੈ ਕਿ ਮਾਨਸਾ ਪੁਲਿਸ ਵੱਲੋਂ ਗੈਗਸਟਰਾਂ, ਪੀ.ਓਜ /ਭਗੌੜਿਆਂ, ਨਸ਼ਾ ਤਸਕਰਾ, ਸਮੱਲਗਰਾਂ ਅਤੇ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਵਿਰੁੱਧ ਵਿਸੇਸ਼ ਮੁਹਿੰਮ ਆਰੰਭ ਕਰਕੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ।
ਇਸੇ ਮੁਹਿੰਮ ਤਹਿਤ ਸ੍ਰੀ ਬਾਲ ਕ੍ਰਿਸ਼ਨ ਕਪਤਾਨ ਪੁਲਿਸ (ਡੀ),ਸ੍ਰੀ ਲਵਪ੍ਰੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਡੀ) ਮਾਨਸਾ ਅਤੇ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਦੀ ਵਿਸੇਸ਼ ਟੀਮ ਦਾ ਗਠਨ ਕੀਤਾ ਗਿਆ ਸੀ।ਜਿਸਦੇ ਦਿਸ਼ਾ ਨਿਰਦੇਸ਼ਾ ਤੇ ਕੰਮ ਕਰਦੇ ਹੋਏ ਜੇਰੇ ਨਿਗਰਾਨੀ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀਆਈਏ ਸਟਾਫ ਮਾਨਸਾ ਦੀ ਟੀਮ ਦੇ ਇੰਚਾਰਜ ਸ.ਥ. ਬਲਜਿੰਦਰ ਸਿੰਘ 277/ਮਾਨਸਾ ਵੱਲੋ ਸਮੇਤ ਪੁਲਿਸ ਪਾਰਟੀ ਦੇ ਕੁਸਲਾ ਹੈੱਡ ਏਰੀਆ ਥਾਣਾ ਜੌੜਕੀਆਂ ਪਰ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਪੁਲਿਸ ਪਾਰਟੀ ਵੱਲੋ ਰੋੜੀ ਮੇਨ ਬਰਾਚ ਨਹਿਰ ਦੀ ਪੱਟੜੀ ਉੱਪਰ ਆ ਰਹੇ ਇੱਕ ਮੋਟਰਸਾਈਕਲ ਜਿਸ ਉੱਪਰ ਤਿੰਨ ਨੌਜਵਾਨ ਸਵਾਰ ਸਨ ਉਹਨਾ ਨੂੰ ਰੋਕਣਾ ਚਾਹਿਆ ਤਾਂ ਇਹ ਨੌਜਵਾਨ ਮੋਟਰਸਾਈਕਲ ਸੁੱਟਕੇ ਭੱਜ ਗਏ ਜਿੰਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿੰਨ੍ਹਾਂ ਨੇ ਆਪਣੇ ਨਾਮ ਕੁਲਦੀਪ ਸਿੰਘ ਉਰਫ ਕਾਲੀ ਪੁੱਤਰ ਪੁੱਤਰ ਪ੍ਰੀਤਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਸੀਗੋਂ ਜਿਲ੍ਹਾ ਬਠਿੰਡਾ, ਹਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪੱਕਾ ਸ਼ਹੀਦਾਂ ਜਿਲ੍ਹਾ ਸਿਰਸਾ (ਹਰਿਆਣਾ) , ਜਸਪਾਲ ਸਿੰਘ ਉਰਫ ਬੱਗਾ ਮਾਨ ਪੁੱਤਰ ਜੱਗਾ ਮਾਨ ਪੁੁੱਤਰ ਜੀਵਾ ਸਿੰਘ ਵਾਸੀ ਬਹਿਮਣ ਕੌਰ ਸਿੰਘ ਵਾਲਾ ਜਿਲ੍ਹਾ ਬਠਿੰਡਾ ਦੱਸੇ ।ਪੁਲਿਸ ਪਾਰਟੀ ਵੱਲੋਂ ਇਹਨਾ ਦੀ ਤਲਾਸੀ ਲੈਣ ਪਰ ਇਹਨ੍ਹਾ ਕੋਲੋਂ ਇੱਕ ਰਿਵਾਲਵਰ 32 ਬੋਰ,ਇੱਕ ਪਿਸਟਲ 32 ਬੋਰ, ਇੱਕ ਕੱਟਾ ਦੇਸੀ ਬੋਰ, ਤਿੰਨ ਦੇਸੀ ਕੱਟੇ 315 ਬੋਰ ਸਮੇਤ 10 ਜਿੰਦਾਂ ਕਾਰਤੂਸ ਸਮੇਤ ਮੋਟਰ ਸਾਈਕਲ ਡੀਲਕਸ ਨੰਬਰੀ PB31J 0370 ਬਰਾਮਦ ਹੋਏ।