18 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ,20 ਗ੍ਰਾਮ ਹੈਰੋਇਨ, 250 ਗ੍ਰਾਮ ਗਾਂਜਾ, 120 ਗ੍ਰਾਮ ਸੁਲਫਾ, 150 PREGABLIAM CAPSULES, 50 ਸਿਗਨੇਚਰ ਕੈਪਸੂਲ ਕੀਤੇ ਬਰਾਮਦ
ਆਬਕਾਰੀ ਐਕਟ ਤਹਿਤ 4 ਮੁਕੱਦਮੇ ਦਰਜ ਕਰਕੇ 4 ਵਿਅਕਤੀਆਂ ਨੂੰ ਕਾਬੂ ਕਰਕੇ 550 ਲੀਟਰ ਲਾਹਣ ਕੀਤਾ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਫਰਵਰੀ 2023 : ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਨੀਤੀ ਅਪਣਾਈ ਹੈ l ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਮਾਨਸਾ ਦੇ ਇੰਸਪੈਕਟਰ ਹਰਭਜਨ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਜਸਪਾਲ ਸਿੰਘ ਉਰਫ ਜੱਸੀ ਪੁੱਤਰ ਸੱਤਪਾਲ ਸਿੰਘ ਵਾਸੀ ਚਕੇਰੀਆਂ ਨੂੰ ਸਮੇਤ ਮੋਟਰਸਾਈਕਲ HF-Deluxe ਬਿਨਾਂ ਨੰਬਰੀ ਦੇ ਕਾਬੂ ਕਰਕੇ 10 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਥਾਣਾ ਸਿਟੀ 2 ਮਾਨਸਾ ਵਿਖੇ ਮੁਕੱਦਮਾ ਨੰਬਰ 50 ਮਿਤੀ 21-3-23 ਅ/ਧ 21ਬੀ/25/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਥਾਣਾ ਸਰਦੂਲਗੜ੍ਹ ਦੇ ਸ:ਥ: ਹਰਦੇਵ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਗੁਰਦੇਵ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਝੰਡਾਂ ਕਲ੍ਹਾਂ ਨੂੰ ਸਮੇਤ ਮੋਟਰ ਸਾਈਕਲ ਬਿਨਾਂ ਨੰਬਰੀ ਕਾਬੂ ਕਰਕੇ ਇਸ ਪਾਸੋਂ 15 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਣ ਪਰ ਥਾਣਾ ਸਰਦੂਲਗੜ੍ਹ ਵਿਖੇ ਮੁਕੱਦਮਾ ਨੰਬਰ 27 ਮਿਤੀ 21-2-23 ਅ/ਧ 15ਬੀ, 25/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਥਾਣਾ ਸਿਟੀ 1 ਮਾਨਸਾ ਦੇ ਸ:ਥ: ਦਲੇਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਸਤਨਾਮ ਸਿੰਘ ਪੁੱਤਰ ਰਾਮ ਸਿੰਘ ਵਾਸੀ ਵਾਰਡ ਨੰਬਰ 12 ਮਾਨਸਾ ਨੂੰ ਕਾਬੂ ਕਰਕੇ 10 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਥਾਣਾ ਸਿਟੀ 1 ਮਾਨਸਾ ਵਿਖੇ ਮੁਕੱਦਮਾ ਨੰਬਰ 26 ਮਿਤੀ 21-2-23 ਅ/ਧ 21ਬੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਥਾਣਾ ਬਰੇਟਾ ਦੇ ਥਾਣੇਦਾਰ ਦਰਸ਼ਨ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਨਿੱਕਾ ਸਿੰਘ ਪੁੱਤਰ ਭੱਪਾ ਸਿੰਘ ਵਾਸੀ ਖੁਡਾਲ ਕਲ੍ਹਾਂ ਨੂੰ ਕਾਬੂ ਕਰਕੇ 3 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਣ ਪਰ ਥਾਣਾ ਬਰੇਟਾ ਵਿਖੇ ਮੁਕੱਦਮਾ ਨੰਬਰ 15 ਮਿਤੀ 21-2-23 ਅ/ਧ 15ਬੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਥਾਣਾ ਸਿਟੀ ਬੁਢਲਾਡਾ ਦੇ ਸ:ਥ: ਸੁਖਪਾਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਕਰਮਾ ਰਾਮ ਪੁੱਤਰ ਦੇਵ ਰਾਮ ਵਾਸੀ ਵਾਰਡ ਨੰਬਰ 11 ਢਹਾ ਬਸਤੀ ਨੂੰ ਕਾਬੂ ਕਰਕੇ 250 ਗ੍ਰਾਮ ਗਾਂਜਾ,120 ਗ੍ਰਾਮ ਸੁਲਫਾ, 150 PREGABLIAM CAPSULES, ਬਰਾਮਦ ਹੋਣ ਤੇ ਥਾਣਾ ਸਿਟੀ ਬੁਢਲਾਡਾ ਵਿਖੇ ਮੁਕੱਦਮਾ ਨੰਬਰ 25 ਮਿਤੀ 21-2-23 ਅ/ਧ 20ਏ/61/85 ਐਨ.