Visitor : Visitor
,

ਪੰਜਾਬ ‘ਚ ਮੁਰਦਿਆਂ ਨੇ ਲਏ ਬੈਂਕਾਂ ਤੋਂ ਕਰਜ਼ੇ, ਹਰ ਸਾਲ ਖਾਤੇ ਵੀ ਕਰ ਰਹੇ ਹਨ ਮੇਨਟੇਨ, ਜਾਣੋ ਪੂਰਾ ਮਾਮਲਾ

  ਬਿਊਰੋ, ਪ੍ਰਾਈਮ ਪੋਸਟ ਪੰਜਾਬ  ਚੰਡੀਗੜ੍ਹ, 21 ਫ਼ਰਵਰੀ 2023 :ਕੀ ਤੁਸੀਂ ਕਦੇ ਸੁਣਿਆ ਹੈ ਕਿ ਮਰੇ ਹੋਏ ਲੋਕਾਂ ਨੂੰ ਵੀ ਕਰਜ਼ੇ ਦੀ ਲੋੜ ਹੁੰਦੀ ਹੈ। ਬੈਂਕ ਤੋਂ ਕਰਜ਼ਾ ਲੈ ਕੇ ਮ੍ਰਿਤਕ ਵਿਅਕਤੀ ਹਰ ਸਾਲ ਆਪਣੇ ਖਾਤੇ ਮੇਨਟੇਨ ਵੀ ਕਰ ਰਹੇ ਹਨ। ਜੀ ਹਾਂ, ਅਜਿਹਾ ਹੀ ਪੰਜਾਬ ਦੇ ਸਹਿਕਾਰੀ ਬੈਂਕਾਂ ਵਿੱਚ ਹੋ ਰਿਹਾ ਹੈ। ਸਹਿਕਾਰੀ ਬੈਂਕਾਂ…

 

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਚੰਡੀਗੜ੍ਹ, 21 ਫ਼ਰਵਰੀ 2023 :ਕੀ ਤੁਸੀਂ ਕਦੇ ਸੁਣਿਆ ਹੈ ਕਿ ਮਰੇ ਹੋਏ ਲੋਕਾਂ ਨੂੰ ਵੀ ਕਰਜ਼ੇ ਦੀ ਲੋੜ ਹੁੰਦੀ ਹੈ। ਬੈਂਕ ਤੋਂ ਕਰਜ਼ਾ ਲੈ ਕੇ ਮ੍ਰਿਤਕ ਵਿਅਕਤੀ ਹਰ ਸਾਲ ਆਪਣੇ ਖਾਤੇ ਮੇਨਟੇਨ ਵੀ ਕਰ ਰਹੇ ਹਨ। ਜੀ ਹਾਂ, ਅਜਿਹਾ ਹੀ ਪੰਜਾਬ ਦੇ ਸਹਿਕਾਰੀ ਬੈਂਕਾਂ ਵਿੱਚ ਹੋ ਰਿਹਾ ਹੈ। ਸਹਿਕਾਰੀ ਬੈਂਕਾਂ ‘ਚ 500 ਤੋਂ ਵੱਧ ਲੋਕਾਂ ਦੇ ਫਰਜੀ ਖਾਤੇ ਖੋਲ੍ਹ ਕੇ ਕਰੋੜਾਂ ਦਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿੰਨੇ ਪੈਸੇ ਦਾ ਘਪਲਾ ਹੋਇਆ ਹੈ, ਇਸ ਘੁਟਾਲੇ ਵਿੱਚ ਕੌਣ-ਕੌਣ ਸ਼ਾਮਲ ਹਨ, ਕਿੰਨੇ ਮ੍ਰਿਤਕ ਲੋਕਾਂ ਦੇ ਖਾਤਿਆਂ ਵਿੱਚ ਹੇਰ-ਫੇਰ ਕੀਤਾ ਗਿਆ ਹੈ, ਇਹ ਤਾਂ ਵਿਭਾਗੀ ਜਾਂਚ ਵਿੱਚ ਹੀ ਸਾਹਮਣੇ ਆਵੇਗਾ।

ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਜ਼ਮੀਨੀ ਪੱਧਰ ‘ਤੇ 50 ਮਾਮਲਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਕੱਲੇ ਤਰਨਤਾਰਨ ਜ਼ਿਲ੍ਹੇ ‘ਚ ਹੀ 22 ਮ੍ਰਿਤਕ ਵਿਅਕਤੀ ਅਜਿਹੇ ਹਨ, ਜਿਨ੍ਹਾਂ ‘ਚੋਂ 5 ਦੀ ਮੌਤ 24 ਸਾਲ ਪਹਿਲਾਂ ਹੋ ਚੁੱਕੀ ਹੈ, ਪਰ ਉਨ੍ਹਾਂ ਦੇ ਖਾਤਿਆਂ ‘ਚ 6 ਸਾਲ ਪਹਿਲਾਂ ਤੱਕ ਲੈਣ-ਦੇਣ ਦਿਖਾਇਆ ਗਿਆ ਹੈ। ਕਈਆਂ ਨੇ ਯੂਰੀਆ ਖਰੀਦਣ ਲਈ ਕਰਜ਼ਾ ਲਿਆ ਹੈ ਅਤੇ ਕਈਆਂ ਨੇ ਕੀਟਨਾਸ਼ਕ ਖਰੀਦਣ ਲਈ। ਇਹ ਵੀ ਪਤਾ ਲੱਗਾ ਕਿ ਮ੍ਰਿਤਕ ਦਾ ਖਾਤਾ ਇਸ ਲਈ ਵਰਤਿਆ ਗਿਆ ਕਿਉਂਕਿ ਮੁਲਜ਼ਮਾਂ ਨੂੰ ਲੱਗਦਾ ਸੀ ਕਿ ਸਰਕਾਰ ਕਰਜ਼ਾ ਮੁਆਫ਼ ਕਰ ਦੇਵੇਗੀ।ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕ ਦੇ ਵਾਰਸਾਂ ਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਹੈ ਅਤੇ ਉਹ ਲੱਖਾਂ ਦੇ ਕਰਜ਼ਾਈ ਹੋ ਗਏ ਹਨ। ਹੁਣ ਇਸ ਮਾਮਲੇ ਦੀ ਖੇਤੀਬਾੜੀ ਅਤੇ ਬੈਂਕ ਦੀਆਂ ਸਾਂਝੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕਈ ਮਾਮਲਿਆਂ ਵਿੱਚ ਐਫਆਈਆਰ ਵੀ ਦਰਜ ਹੋ ਚੁੱਕੀਆਂ ਹਨ, ਪਰ ਅਜੇ ਤੱਕ ਮੁਲਜ਼ਮ ਫੜੇ ਨਹੀਂ ਗਏ। ਜ਼ਿਆਦਾਤਰ ਮਾਮਲਿਆਂ ਵਿੱਚ ਮੁਲਜ਼ਮ ਬੈਂਕ ਅਧਿਕਾਰੀ ਹਨ।

Leave a Reply

Your email address will not be published. Required fields are marked *

Visitor : Visitor