5600 ਨਸ਼ੀਲੀ ਗੋਲੀਆਂ ਸਮੇਤ ਮੋਟਰ ਸਾਈਕਲ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 14 ਜਨਵਰੀ 2023 : ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ। ਇਸੇ ਤਹਿਤ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਮਾਨਸਾ ਦੇ ਸ:ਥ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਿਰਮਲ ਦਾਸ ਉਰਫ ਲੱਖੀ ਪੁੱਤਰ ਰਾਮ ਨਾਥ ਵਾਸੀ ਗੁੜੱਦੀ , ਮਨਦੀਪ ਸਿੰਘ ਉਰਫ ਕਾਲਾ ਪੁੱਤਰ ਜਗਸੀਰ ਸਿੰਘ ਵਾਸੀ ਗੁੜੱਦੀ ਨੂੰ ਕਾਬੂ ਕਰਕੇ 4500 ਨਸ਼ੀਲੀ ਗੋਲੀਆਂ ਟਰਾਮਾਡੋਲ ਸਮੇਤ ਮੋਟਰ ਸਾਈਕਲ ਹੀਰੋ ਸੀ.ਡੀਲਕਸ ਨੰਬਰੀ PB50A-2934 ਬਰਾਮਦ ਹੋਣ ਪਰ ਥਾਣਾ ਸਦਰ ਬੁਢਲਾਡਾ ਵਿਖੇ ਮੁਕੱਦਮਾ ਨੰਬਰ 4 ਮਿਤੀ 13-1-23 ਅ/ਧ 22ਸੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ ।
ਮਨਦੀਪ ਸਿੰਘ ਉਕਤ ਨੇ ਆਪਣੀ ਮੁਢਲੀ ਪੁੱਛਗਿੱਛ ਵਿੱਚ ਦੱਸਿਆ ਅਸੀ ਇਹ ਨਸ਼ੀਲੀ ਗੋਲੀਆਂ ਕਮੀਰ ਪੁੱਤਰ ਗੁਰਮੁਖ ਵਾਸੀ ਰੱਤਾ ਖੇੜਾ ਤੋ ਲੈ ਕਰ ਆਏ ਹਾਂ ਜਿਸਤੇ ਕਮੀਰ ਉਕਤ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਕਮੀਰ ਉਕਤ ਨੂੰ ਕਾਬੂ ਕਰਕੇ ਉਸ ਪਾਸੋ 750 ਨਸ਼ੀਲੀ ਗੋਲੀਆ ਟਰਾਮਾਡੋਲ ਬਰਾਮਦ ਕੀਤੀਆਂ।
ਥਾਣਾ ਭੀਖੀ ਦੇ ਸ:ਥ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਰਜਨੀ ਕੌਰ ਪਤਨੀ ਕਾਕਾ ਸਿੰਘ ਵਾਸੀ ਨਿਊ ਸਬਜੀ ਮੰਡੀ ਸੁਨਾਮ ਹਾਲ ਪੁੱਤਰੀ ਨਾਹਰ ਸਿੰਘ ਵਾਸੀ ਵਾਰਡ ਨੰਬਰ 2 ਭੀਖੀ ਨੂੰ ਕਾਬੂ ਕਰਕੇ 350 ਨਸ਼ੀਲੀ ਗੋਲੀਆਂ ਟਰਾਮਾਡੋਲ ਬਰਾਮਦ ਹੋਣ ਪਰ ਥਾਣਾ ਭੀਖੀ ਵਿਖੇ ਮੁਕੱਦਮਾ ਨੰਬਰ 07 ਮਿਤੀ 13-01-23 ਅ/ਧ 22/61/85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਥਾਣਾ ਸਿਟੀ 2 ਮਾਨਸਾ ਦੇ ਹੋਲਦਾਰ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਜਸਵੀਰ ਸਿੰਘ ਪੁੱਤਰ ਚੰਦਰ ਸਿੰਘ ਵਾਸੀ ਵਾਰਡ ਨੰਬਰ 2 ਮਾਨਸਾ ਨੂੰ ਕਾਬੂ ਕਰਕੇ 15 ਬੋਤਲਾ ਸ਼ਰਾਬ ਨਜਾਇਜ਼ ਬਰਾਮਦ ਹੋਣ ਪਰ ਥਾਣਾ ਸਿਟੀ 2 ਮਾਨਸਾ ਵਿਖੇ ਮੁਕੱਦਮਾ ਨੰਬਰ 16 ਮਿਤੀ 13-01-23 ਅ/ਧ 61 ਆਬਕਾਰੀ ਅੇੈਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾ ਹੀ ਜਾਰੀ ਰੱਖਿਆ ਜਾਵੇਗਾ।

