ਟੀ ਬੈਨਿਥ ਏਡੀਸੀ ਅਤੇ ਉਪ ਸਕੱਤਰ ਵਰਿੰਦਰ ਸਿੰਘ ਵਲੋਂ ਯੁਵਾ ਕੇਦਰ ਦਾ ਕਿਤਾਬਚਾ ਜਾਰੀ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 12 ਫਰਵਰੀ 2023 : ਨਹਿਰੂ ਯੁਵਾ ਕੇਦਰਾਂ ਦੀ ਸਮੀਖਿਆ ਅਤੇ ਉਸ ਦੇ ਬਿਹਤਰ ਵਿਕਾਸ ਹਿੱਤ ਕੇਦਰ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨਵੀ ਦਿੱਲੀ ਵੱਲੋ ਮੰਤਰਾਲੇ ਦੇ ਉਚ ਅਧਿਕਾਰੀਆਂ ਨੁੰ ਨੌਜਵਾਨਾਂ ਨਾਲ ਸਿੱਧੇ ਤੌਰ ਤੇ ਤਾਲਮੇਲ ਕਰਨ ਹਿੱਤ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਲੜੀ ਵਜੋਂ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਉਪ ਸਕੱਤਰ ਵਰਿੰਦਰ ਸਿੰਘ ਵਲੋਂ ਮੋਗਾ,ਤਰਨਤਾਰਨ ਦੇ ਨਾਲ ਨਾਲ ਮਾਨਸਾ ਜ਼ਿਲ੍ਹੇ ਦਾ ਦੋਰਾ ਕਰਕੇ ਜਿਲ੍ਹਾ ਪ੍ਰਸਾਸ਼ਨ ਤੋਂ ਇਲਾਵਾ ਯੂਥ ਕਲੱਬਾਂ ਦੇ ਨੌਜਵਾਨਾ ਅਤੇ ਵਲੰਟੀਅਰਜ ਨਾਲ ਗੱਲਬਾਤ ਕਰਕੇ ਨੌਜਵਾਨਾਂ ਲਈ ਕਰਵਾਈਆਂ ਜਾ ਰਹੀਆਂ ਗਤੀਵਿਧੀਆ ਵਿੱਚ ਹੋਰ ਕੀ ਸੁਧਾਰ ਕੀਤਾ ਜਾ ਸਕਦਾ ਗੱਲਬਾਤ ਕੀਤੀ ਗਈ।
ਉਪ ਸਕੱਤਰ ਵਰਿੰਦਰ ਸਿੰਘ ਨੇ ਏਂਡੀਸੀ ਵਿਕਾਸ ਟੀ ਬੈਨਿਥ ਨੇ ਮੁਲਾਕਾਤ ਦੋਰਾਨ ਨਹਿਰੂ ਯੁਵਾ ਕੇਦਰ ਵੱਲੋ ਕੀਤੀਆਂ ਜਾਂ ਰਹੀਆਂ ਗਤੀਵਿਧੀਆ ਅਤੇ ਉਸ ਵਿੱਚ ਸੁਧਾਰ ਬਾਰੇ ਗੱਲਬਾਤ ਸਾਝੀ ਕੀਤੀ।ਏਡੀਸੀ ਵਿਕਾਸ ਟੀ ਬੈਨਿਥ ਨੇ ਦੱਸਿਆ ਕਿ ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਕੈਚ ਦੀ ਰੇਨ ਅਤੇ ਮੀਹ ਦੇ ਪਾਣੀ ਦੀ ਸੁਚੱਜੀ ਵਰਤੋ ਬਾਰੇ ਚਲਾਈ ਮੁਹਿੰਮ ਵਿੱਚ ਯੂਥ ਕਲੱਬਾਂ ਵਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਮੰਤਰਾਲੇ ਵੱਲੋਂ ਮਾਨਸਾ ਜਿਲੇ ਦੇ ਨੌਜਵਾਨਾਂ ਲਈ ਖੇਡਾਂ ਅਤੇ ਯੁਵਕ ਗਤੀਵਿਧੀਆ ਲਈ ਵਿਸ਼ੇਸ਼ ਯੋਜਨਾਵਾਂ ਦਿਤੀਆਂ ਜਾਣ।

