ਲੋਕਾਂ ਦੀ ਚੰਗੀ ਸਿਹਤ ਲਈ IMA ਵਚਨਬੱਧ – ਡਾ. ਜਨਕ ਰਾਜ ਸਿੰਗਲਾ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 28 ਜਨਵਰੀ 2023 : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ IMA ਮਾਨਸਾ ਦੁਆਰਾ ਆਯੋਜਿਤ ਡਿਨਰ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਪਹੁੰਚੇ। ਇਸ ਮੌਕੇ ਉਹਨਾਂ ਨਾਲ ਡਾਕਟਰ ਵਿਜੇ ਸਿੰਗਲਾ MLA ਮਾਨਸਾ, ਪ੍ਰਿੰਸੀਪਲ ਬੁੱਧ ਰਾਮ MLA ਬੁਢਲਾਡਾ, ਗੁਰਪ੍ਰੀਤ ਸਿੰਘ ਬਣਾਂਵਾਲੀ MLA ਸਰਦੂਲਗੜ੍ਹ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, IMA ਦੇ ਸਟੇਟ ਪ੍ਰੈਜੀਡੈਂਟ ਡਾ. ਭਗਵੰਤ ਸਿੰਘ, ਡਾ. ਨਾਨਕ ਸਿੰਘ SSP ਮਾਨਸਾ, ਡਾ. ਜਤਿੰਦਰ ਕੰਸਲ ਪਾਸਟ ਸਟੇਟ IMA ਅਤੇ ਜਿਲ੍ਹਾ ਦੇ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਵੀ ਹਿੱਸਾ ਲਿਆ।

ਸਿਹਤ ਮੰਤਰੀ ਤੇ ਦੂਸਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ IMA ਦੇ ਜਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਪ੍ਰਾਈਵੇਟ ਹਸਪਤਾਲਾਂ ਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸੰਸਥਾਂ ਦੇ ਜਰਨਲ ਸਕੱਤਰ ਡਾ. ਸ਼ੇਰਜੰਗ ਸਿੰਘ ਸਿੱਧੂ ਨੇ ਮੰਤਰੀ ਸਾਹਿਬ ਅੱਗੇ IMA ਭਵਨ ਦੀ ਮੰਗ ਰੱਖੀ। ਮੰਤਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਡਾਕਟਰਾਂ ਨੂੰ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਨਿਸ਼ਕਾਮ ਸੇਵਾ ਵਾਸਤੇ ਕੱਢਣ ਲਈ ਕਿਹਾ l ਉਹਨਾਂ ਕਿਹਾ ਕਿ IMA ਦੇ ਡਾਕਟਰ ਸਾਨੂੰ ਸਰਕਾਰੀ ਹਸਪਤਾਲ ਨੂੰ ਚੰਗੀ ਤਰ੍ਹਾਂ ਚਲਾਉਣ ਵਿੱਚ ਸਹਿਯੋਗ ਦੇਣ।

ਡਾ. ਜਨਕ ਰਾਜ ਸਿੰਗਲਾ ਵੱਲੋਂ ਦੱਸੀਆਂ ਗਈਆਂ ਪ੍ਰਦੂਸ਼ਣ ਵਿਭਾਗ, ਲੋਕਲ ਬਾਡੀਜ਼ ਨਾਲ ਸਬੰਧਿਤ ਪ੍ਰਾਪਰਟੀ ਟੈਕਸ ਅਤੇ ਫਾਇਰ ਸਰਟੀਫਿਕੇਟ ਸਬੰਧੀ, ਹਸਪਤਾਲ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਸਬੰਧੀ ਅਤੇ ਆਯੁਸ਼ਮਾਨ ਸਕੀਮ ਪੰਜਾਬ ਵਿੱਚ ਚੰਗੀ ਤਰ੍ਹਾਂ ਲਾਗੂ ਕਰਨ ਸਬੰਧੀ ਦੱਸੀਆਂ ਮੁਸ਼ਕਿਲਾਂ ਦੇ ਸੰਬੰਧ ਵਿਚ ਮੰਤਰੀ ਜੀ ਨੇ ਕਿਹਾ ਕਿ ਉਹ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ। ਇਹਨਾਂ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ IMA ਦੁਆਰਾ ਸਿਹਤ ਮੰਤਰੀ ਨੂੰ ਦਿੱਤਾ ਗਿਆ।
ਸੰਸਥਾ ਦੇ ਸੀਨੀਅਰ ਮੈਂਬਰ ਡਾ. ਸੁਨੀਤ ਜਿੰਦਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੁਰੇਸ ਸਿੰਗਲਾ, ਡਾ. ਤਜਿੰਦਰ ਪਾਲ ਸਿੰਘ ਰੇਖੀ, ਡਾ. ਨਿਸ਼ਾਨ ਸਿੰਘ, ਡਾ. ਕੇ ਪੀ ਸਿੰਗਲਾ, ਡਾ. ਤਰਲੋਕ ਸਿੰਘ, ਡਾ. ਗੁਰਬਖਸ਼ ਸਿੰਘ ਚਹਿਲ ਡਾ. ਰਜੀਵ, ਡਾ. ਵਿਸ਼ਾਲ, ਡਾ. ਅਸ਼ੋਕ ਕੰਸਲ, ਡਾ. ਅਨਿਲ ਮੌਂਗਾ, ਡਾ. ਅਮਿਤ, ਡਾ. ਬਰਾੜ, ਡਾ. ਮਨੋਜ, ਡਾ. ਹਰਪਾਲ, ਡਾ. ਇੰਦਰਪਾਲ ਅਤੇ ਸ਼ਹਿਰ ਦੇ ਸਾਰੇ ਮਸ਼ਹੂਰ ਡਾਕਟਰ ਆਪਣੇ ਪਰਿਵਾਰਾਂ ਨਾਲ ਮੌਜੂਦ ਸਨ।

