ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮਾਮਲਾ ਮੁਕੇਰੀਆਂ ਦੇ ਨੌਸ਼ਿਹਰਾ ਪੱਤਣ ਦਾ ਹੈ। ਹੁਸ਼ਿਆਰਪੁਰ ਸਿਵਲ ਹਸਪਤਾਲ਼ ਵਿਖੇ ਦਾਖਲ ਜੋਗਿੰਦਰੋ ਦੇਵੀ ਪਤਨੀ ਜਗੀਰ ਲਾਲ ਦੇ ਦਿਓਰ ਤਰਸੇਮ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਿੰਦਰੋ ਦੇਵੀ ਦੀ ਮੌਤ ਹੋ ਚੁੱਕੀ ਹੈ। ਜੋਗਿੰਦਰੋ ਦੇਵੀ ਆਪਣੇ ਦੋ ਪੁੱਤਰਾਂ ਨਾਲ ਰਹਿੰਦੀ ਸੀ । ਵੱਡਾ ਪੁੱਤਰ ਰੋਸ਼ਨ ਲਾਲ ਉਰਫ਼ ਅਜੈ ਕਥਿਤ ਤੌਰ ‘ਤੇ ਨਸ਼ੇ ਦਾ ਆਦੀ ਹੈ। ਸ਼ਨੀਵਾਰ ਨੂੰ ਸਵੇਰੇ ਉਕਤ ਰੋਸ਼ਨ ਲਾਲ ਨੇ ਆਪਣੀ ਮਾਂ ਤੋਂ ਪੈਸੇ ਮੰਗੇ। ਜਿਸ ਵਲੋਂ ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਮੁਲਜ਼ਮ ਨੇ ਕੁਹਾੜੀ ਮਾਰ ਕੇ ਮਾਂ ਨੂੰ ਜ਼ਖ਼ਮੀ ਕਰ ਦਿੱਤਾ। ਜੋਗਿੰਦਰੋ ਦੇਵੀ ਵੱਲੋਂ ਬਚਾਅ ਲਈ ਰੌਲ਼ਾ ਪਾਉਣ ‘ਤੇ ਇੱਕ ਦੁਕਾਨਦਾਰ ਉਨ੍ਹਾਂ ਦੇ ਘਰ ਪਹੁੰਚਾ ਤਾਂ ਮੁਲਜ਼ਮ ਉਸਨੂੰ ਧੱਕਾ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜੋਗਿੰਦਰੋ ਦੇਵੀ ਦੇ ਸਿਰ ਤੇ ਗਲ਼ ‘ਤੇ ਗੰਭੀਰ ਸੱਟਾਂ ਲੱਗੀਆਂ ਜਿਸਨੂੰ ਮੁਕੇਰੀਆਂ ਦੇ ਹਸਪਤਾਲ਼ ਵਿਖੇ ਦਾਖਲ ਕਰਵਾਇਆ ਗਿਆ ਜਿਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸਨੂੰ ਸਿਵਲ ਹਸਪਤਾਲ਼ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਦੂਸਰੇ ਪਾਸੇ ਮੁਕੇਰੀਆਂ ਪੁਲਿਸ ਨੇ ਆਰੋਪੀ ਰੋਸ਼ਨ ਲਾਲ ਪੁੱਤਰ ਜਗੀਰ ਲਾਲ ਵਾਸੀ ਪਿੰਡ ਨੋਸ਼ੀਹਰਾ ਪੱਤਣ ਥਾਣਾ ਮੁਕੇਰੀਆਂ ਦੇ ਖਿਲਾਫ ਸ਼ਾਲੂ ਪਤਨੀ ਜੋਹਲ ਕੁਮਾਰ ਵਾਸੀ ਨੋਸ਼ੀਹਰਾ ਥਾਣਾ ਮੁਕੇਰੀਆਂ ਦੇ ਵਿਆਨ ਤੇ ਧਾਰਾ 307,323 ਤਹਿਤ ਮਾਮਲਾ ਦਰਜ ਕਰਕੇ ਆਰੋਪੀ ਨੂੰ ਗਿਰਫ਼ਤਾਰ ਕਰ ਲਿਆ ਹੈ, ਪੁਲਿਸ ਨੇ ਹੱਤਿਆ ਚ ਵਰਤੇ ਜਾਨੇ ਵਾਲੀ ਕੁਹਾੜੀ ਨੂੰ ਵੀ ਬਰਾਮਦ ਕਰ ਲਿਆ ਹੈ.
