Visitor : Visitor
,

ਰੇਲਵੇ ਟ੍ਰੈਕ ‘ਤੇ ਵਾਪਰਿਆ ਵੱਡਾ ਹਾਦਸਾ, 3 ਬੱਚਿਆਂ ਦੀ ਦਰਦਨਾਕ ਮੌਤ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਕੀਰਤਪੁਰ ਸਾਹਿਬ : ਅੱਜ ਸਵੇਰੇ 11:20 ‘ਤੇ ਕੀਰਤਪੁਰ ਸਾਹਿਬਨੇੜੇ ਲੋਹੰਡ ਪੁਲ ‘ਤੇ ਵਾਪਰੇ ਦਰਦਨਾਕ ਰੇਲ ਹਾਦਸੇ ‘ਚ 3 ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਬੱਚਾ ਵਾਲ-ਵਾਲ ਬਚ ਗਿਆ, ਇਹ ਘਟਨਾ ਸਵੇਰੇ 11:20 ਵਜੇ ਦੀ ਹੈ ਜਦੋਂ ਸਹਾਰਨਪੁਰ ਤੋਂ ਊਨਾ ਹਿਮਾਚਲ ਜਾਣ ਵਾਲੀ ਰੇਲ ਗੱਡੀ ਨੰ. 04501 ਕੀਰਤਪੁਰ ਸਾਹਿਬ ਨੇੜੇ ਪਹੁੰਚੀ ਤਾਂ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਕੀਰਤਪੁਰ ਸਾਹਿਬ : ਅੱਜ ਸਵੇਰੇ 11:20 ‘ਤੇ ਕੀਰਤਪੁਰ ਸਾਹਿਬਨੇੜੇ ਲੋਹੰਡ ਪੁਲ ‘ਤੇ ਵਾਪਰੇ ਦਰਦਨਾਕ ਰੇਲ ਹਾਦਸੇ ‘ਚ 3 ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਬੱਚਾ ਵਾਲ-ਵਾਲ ਬਚ ਗਿਆ, ਇਹ ਘਟਨਾ ਸਵੇਰੇ 11:20 ਵਜੇ ਦੀ ਹੈ ਜਦੋਂ ਸਹਾਰਨਪੁਰ ਤੋਂ ਊਨਾ ਹਿਮਾਚਲ ਜਾਣ ਵਾਲੀ ਰੇਲ ਗੱਡੀ ਨੰ. 04501 ਕੀਰਤਪੁਰ ਸਾਹਿਬ ਨੇੜੇ ਪਹੁੰਚੀ ਤਾਂ ਸਤਲੁਜ ਦਰਿਆ ‘ਤੇ ਬਣੇ ਲੋਖੰਡ ਪੁਲ ਕੋਲ 4 ਬੱਚੇ ਇਸ ਰੇਲਗੱਡੀ ਦੀ ਲਪੇਟ ‘ਚ ਆ ਗਏ। ਹਾਦਸੇ ‘ਚ ਇਕ ਬੱਚਾ ਸਾਈਡ ‘ਤੇ ਡਿੱਗ ਕੇ ਪੁਲ ਨਾਲ ਲਟਕ ਗਿਆ, ਜਦਕਿ ਦੋ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜੇ ਬੱਚੇ ਦੀ ਬਾਂਹ ਕੱਟਣ ਨਾਲ ਗੰਭੀਰ ਜ਼ਖਮੀ ਹੋ ਗਿਆ, ਗੱਡੀ ਨੂੰ ਮੌਕੇ ‘ਤੇ ਹੀ ਰੋਕ ਲਿਆ ਗਿਆ।

ਗੰਭੀਰ ਜ਼ਖਮੀ ਬੱਚੇ ਨੂੰ ਕਾਰ ‘ਚ ਮੌਜੂਦ ਗਾਰਡ ਵੱਲੋਂ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ‘ਤੇ ਲਿਆਂਦਾ ਗਿਆ, ਜਿਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਭੇਜ ਦਿੱਤਾ ਗਿਆ। ਤੀਜੇ ਗੰਭੀਰ ਜ਼ਖ਼ਮੀ ਬੱਚੇ ਦੀ ਐਂਬੂਲੈਂਸ ਵਿੱਚ ਹੀ ਮੌਤ ਹੋ ਗਈ। ਘਟਨਾ ਦੇ ਸਬੰਧ ‘ਚ ਹਾਦਸੇ ‘ਚ ਚੌਥਾ ਬੱਚਾ ਪਵਨ ਪੁੱਤਰ ਬਹਾਰਨ ਨੇ ਆਪਣੇ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਦੱਸਿਆ ਕਿ ਕਿਵੇਂ ਉਹ ਆਪਣੀ ਜਾਨ ਬਚਾ ਕੇ ਉਨ੍ਹਾਂ ਤੱਕ ਪਹੁੰਚਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰੋਂਦੇ ਹੋਏ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਰੁਕ ਰਹੇ ਸਨ। ਆਪਣੇ ਬੱਚਿਆਂ ਦੀਆਂ ਲਾਸ਼ਾਂ ਕੋਲ ਬੈਠ ਕੇ ਉਹ ਉਸ ਦੁਖਦਾਈ ਪਲ ਨੂੰ ਕੋਸ ਰਹੇ ਸਨ ਜਦੋਂ ਉਨ੍ਹਾਂ ਦੇ ਬੱਚੇ ਇਸ ਰੇਲਵੇ ਟ੍ਰੈਕ ‘ਤੇ ਪਹੁੰਚੇ।

Leave a Reply

Your email address will not be published. Required fields are marked *

Visitor : Visitor