Visitor : Visitor
,

ਸੁਨਾਮ : ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਢਾਬੇ ‘ਤੇ ਰੋਟੀ ਖਾਣ ਮਗਰੋਂ ਦੋਸਤ ਨੂੰ ਮਾਰੀ ਗੋਲੀ, ਮੌਕੇ ‘ਤੇ ਹੀ ਮੌਤ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਸੁਨਾਮ : ਸੁਨਾਮ ਤੋਂ ਇੱਕ ਵਿਅਕਤੀ ਦੇ ਗੋਲੀ ਮਾਰ ਕੇ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੱਤਿਆ ਮ੍ਰਿਤਕ ਦੇ ਦੋਸਤ ਨੇ ਹੀ ਕੀਤੀ ਹੈ l  ਦੋਵਾਂ ਵਿਚਕਾਰ ਖੇਡ ਮੇਲੇ ਵਿਚ ਮਾਮੂਲੀ ਤਕਰਾਰ ਹੋਈ ਸੀ। ਹੱਤਿਆ ਦੀ ਸੂਚਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਦੇ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਸੁਨਾਮ : ਸੁਨਾਮ ਤੋਂ ਇੱਕ ਵਿਅਕਤੀ ਦੇ ਗੋਲੀ ਮਾਰ ਕੇ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੱਤਿਆ ਮ੍ਰਿਤਕ ਦੇ ਦੋਸਤ ਨੇ ਹੀ ਕੀਤੀ ਹੈ l  ਦੋਵਾਂ ਵਿਚਕਾਰ ਖੇਡ ਮੇਲੇ ਵਿਚ ਮਾਮੂਲੀ ਤਕਰਾਰ ਹੋਈ ਸੀ। ਹੱਤਿਆ ਦੀ ਸੂਚਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਦੇ ਬਾਅਦ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਹੈ।

ਸੁਨਾਮ ਵਿਚ ਸਥਾਨਕ ਪਟਿਆਲਾ ਰੋਡ ‘ਤੇ ਸੁਨਾਮ ਸੰਗਰੂਰ ਕੈਂਚੀਆਂ ਕੋਲ ਪਿੰਡ ਸਿੰਘਪੁਰਾ ਦੇ ਨੌਜਵਾਨ ਸੁਖਜਿੰਦਰ ਸਿੰਘ ਚੱਠਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਉਸ ਦਾ ਦੋਸਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ।

ਇੱਕ ਢਾਬੇ ‘ਤੇ ਹੋਈ ਤਕਰਾਰ ਮਗਰੋਂ ਇਹ ਘਟਨਾ ਵਾਪਰ ਗਈ। ਢਾਬੇ ‘ਤੇ ਪਹੁੰਚ ਕੇ ਦੋਵੇਂ ਦੋਸਤਾਂ ਨੇ ਖਾਣਾ ਖਾਧਾ। ਜਦੋਂ ਸੁਖਵਿੰਦਰ ਸਿੰਘ ਖਾਣਾ ਖਾਣ ਤੋਂ ਬਾਅਦ ਹੱਥ ਧੋਣ ਗਿਆ ਤਾਂ ਉਸ ਦੇ ਦੋਸਤ ਨੇ ਉਸ ‘ਤੇ ਪਿਸਤੌਲ ਨਾਲ 6 ਗੋਲੀਆਂ ਚਲਾ ਦਿੱਤੀਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਸੁਨਾਮ ਦੇ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤੀ ਹੈ। ਦੋਵਾਂ ਵਿਚ ਖੇਡ ਮੇਲੇ ਵਿਚ ਕਿਹਾ-ਸੁਣੀ ਹੋ ਗਈ ਸੀ ਇਸ ਨੂੰ ਲੈ ਕੇ ਦੋਸਤ ਨੇ ਦੋਸਤ ਦੀ ਜਾਨ ਲੈ ਲਈ।

ਸੁਖਜਿੰਦਰ ਦੀ ਲਾਸ਼ ਜ਼ਮੀਨ ‘ਤੇ ਪਈ ਮਿਲ਼ੀ। ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਸ ਦੇ ਕੱਪੜੇ ਖੂਨ ਨਾਲ ਲੱਥਪੱਥ ਸਨ। ਸਰੀਰ ‘ਤੇ ਗੋਲੀ ਦਾ ਨਿਸ਼ਾਨ ਸੀ। ਲੋਕਾਂ ਨੇ ਦੱਸਿਆ ਕਿ ਕਤਲ ਉਸ ਦੇ ਦੋਸਤ ਨੇ ਕੀਤਾ ਹੈ। ਪੁਲਿਸ ਜਾਂਚ ਦੇ ਬਾਅਦ ਮੁਲਜ਼ਮ ਦੋਸਤ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *

Visitor : Visitor