ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਸਰਦੂਲਗੜ੍ਹ, 16 ਫਰਵਰੀ 2023 : ਪੰਜਾਬ ਪੱਲੇਦਾਰ ਯੂਨੀਅਨ ਸਰਦੂਲਗੜ ਵੱਲੋਂ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ l ਜਿਸ ਵਿਚ ਕੇਂਦਰ ਸਰਕਾਰ ਵੱਲੋਂ ਦਿਤੀ ਜਾਣ ਵਾਲੀ ਮਜਦੂਰੀ ਚ ਪੰਜਾਬ ਸਰਕਾਰ ਦੁਆਰਾ ਘਪਲੇਬਾਜ਼ੀ ਕੀਤੀ ਗਈ ਹੈ l ਇਸ ਮੀਟਿੰਗ ਵਿੱਚ ਪੰਜਾਬ ਕਿਸਾਨ ਮੋਰਚਾ ਦੇ ਬਲਾਰੇ ਅਤੇ ਭਾਜਪਾ ਦੇ ਸਰਦੂਲਗੜ ਵਿਧਾਨਸਭਾ ਕਨਵੀਨਰ ਜਗਜੀਤ ਸਿੰਘ ਮਿਲਖਾ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ l ਯੂਨੀਅਨ ਵੱਲੋਂ ਆਪਣੀਆ ਸਮੱਸਿਆ ਤੋ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਪੰਜਾਬ ਵਿੱਚ ਵੱਡੇ ਪੱਧਰ ਤੱਕ ਸੰਘਰਸ਼ ਵਿਢਿਆ ਜਾਵੇਗਾ l ਮਿਲਖਾ ਸਿੰਘ ਨੇ ਪੰਜਾਬ ਯੂਨੀਅਨ ਨੂੰ ਵਿਸਵਾਸ਼ ਦੁਅਇਆ ਕਿ ਉਹ ਉਨ੍ਹਾਂ ਦੀ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਿਸਾਨ ਮੋਰਚਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨਾਲ ਕਰਨਗੇ ਅਤੇ ਪਾਰਟੀ ਹਾਈਕਮਾਨ ਦੇ ਧਿਆਨ ਵਿੱਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ l
ਮਿਲਖਾ ਨੇ ਕਿਹਾ ਕਿ ਪਾਰਟੀ ਹਮੇਸ਼ਾ ਇਨਸਾਫ , ਗਰੀਬ, ਮਜਦੂਰ ਅਤੇ ਪੰਜਾਬ ਵਾਸੀਆ ਵਾਸਤੇ ਲੜਾਈ ਲੜਦੀ ਆਈ ਹੈ ਤੇ ਇਸ ਲੜਾਈ ਚ ਵੀ ਚਟਾਨ ਵਾਗ ਨਾਲ ਖੜਨਗੇ l ਉਨ੍ਹਾਂ ਕਿਹਾ ਕਿ ਉਹ ਯੂਨੀਅਨ ਦੀ ਇਸ ਸਮੱਸਿਆ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਸਾਹਮਣੇ ਰੱਖਣਗੇ ਤੇ ਇਸਦਾ ਪੁਖਤਾ ਹੱਲ ਕਰਵਾਇਆ ਜਾਵੇਗਾ l ਇਸ ਮੌਕੇ ਜਗਜੀਤ ਮਿਲਖਾ ਨਾਲ ਪ੍ਰੇਮ ਸਿੰਘ ਸਾਬਕਾ ਸਰਪੰਚ ਚਹਿਲਾਂਵਾਲੀ ਅਤੇ ਵੱਡੀ ਗਿਣਤੀ ਚ ਪੰਜਾਬ ਯੂਨੀਅਨ ਦੇ ਆਗੂ, ਤੇ ਵਰਕਰ ਹਾਜ਼ਰ ਸਨ l