ਜਿਸਤੇ ਉਕਤਾਨ ਵਿਅਕਤੀਆਂ ਖਿਲਾਫ ਮੁੱਕਦਮਾ ਨੰਬਰ 08 ਮਿਤੀ 23.2.2023 ਅ/ਧ 25/54/59 ਅਸਲਾ ਐਕਟ ਥਾਣਾ ਜੌੜਕੀਆਂ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਉਕਤਾਨ ਵਿਅਕਤੀਆਂ ਵੱਲੋਂ ਆਪਣੀ ਮੁਢਲੀ ਪੁੱਛਗਿੱਛ ਪਰ ਦੱਸਿਆ ਗਿਆ ਹੈ ਇਹ ਸਾਰੇ ਜਗਸੀਰ ਸਿੰਘ ਉਰਫ ਜੱਗਾ ਤਖਤਮੱਲ ਗੈਂਗ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਹਨ ਅਤੇ ਜੋ ਪਿੰਡ ਤਖਤਮੱਲ ਜਿਲ੍ਹਾ ਸਿਰਸਾ ਦਾ ਸਾਬਕਾ ਸਰਪੰਚ ਹੈ ਜਿਸਨੇ ਆਪਣੇ ਗੈਂਗ ਬਣਾਇਆ ਹੋਇਆ ਹੈ।
ਇਹਨਾ ਦੋਸ਼ੀਆਂ ਖਿਲ਼ਾਫ ਵੱਖ-ਵੱਖ ਧਾਰਾਵਾ ਤਹਿਤ ਮੁਕੱਦਮੇ ਦਰਜ ਹਨ।ਜਗਸੀਰ ਸਿੰਘ ਉਰਫ ਜੱਗਾ ਤਖਤਮੱਲ ਵੱਲੋ ਪਿੱਛਲੇ ਦਿਨੀ ਕਾਲਿਆਂਵਾਲੀ ਮੰਡੀ ਵਿੱਚ ਸਰੇਆਮ ਫਾਇਰਿੰਗ ਕਰਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਦੋ ਵਿਅਕਤੀ ਜਖਮੀ ਹੋਏ ਸਨ। ਦੋਸ਼ੀਆਂ ਪਾਸੋਂ ਬ੍ਰਾਮਦ ਮੋਟਰਸਾਈਕਲ ਬਾਰੇ ਪਤਾ ਕੀਤਾ ਗਿਆ ਤਾਂ ਜਿਸ ਬਾਰੇ ਇਹਨਾਂ ਨੇ ਦੱਸਿਆ ਗਿਆ ਕਿ ਇਹ ਮੋਟਰਸਾਈਕਲ ਇਹਨਾ ਦੁਆਰਾ ਮੌੜ ਮੰਡੀ ਤੋ ਚੋਰੀ ਕੀਤਾ ਗਿਆ ਸੀ ।
ਉਪਰੋਕਤ ਤਖਤਮੱਲ ਗੈਂਗ ਦਾ ਮੁਖੀ ਜਗਸੀਰ ਸਿੰਘ ਉਰਫ ਜੱਗਾ ਸਾਬਕਾ ਸਰਪੰਚ ਤਖਤਮੱਲ ਜਿਲ੍ਹਾ ਸਰਸਾ(ਹਰਿਆਣਾ) ਜੋ ਮੁਕੱਦਮਾ ਨੰਬਰ 21 ਮਿਤੀ 11-02-2023 ਅ/ਧ 25/54/59 ਅਸਲਾ ਐਕਟ ਥਾਣਾ ਭੀਖੀ ਵਿੱਚ ਨਾਮਜ਼ਦ ਦੋਸ਼ੀ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਬਚਿੱਤਰ ਸਿੰਘ ਵਾਸੀ ਤਖਤਮੱਲ (ਹਰਿਆਣਾ) ਨੂੰ ਪੁਲਿਸ ਰਿਮਾਡ ਪਰ ਲਿਆ ਗਿਆ ਸੀ ਜਿਸਤੇ ਜਗਸੀਰ ਸਿੰਘ ਦੀ ਨਿਸ਼ਾਨਦੇਹੀ ਪਰ ਦੋ ਰਾਇਫਲਾਂ ਦੇਸੀ 12 ਬੋਰ ਨਜਾਇਜ ਸਮੇਤ 4 ਜਿੰਦਾ ਰੌਦ 12 ਬੋਰ ਬ੍ਰਾਮਦ ਕੀਤੇ ਹਨ।
ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ,ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਨਜਾਇਜ਼ ਅਸਲਾ ਕਦੋਂ ਤੇ ਕਿੱਥੋਂ ਲਿਆਂਦਾ ਸੀ ਅਤੇ ਉਸਦਾ ਕੀ ਮਕਸਦ ਸੀ,ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