ਇਸ ਤੋਂ ਪਹਿਲਾਂ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਦਰ ਮਾਨਸਾ ਨੇ ਹਰ ਪਿੰਡ ਵਿੱਚ ਕਲੱਬ ਬਣਾਉਣ ਦਾ ਟੀਚਾ ਪੂਰਾ ਕਰ ਲਿਆ ਹੈ ਅਤੇ ਇਸ ਸਬੰਧੀ ਸਮੂਹ ਯੂਥ ਕਲੱਬਾਂ ਦੀ ਅਤੇ ਸਰਕਾਰੀ ਯੋਜਨਾਵਾਂ ਦਾ ਇਕ ਕਿਤਾਬਚਾ ਵੀ ਤਿਆਰ ਕੀਤਾ ਗਿਆ ਹੈ ਜਿਸ ਨੁੰ ਉਪ ਸਕੱਤਰ ਵਰਿੰਦਰ ਸਿੰਘ ਅਤੇ ਏਡੀਸੀ ਟੀ ਬੈਨਿਥ ਵਲੋਂ ਸਾਂਝੇ ਤੌਰ ਤੇ ਰਲੀਜ ਕੀਤਾ ਗਿਆ। ਉਪ ਸਕੱਤਰ ਵਲੋਂ ਜ਼ਿਲ੍ਹੇ ਦੇ ਯੂਥ ਕਲੱਬਾਂ ਵਲੋਂ ਕੀਤੇ ਜਾ ਰਹੇ ਕੰਮਾ ਦੀ ਸ਼ਲਾਘਾ ਕੀਤੀ।

ਜਿਲੇ ਦੀਆਂ ਯੂਥ ਕਲੱਬਾਂ ਨੇ ਆਪਣੇ ਵਿਚਾਰ ਸਾਝੇ ਕਰਦਿਆਂ ਜਿੰਨਾ ਵਿੱਚ ਤੋਤਾ ਸਿੰਘ ਹੀਰਕੇ,ਕੇਵਲ ਸਿੰਘ ਮਨਜਿੰਦਰ ਸਿੰਘ ਹਰਜਿੰਦਰ ਸਿੰਘ ਸਰਬੀ ਭਾਈ ਦੇਸਾ,ਮਨਦੀਪ ਸਿੰਘ ਗੇਹਲੇ, ਅਮ੍ਰਿਤਪਾਲ ਸਿੰਘ ਅਤੇ ਗੋਪਾਲ ਸਿੰਘ ਅਕਲੀਆ, ਸਰਬਜੀਤ ਕੋਰ ਨੰਗਲ ਕਲਾਂ,ਰਜਨੀ ਬੁਰਜਹਰੀ,ਗੁਰਪ੍ਰੀਤ ਕੌਰ ਅਕਲੀਆ, ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਮੰਜੂ ਬਾਲਾ ਸਰਦੂਲਗੜ੍ਹ , ਮਨਪ੍ਰੀਤ ਆਹਲੂਪੁਰ,ਗੁਰਪ੍ਰੀਤ ਸਿੰਘ ਨੰਦਗੜ੍ਹ , ਮਨੋਜ ਕੁਮਾਰ ਰਾਜਵਿੰਦਰ ਸਿੰਘ ਗੁਰਪ੍ਰੀਤ ਸਿੰਘ ਚੈਨੇਵਾਲਾ ਕਰਮਜੀਤ ਕੋਰ,ਗੁਰਪ੍ਰੀਤ ਸਿੰਘ ਹੀਰਕੇ ਆਦਿ ਨੇ ਦੱਸਿਆ ਕਿ ਉਹਨਾਂ ਵਲੋ ਸੀਮਤ ਫੰਡਜ ਨਾਲ ਅਨੇਕਾਂ ਗਤੀਵਿਧੀਆ ਕੀਤੀਆਂ ਜਾ ਰਹੀਆਂ ਹਨ ਉਹਨਾ ਮੰਗ ਕੀਤੀ ਕਿ ਨਹਿਰੂ ਯੁਵਾ ਕੇਦਰ ਦਾ ਫੰਡਜ ਵਿੱਚ ਵਾਧਾ ਕੀਤਾ ਜਾਵੇ ਅਤੇ ਇਹ ਪ੍ਰੋਗਰਾਮ ਯੂਥ ਕਲੱਬਾਂ ਰਾਹੀ ਹੀ ਚਲਾਏ ਜਾਣ।ਸਮੂਹ ਵਲੰਟੀਅਰਜ ਨੇ ਜਿਥੇ ਆਪਣੇ ਮਾਣ ਭੱਤੇ ਦੇ ਵਧਾਉਣ ਅਤੇ ਉਹਨਾਂ ਦੇ ਵਲੰਟੀਅਰਜ ਸ਼ਿਪ ਦੇ ਸਮੇ ਵਿੱਚ ਵਾਧਾ ਕਰਨ ਦੀ ਮੰਗ ਕੀਤੀ।
