Visitor : Visitor
,

ਲੁਧਿਆਣਾ ‘ਚ ਸੜਕ ਕਿਨਾਰੇ ਨਾਬਾਲਗ ਲੜਕੀ ਨਾਲ ਬਲਾਤਕਾਰ : ਚੌਕ ‘ਤੇ ਸਟੇਸ਼ਨਰੀ ਵੇਚ ਕੇ ਘਰ ਚਲਾ ਰਹੀ ਸੀ ਪੀੜਤ ਲੜਕੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਲੁਧਿਆਣਾ :  ਲੁਧਿਆਣਾ ਜ਼ਿਲ੍ਹੇ ਵਿੱਚ ਦੋਰਾਹਾ ਪੁਲ ਨੇੜੇ ਇੱਕ 12 ਸਾਲਾ ਪ੍ਰਵਾਸੀ ਲੜਕੀ ਨੂੰ 29 ਸਾਲਾ ਨੌਜਵਾਨ ਵੱਲੋਂ ਸੜਕ ਕਿਨਾਰੇ ਝਾੜੀਆਂ ਵਿੱਚ ਲਿਜਾ ਕੇ ਬਲਾਤਕਾਰ ਕੀਤਾ ਗਿਆ। ਪੀੜਤ ਦੋਰਾਹਾ ਵਿੱਚ ਸੜਕ ਕਿਨਾਰੇ ਸਟੇਸ਼ਨਰੀ ਵੇਚਦੀ  ਹੈ। ਉਧਰ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਲੁਧਿਆਣਾ :  ਲੁਧਿਆਣਾ ਜ਼ਿਲ੍ਹੇ ਵਿੱਚ ਦੋਰਾਹਾ ਪੁਲ ਨੇੜੇ ਇੱਕ 12 ਸਾਲਾ ਪ੍ਰਵਾਸੀ ਲੜਕੀ ਨੂੰ 29 ਸਾਲਾ ਨੌਜਵਾਨ ਵੱਲੋਂ ਸੜਕ ਕਿਨਾਰੇ ਝਾੜੀਆਂ ਵਿੱਚ ਲਿਜਾ ਕੇ ਬਲਾਤਕਾਰ ਕੀਤਾ ਗਿਆ। ਪੀੜਤ ਦੋਰਾਹਾ ਵਿੱਚ ਸੜਕ ਕਿਨਾਰੇ ਸਟੇਸ਼ਨਰੀ ਵੇਚਦੀ  ਹੈ। ਉਧਰ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਲਾਡੀ ਵਾਸੀ ਜ਼ੈਲਦਾਰ ਮੁਹੱਲਾ ਦੋਰਾਹਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪੀੜਤ ਢੰਡਾਰੀ ਖੁਰਦ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਦੇ ਪਰਿਵਾਰ ਨਾਲ ਸਬੰਧਤ ਹੈ। ਉਹ ਰੋਜ਼ਾਨਾ ਦੋਰਾਹਾ ਜਾ ਕੇ ਚੌਰਾਹੇ ’ਤੇ ਸਟੇਸ਼ਨਰੀ ਆਦਿ ਵੇਚਦੀ ਸੀ।

ਪੁਲਿਸ ਅਨੁਸਾਰ ਮੁਲਜ਼ਮ ਬੇਰੁਜ਼ਗਾਰ ਹੈ। ਮੁਲਜ਼ਮ ਜਸਵਿੰਦਰ ਸਿੰਘ ਨੇ ਲੜਕੀ ਨਾਲ ਜ਼ਬਰਦਸਤੀ ਕੀਤੀ। ਉਸ ਨੂੰ ਖਿੱਚ ਕੇ ਜਬਰਦਸਤੀ ਝਾੜੀਆਂ ਦੇ ਪਿੱਛੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ, ਉਦੋਂ ਹੀ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਦੋਰਾਹਾ ਵਿੱਚ 376 ਆਈਪੀਸੀ ਅਤੇ ਪੋਕਸੋ ਐਕਟ ਦੀ ਧਾਰਾ 3, 4 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *

Visitor : Visitor