Visitor : Visitor
,

ਸੰਗਰੂਰ : ਕਰਜ਼ੇ ਤੋਂ ਦੁਖੀ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ, ਸਵਾ ਏਕੜ ਜ਼ਮੀਨ ਤੇ ਸਿਰ ‘ਤੇ 7 ਲੱਖ ਲੋਨ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਸੰਗਰੂਰ : ਪੰਜਾਬ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲਾਵਾਲ ਵਿੱਚ ਵੀਰਵਾਰ ਨੂੰ ਇੱਕ  ਕਿਸਾਨ ਨੇ ਆਪਣੇ ਖੇਤਾਂ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਨਾਂ ਗੁਰਮੇਲ ਸਿੰਘ ਸੀ। ਉਸ ਦੇ ਸਿਰ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਸੰਗਰੂਰ : ਪੰਜਾਬ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲਾਵਾਲ ਵਿੱਚ ਵੀਰਵਾਰ ਨੂੰ ਇੱਕ  ਕਿਸਾਨ ਨੇ ਆਪਣੇ ਖੇਤਾਂ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਨਾਂ ਗੁਰਮੇਲ ਸਿੰਘ ਸੀ। ਉਸ ਦੇ ਸਿਰ 7 ਲੱਖ ਰੁਪਏ ਦਾ ਕਰਜ਼ਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਪਿੰਡ ਤੋਲਾਵਾਲ ਦੇ ਰਹਿਣ ਵਾਲੇ 62 ਸਾਲਾ ਕਿਸਾਨ ਗੁਰਮੇਲ ਸਿੰਘ ਕੋਲ 1.25 ਏਕੜ ਜ਼ਮੀਨ ਹੈ। ਉਸ ਦੇ 2 ਪੁੱਤ ਤੇ ਇਕ ਧੀ ਹੈ। ਗੁਰਮੇਲ ਸਿੰਘ ਸਿਰ 7 ਲੱਖ ਰੁਪਏ ਦਾ ਕਰਜ਼ਾ ਸੀ। ਇਸ ਵਿੱਚੋਂ ਕੁਝ ਕਰਜ਼ਾ ਪਬਲਿਕ ਸੈਕਟਰ ਦੇ ਬੈਂਕਾਂ ਦਾ ਸੀ, ਜਦੋਂ ਕਿ ਬਾਕੀ ਰਕਮ ਆੜ੍ਹਤੀਆਂ ਅਤੇ ਦੂਜੇ ਲੋਕਾਂ ਤੋਂ ਲਈ ਹੋਈ ਸੀ। ਗੁਰਮੇਲ ਸਿੰਘ ਨੇ ਇਹ ਕਰਜ਼ਾ ਆਪਣੇ ਪਰਿਵਾਰਕ ਲੋੜਾਂ ਕਾਰਨ ਲਿਆ ਸੀ।

Suicide by another farmer

ਜਸਵੰਤ ਸਿੰਘ ਮੁਤਾਬਕ ਗੁਰਮੇਲ ਸਿੰਘ ਨੂੰ ਕਰਜ਼ਾ ਲਏ 10 ਸਾਲ ਹੋ ਗਏ ਸਨ ਅਤੇ ਉਸ ਦੇ ਪਰਿਵਾਰ ਨੇ ਕਰਜ਼ਾ ਮੋੜਨ ਲਈ ਖੇਤੀ ਤੋਂ ਕੋਈ ਕਮਾਈ ਨਹੀਂ ਕੀਤੀ ਸੀ। ਉਧਾਰ ਦੇਣ ਵਾਲੇ ਕਾਫੀ ਸਮੇਂ ਤੋਂ ਉਸ ‘ਤੇ ਪੈਸੇ ਵਾਪਸ ਕਰਨ ਲਈ ਦਬਾਅ ਪਾ ਰਹੇ ਸਨ, ਜਿਸ ਕਰਕੇ ਗੁਰਮੇਲ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਗੁਰਮੇਲ ਸਿੰਘ ਨੇ ਵੀਰਵਾਰ ਨੂੰ ਆਪਣੇ ਖੇਤਾਂ ‘ਚ ਦਰੱਖਤ ਨਾਲ ਫਾਹਾ ਲੈ ਲਿਆ।

ਆਲੇ-ਦੁਆਲੇ ਦੇ ਲੋਕਾਂ ਨੇ ਗੁਰਮੇਲ ਸਿੰਘ ਦੀ ਲਾਸ਼ ਫਾਹੇ ਨਾਲ ਲਟਕਦੀ ਦੇਖ ਕੇ ਪਰਿਵਾਰ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਭਾਕਿਯੂ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਸੂਬੇ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਪਰ ‘ਆਪ’ ਦੀ ਸਰਕਾਰ ਬਣਨ ਦੇ ਇੱਕ ਸਾਲ ਬਾਅਦ ਵੀ ਕਿਸਾਨਾਂ ਲਈ ਕੁਝ ਨਹੀਂ ਕੀਤਾ ਗਿਆ।

ਭਾਕਿਯੂ ਉਗਰਾਹਾਂ ਨੇ ਮੰਗ ਕੀਤੀ ਹੈ ਕਿ ਗੁਰਮੇਲ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Leave a Reply

Your email address will not be published. Required fields are marked *

Visitor : Visitor