ਪ੍ਰਾਪਤ ਜਾਣਕਾਰੀ ਮੁਤਾਬਿਕ ਜਖਮੀ ਜਗਿੰਦਰੋ ਦੇਵੀ ਦੀ ਇਲਾਜ ਦੌਰਾਨ ਮੌਤ ਹੋ ਗਈ, ਮੁਕੇਰੀਆਂ ਪੁਲਿਸ ਨੇ ਜ਼ੁਰਮ ਵਿੱਚ ਵਾਧਾ ਕਰਦੇ ਹੋਏ ਆਰੋਪੀ ਰੋਸ਼ਨ ਲਾਲ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਿੱਤਾ ਹੈ, ਪੁਲਿਸ ਨੇ ਮ੍ਰਿਤਕ ਬਜ਼ੁਰਗ ਮਹਿਲਾਂ ਜੋਗਿੰਦਰੋ ਦੀ ਨੋਹ ਸ਼ਾਲੂ ਦੇ ਵਿਆਨਾ ਤੇ ਅਰੋਪੀ ਰੋਸ਼ਨ ਖਿਲਾਫ ਕਿੱਤਾ ਮਾਮਲਾਦਰਜ, ਵਿਆਂਨ ਚ ਸ਼ਾਲੂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਸੱਸ ਨਾਲ ਘਰ ਦੇ ਬਾਹਰ ਗਲੀ ਚ ਖੜੀ ਸੀ ਤਾ ਉਸਦਾ ਜੇਠ (ਮ੍ਰਿਤਕ ਦਾ ਬੇਟਾ) ਰੋਸ਼ਨ ਲਾਲ ਜੋ ਨਸ਼ੇ ਦਾ ਆਦਿ ਹੈ ਉਸਦੀ ਸੱਸ ਤੋਂ ਨਸ਼ਾ ਕਰਨ ਲਈ ਪੈਸੇ ਮੰਗਣ ਲਗਾ,ਜਦੋਂ ਉਸਦੀ ਸੱਸ ਨੇ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਸਦੇ ਜੇਠ ਰੋਸ਼ਨ ਲਾਲ ਨੇ ਗੁੱਸੇ ਵਿੱਚ ਆ ਕੇ ਘਰ ਵਿੱਚ ਪਈ ਕੁਹਾੜੀ ਚੁੱਕੇ ਉਸਦੀ ਸੱਸ ਜਗਿੰਦਰੋ ਦੇ ਸਿਰ ਦੇ ਪਿਛਲੇ ਪਾਸੇ ਮਾਰ ਦੇਣ ਦੀ ਨੀਅਤ ਨਾਲ ਮਾਰੀ,ਜਿਸ ਨਾਲ ਉਸਦੀ ਸੱਸ ਗਲੀ ਵਿੱਚ ਡਿੱਗ ਪਈ ਅਤੇ ਦੂਸਰਾ ਵਾਰ ਉਸਦੀ ਛਾਤੀ ਪਰ ਕਿੱਤਾ ,ਜਿਸਨੂੰ ਜਖਮੀ ਹਾਲਤ ਚ ਸਰਕਾਰੀ ਹਸਪਤਾਲ ਮੁਕੇਰੀਆਂ ਲੇਜਾਇਆ ਗਿਆ ,ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਿਆ ਡਾਕਟਰਾਂ ਨੇ ਉਸਨੂੰ ਹੁਸ਼ਿਆਰਪੁਰ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ , ਹੁਸ਼ਿਆਰਪੁਰ ਸਰਕਾਰੀ ਹਸਪਤਾਲ ਚ ਜਖਮ ਦੀ ਤਾਵ ਨਾ ਝੱਲਦਿਆਂ ਐਤਵਾਰ ਨੂੰ ਉਸਦੀ ਸੱਸ ਜੋਗਿੰਦਰੋ ਦੀ ਮੌਤ ਹੋ ਗਈ l