ਵਰਿੰਦਰ ਸਿੰਘ ਡਿਪਟੀ ਸਕੱਤਰ ਵਲੋਂ ਪਿੰਡ ਭਾਈ ਦੇਸਾ ਅਤੇ ਕਲੌ ਵਿੱਚ ਖੁਦ ਜਾਕੇ ਉਹਨਾਂ ਦੀਆ ਸਮੱਸਿਆਵਾਂ ਸੁਣੀਆ ਅਤੇ ਨਹਿਰੂ ਯੁਵਾ ਕੇਦਰ ਮਾਨਸਾ ਨੁੰ ਵਿਸ਼ੇਸ਼ ਪ੍ਰਾਜੈਕਟ ਦੇਣ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਮਾਨਸਾ ਜਿਲੇ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਯੂਥ ਕਲੱਬਾਂ ਖੂਨਦਾਨ ਮੁਹਿੰਮ ਸਵੀਪ,ਜਲ ਹੀ ਸ਼ਕਤੀ , ਖੇਡਾਂ ਅਤੇ ਨਸ਼ਿਆਂ ਨੁੰ ਰੋਕਣ ਵਿੱਚ ਮੁੱਖ ਭੂਮਿਕਾ ਅਦਾ ਕਰ ਰਹੇ ਹਨ।

ਡਾਈਟ ਮਾਨਸਾ ਦੇ ਐਨ.ਐਸ.ਐਸ ਵਲੰਟੀਅਰਜ ਪ੍ਰਰੇਨਾ ਧਿੰਗੜਾ,ਜੈਸਮੀਨ ਕੋਰ,ਰੀਤਰਨਪ੍ਰੀਤ ਵੱਲੋਂ ਕਲੇਅ ਮਾਡਲਿੰਗ ਨਾਲ ਤਿਆਰ ਕੀਤੇ ਸ਼ਹੀਦ ਉਧਮ ਸਿੰਘ,ਸ਼ਹੀਦ ਭਗਤ ਸਿੰਘ ਅਤੇ ਬਾਬਾ ਭੀਮ ਰਾਓ ਅੰਬੇਡਕਰ ਜੀ ਦੀ ਤਿਆਰ ਮੂਰਤੀਆਂ ਦਿਖਾਈਆਂ ਅਤੇ ਨਿਕੀ ਬਾਵਾ ਅਤੇ ਹਰਜੀਤ ਕੌਰ ਵੱਲੋਂ ਥੋੜੇ ਸਮੇ ਵਿੱਚ ਹੀ ਉਪ ਸਕੱਤਰ ਵਰਿੰਦਰ ਸਿੰਘ ਦਾ ਤਿਆਰ ਸਕੈਚ ਵੀ ਮੁੱਖ ਮਹਿਮਾਨ ਨੁੰ ਭੇਂਟ ਕੀਤਾ ਗਿਆ।ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਸਮੂਹ ਵਲੰਟੀਅਰਜ ਅਤੇ ਡਾਈਟ ਅਹਿਮਦਪੁਰ ਦੀਆਂ ਬੱਚੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਡਿਪਟੀ ਡੀਈਓ ਗੁਰਲਾਭ ਸਿੰਘ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ,ਮਨੋਜ ਕੁਮਾਰ ਗਰਗ ਯੂਥ ਆਈਕਾਨ, ਡਾ.ਬੱਲਮ ਲੀਬਾਂ, ਗੁਰਵਿੰਦਰ ਸਿੰਘ ਪ੍ਰੋਗਰਾਮ ਅਫਸਰ,ਅਕਬਰ ਮਾਨਸਾ ਨੇ ਵੀ ਸੰਬੋਧਨ ਕਰਦਿਆ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਕੀਤੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿਤਾ। ਸਮੂਹ ਯੂਥ ਕਲੱਬਾਂ ਅਤੇ ਵਲੰਟੀਅਰਜ ਵਲੋਂ ਉਪ ਸਕੱਤਰ ਵਰਿੰਦਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ।