ਡੀ.ਪੀ.ਐਸ ਐਕਟ,188 ਹਿੰ:ਦੰ: ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ।

ਥਾਣਾ ਸਿਟੀ ਬੁਢਲਾਡਾ ਦੇ ਹੌਲਦਾਰ ਸੁਖਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਕਸ਼ਮੀਰ ਸਿੰਘ ਪੁੱਤਰ ਦੁੱਲਾ ਸਿੰਘ ਵਾਸੀ ਸੈਦੇਵਾਲਾ ਥਾਣਾ ਬੋਹਾ ਨੂੰ ਕਾਬੂ ਕਰਕੇ 50 ਸਿਗਨੇਚਰ ਕੈਪਸੂਲ ਬਰਾਮਦ ਹੋਣ ਪਰ ਥਾਣਾ ਸਿਟੀ ਬੁਢਲਾਡਾ ਵਿਖੇ ਮੁਕੱਦਮਾ ਨੰਬਰ 24 ਮਿਤੀ 21-2-23 ਅ/ਧ 188 ਹਿੰ:ਦੰ: ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਥਾਣਾ ਸਰਦੂਲਗੜ੍ਹ ਦੇ ਹੌਲਦਾਰ ਸੁਖਪਾਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਗੁਰਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਝੰਡਾਂ ਕਲਾਂ ਨੂੰ ਕਾਬੂ ਕਰਕੇ 200 ਲੀਟਰ ਬਰਾਮਦ ਹੋਣ ਪਰ ਥਾਣਾ ਸਰਦੂਲਗੜ੍ਹ ਵਿਖੇ ਮੁਕੱਦਮਾ ਨੰਬਰ 26 ਮਿਤੀ 21-2-23 ਅ/ਧ 61 ਆਬਕਾਰੀ ਐਕਟ ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਥਾਣਾ ਸਰਦੂਲਗੜ੍ਹ ਦੇ ਸ:ਥ: ਜਗਰਾਜ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਬਲਜੀਤ ਕੌਰ ਪਤਨੀ ਮੁਖਤਿਆਰ ਸਿੰੰਘ ਵਾਸੀ ਝੰਡਾਂ ਕਲਾਂ ਨੂੰ ਕਾਬੂ ਕਰਕੇ 150 ਲੀਟਰ ਲਾਹਣ ਬਰਾਮਦ ਹੋਣ ਪਰ ਥਾਣਾ ਸਰਦੂਲਗੜ੍ਹ ਵਿਖੇ ਮੁਕੱਦਮਾ ਨੰਬਰ 28 ਮਿਤੀ 21-2-23 ਅ/ਧ 61 ਆਬਕਾਰੀ ਐਕਟ ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਥਾਣਾ ਸਿਟੀ 2 ਮਾਨਸਾ ਦੇ ਸ:ਥ: ਗੁਲਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਠੂਠਿਆਂਵਾਲੀ ਰੋਡ ਮਾਨਸਾ ਨੂੰ ਕਾਬੂ ਕਰਕੇ 100 ਲੀਟਰ ਲਾਹਣ ਬਰਾਮਦ ਹੋਣ ਪਰ ਥਾਣਾ ਸਿਟੀ 2 ਮਾਨਸਾ ਵਿਖੇ ਮੁਕੱਦਮਾ ਨੰਬਰ 49 ਮਿਤੀ 21-2-23 ਅ/ਧ 61 ਆਬਕਾਰੀ ਐਕਟ ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਥਾਣਾ ਸਦਰ ਮਾਨਸਾ ਦੇ ਹੋਲਦਾਰ ਰੂਪ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਪੂਰਨ ਚੰਦ ਪੁੱਤਰ ਕੌਰ ਚੰਦ ਵਾਸੀ ਭੈਣੀ ਬਾਘਾ ਨੂੰ ਕਾਬੂ ਕਰਕੇ 100 ਲੀਟਰ ਲਾਹਣ ਬਰਾਮਦ ਹੋਣ ਤੇ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਨੰਬਰ 32 ਮਿਤੀ 21.2.23 ਅ/ਧ 61 ਆਬਕਾਰੀ ਐਕਟ ਤਹਿਤ ਦਰਜ ਰਜਿਸਟਰ ਕਰਵਾਇਆ ਗਿਆ ਹੈ l
ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ l

