Visitor : Visitor

ਮਾਨਸਾ ਰੇਲ ਗੱਡੀ ਦੀ ਲਾਇਨ ਤੇ ਮਿਲੀ ਔਰਤ ਦੀ ਲਾਸ਼, ਸੁਸਾਈਡ ਨੋਟ ‘ਚ ਲਿਖਿਆ ਪੁਲਿਸ ਮੁਲਾਜ਼ਮ ਦਾ ਨਾਂਅ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 14 ਫਰਵਰੀ 2023 : ਮਾਨਸਾ ਦੇ ਚਕੇਰੀਆਂ ਦੇ ਰੇਲਵੇ ਫਾਟਕ ਨੇੜੇ ਬੀਤੀ ਕੱਲ੍ਹ ਸਵੇਰੇ ਇੱਕ ਵਿਧਵਾ ਔਰਤ ਦੀ ਲਾਸ਼ ਰੇਲਗੱਡੀ ਦੀ ਲਾਈਨਾਂ ਤੇ ਮਿਲੀ ਹੈ l ਰੇਲਵੇ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (30) ਵਜੋਂ ਹੋਈ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 14 ਫਰਵਰੀ 2023 : ਮਾਨਸਾ ਦੇ ਚਕੇਰੀਆਂ ਦੇ ਰੇਲਵੇ ਫਾਟਕ ਨੇੜੇ ਬੀਤੀ ਕੱਲ੍ਹ ਸਵੇਰੇ ਇੱਕ ਵਿਧਵਾ ਔਰਤ ਦੀ ਲਾਸ਼ ਰੇਲਗੱਡੀ ਦੀ ਲਾਈਨਾਂ ਤੇ ਮਿਲੀ ਹੈ l ਰੇਲਵੇ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (30) ਵਜੋਂ ਹੋਈ ਹੈ, ਜੋ ਬੁਟੀਕ ਚਲਾਉਂਦੀ ਸੀ।

ਪੁਲਿਸ ਨੂੰ ਮ੍ਰਿਤਕ ਦੇ ਘਰੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਮੁਤਾਬਕ ਨੋਟ ‘ਚ ਮ੍ਰਿਤਕਾ ਨੇ ਪੁਲਿਸ ਮੁਲਾਜ਼ਮ ਤੇ ਝਾਂਸਾ ਦੇਣ ਦੀ ਗੱਲ ਕਹੀ ਹੈ, ਤੇ ਮਗਰੋਂ ਕਰਮਚਾਰੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ।

ਪਰ ਮਹਿਲਾ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਬਿੱਕਰ ਸਿੱਘ ਦਾ ਫੋਨ ਆਇਆ ਤੇ ਕਿ ਕਿਹਾ ਕਿ ਤੁਹਾਡੀ ਲੜਕੀ ਨੇ ਸੁਸਾਇਡ ਕਰ ਲਿਆ ਹੈ, ਜਿਸਤੇ ਅਸੀਂ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਕੋਈ ਗੱਲਬਾਤ ਨਾ ਹੋਣ ਦੀ ਗੱਲ ਆਖੀ ਤੇ ਜਦੋਂ ਸਵੇਰੇ ਰੇਲਵੇ ਪੁਲਿਸ ਦਾ ਫੋਨ ਆਇਆ ਕਿ ਇੱਕ ਮਹਿਲਾ ਦੀ ਲਾਸ਼ ਮਿਲੀ ਹੈ ਤਾਂ ਦੇਖਿਆ ਕਿ ਉਹ ਲਾਸ਼ ਅਮਨਦੀਪ ਕੌਰ ਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪੁਲਿਸ ਨਾਲ ਘਰ ਜਾਕੇ ਵੇਖਿਆ ਤਾਂ ਪੱਖੇ ਨਾਲ ਚੁੰਨੀ ਲਟਕ ਰਹੀ ਸੀ ਤੇ ਗਲਾਸ ਟੁੱਟੇ ਹੋਏ ਸਨ ਅਤੇ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਬਿੱਕਰ ਸਿੰਘ ਦਾ ਨਾਮ ਹੈ ਜੋ ਕਿ ਪੁਲਿਸ ਮੁਲਾਜਮ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਕੌਰ ਦਾ ਕਤਲ ਕੀਤਾ ਗਿਆ ਹੈ ਤੇ ਫਿਰ ਲਾਸ਼ ਰੇਲਵੇ ਲਾਈਨਾਂ ਤੇ ਸੁੱਟੀ ਹੈ। ਉਨ੍ਹਾਂ ਉਕਤ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਰੇਲਵੇ ਪੁਲਿਸ ਅਨੁਸਾਰ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਪੁਲੀਸ ਕਾਂਸਟੇਬਲ ਬਿੱਕਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Leave a Reply

Your email address will not be published. Required fields are marked *

Visitor : Visitor